Home /gurdaspur /

Jobs: ਸਰਕਾਰ ਵਲੋਂ ਪੰਜਾਬ ਵਿਚ ਕੁੱਲ 2000 ਈ-ਵਾਹਨ ਸੁਵਿਧਾ ਕੇਂਦਰ ਕੀਤੇ ਜਾ ਰਹੇ ਹਨ ਸਥਾਪਿਤ 

Jobs: ਸਰਕਾਰ ਵਲੋਂ ਪੰਜਾਬ ਵਿਚ ਕੁੱਲ 2000 ਈ-ਵਾਹਨ ਸੁਵਿਧਾ ਕੇਂਦਰ ਕੀਤੇ ਜਾ ਰਹੇ ਹਨ ਸਥਾਪਿਤ 

ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫਤਰ ਦੀ ਤਸਵੀਰ

ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫਤਰ ਦੀ ਤਸਵੀਰ

 • Share this:
  ਜਤਿਨ ਸ਼ਰਮਾ
  ਗੁਰਦਾਸਪੁਰ: ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕੁੱਲ 2000 ਈ ਵਾਹਨ ਸੁਵਿਧਾ ਕੇਂਦਰ (ਪੀਯੂਸੀ ਸੈਂਟਰ ) (E-Vahan Suvidha Kendra (PUC Centers) ਸਥਾਪਿਤ ਕੀਤੇ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਲ 90 ਈ ਵਾਹਨ ਸੁਵਿਧਾ ਕੇਂਦਰ (ਪੀਯੂਸੀ ਸੈਂਟਰ ) ਸਥਾਪਿਤ ਕੀਤੇ ਜਾ ਰਹੇ ਹਨ।

  ਜ਼ਿਲ੍ਹਾ ਗੁਰਦਾਸਪੁਰ ਵਿਖੇ ਜਿਹੜੇ ਪ੍ਰਾਰਥੀ ਆਪਣਾ ਸਵੈ-ਰੋਜ਼ਗਾਰ ਕਰਨ ਦੇ ਚਾਹਵਾਨ ਹਨ, ਉਹ ਪ੍ਰਾਰਥੀ ਆਪਣਾ ਈ-ਵਾਹਨ ਸੁਵਿਧਾ ਕੇਂਦਰ ( ਪੀਯੂਸੀ ਸੈਂਟਰ) ਖੋਲ੍ਹਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਗੁਰਦਾਸਪੁਰ ਵਿਖੇ 27.07.2022 ਨੂੰ ਆਪਣੀ ਯੋਗਤਾ ਦੇ ਅਸਲ ਸਰਟੀਫੀਕੇਟ ਲੈ ਕੇ ਡੀ.ਏ.ਸੀ ਕੰਪਲੈਕਸ, ਕਮਰਾ ਨੰ:217 ਵਿਖੇ ਹਾਜ਼ਰ ਹੋ ਕੇ ਅਪਲਾਈ ਕਰ ਸਕਦੇ ਹਨ।

  ਈ-ਵਾਹਨ ਸੁਵਿਧਾ ਕੇਂਦਰ ( ਪੀਯੂਸੀ ਸੈਂਟਰ) ਵਲੋਂ ਗ੍ਰਹਕਾਂ ਨੂੰ ਵਹੀਕਲ ਪ੍ਰਦੂਸ਼ਣ ਚੈੱਕ ਵਹਿਕਲ ਇੰਸ਼ੋਰੈਂਸ, ਰੋਡ ਸਾਇਡ ਅਸਿਸਟੈਂਸ, ਫਾਸਟ ਟੈਗ, ਵਾਟਰਲੈਸ ਕਾਰ ਵਾਸ਼, ਡਰਾਈਵਰ ਆਨ ਕਾਲ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। VKARE Retail Ventures Private Limited (an automobile maintenance company) ਵਲੋਂ ਸੁਵਿਧਾ ਸੈਂਟਰ ਸਥਾਪਤ ਕਰਨ ਲਈ 50-50 ਇਨਵੈਸਟਮੈਂਟ ਮਾਡਲ (Investment Model) ਤਿਆਰ ਕੀਤਾ ਗਿਆ ਹੈ।

  ਇਨਵੈਸਟਮੈਂਟ ਮਾਡਲ ਅਨੁਸਾਰ ਜਿਹੜੇ ਪ੍ਰਾਰਥੀ ਈ-ਵਾਹਨ ਸੁਵਿਧਾ ਕੇਂਦਰ ਦਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਹਨ, ਉਨ੍ਹਾਂ ਪ੍ਰਾਰਥੀਆਂ ਨੂੰ ਕੰਮ ਸ਼ੁਰੂ ਕਰਨ ਦੇ ਲਈ 2.5 ਲੱਖ ਰੁਪਏ ਆਪਣੇ ਕੋਲੋਂ ਅਤੇ ਕੰਪਨੀ ਵਲੋਂ 2.5 ਲੱਖ ਰੁਪਏ ਕੰਮ ਸ਼ੁਰੂ ਕਰਨ ਦੇ ਲਈ ਦਿੱਤਾ ਜਾਵੇਗਾ। ਸਕੀਮ ਦੇ ਤਹਿਤ ਪ੍ਰਾਰਥੀਆਂ ਨੂੰ 40,000 ਰੁਪਏ/ਮਹੀਨਾ ਤੋਂ ਵੱਧ ਦੀ ਇਨਕਮ ਹੋਵੇਗੀ।

  ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਜਿਨ੍ਹਾਂ ਦੀ ਯੋਗਤਾ 12ਵੀਂ, ਗ੍ਰੈਜੂਏਸ਼ਨ ਅਤੇ ਡਿਪਲੋਮਾ (ਮਕੈਨੀਕਲ) ਅਤੇ ਉਮਰ 18-35 ਸਾਲ ਹੈ, ਉਹ ਸਾਰੇ ਪ੍ਰਾਰਥੀ ਡੀ.ਏ.ਸੀ ਕੰਪਲੇਕਸ, ਕਮਰਾ ਨੰ:217 ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਮਿਤੀ 27 ਜੁਲਾਈ.2022 ਤੱਕ ਆਪਣੇ ਅਸਲ ਯੋਗਤਾ ਦੇ ਸਰਟੀਫੀਕੇਟ ਲੈ ਕੇ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਸਵੇਰੇ ਸਮਾਂ 10.00 ਵਜੇ ਹਾਜ਼ਰ ਹੋਣ।
  First published:

  Tags: Job

  ਅਗਲੀ ਖਬਰ