ਜਤਿਨ ਸ਼ਰਮਾ
ਗੁਰਦਾਸਪੁਰ: ਰਿਟਾਇਰਮੈਂਟ (Retirement) ਤੋਂ ਬਾਅਦ ਗੁਰਦਾਸਪੁਰ (Gurdaspur) ਵਿੱਚ ਰਹਿ ਰਹੇ ਪਤੀ-ਪਤਨੀ ਘਰ ਦੀ ਛੱਤ 'ਤੇ ਬਗੀਚਾ ਬਣਾ ਕੇ ਡ੍ਰੈਗਨ ਫਰੂਟ (Dragon fruit) ਦੀ ਖੇਤੀ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗਮਲਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲਾਂ ਅਤੇ ਫੁੱਲਾਂ ਦੇ ਪੌਦੇ ਲਗਾਏ ਹਨ, ਅਜਿਹਾ ਕਰਕੇ ਦੋਵੇਂ ਪਤੀ-ਪਤਨੀ ਲੋਕਾਂ ਨੂੰ ਪੌਦੇ ਲਗਾਉਣ ਦਾ ਸੰਦੇਸ਼ ਦੇ ਰਹੇ ਹਨ।
ਗੁਰਦਾਸਪੁਰ ਦੇ ਰਹਿਣ ਵਾਲੇ ਪ੍ਰੇਮ ਕੁਮਾਰ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਹ ਬਾਗਬਾਨੀ (Gardening) ਦੇ ਸ਼ੌਕੀਨ ਸਨ, ਪਰ ਉਨ੍ਹਾਂ ਦੇ ਘਰ ਵਿਚ ਬਗੀਚੀ ਲਈ ਜਗ੍ਹਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਘਰ ਦੀ ਛੱਤ 'ਤੇ ਬਗੀਚਾ ਲਗਾਉਣ ਬਾਰੇ ਸੋਚਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਦੀ ਛੱਤ 'ਤੇ ਬਗੀਚਾ ਬਣਾ ਵੀ ਲਿਆ।
ਜਿਸ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ (Plants) ਲਗਾਏ ਗਏ, ਜਿਸ ਤੋਂ ਬਾਅਦ ਇੱਕ ਡ੍ਰੈਗਨ ਫਰੂਟ ਦਾ ਬੂਟਾ ਲਗਾਇਆ ਗਿਆ ਅਤੇ ਇਸ ਇਸ 'ਤੇ ਫਲ ਲੱਗਿਆ ਤਾਂ ਉਸ ਤੋਂ ਬਾਅਦ ਅੱਗੇ ਵਧਦੇ ਹੋਏ 25 ਦੇ ਕਰੀਬ ਡ੍ਰੈਗਨ ਫਰੂਟ ਪੌਦੇ ਲਗਾਏ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।