Home /gurdaspur /

Gurdaspur: ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ

Gurdaspur: ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ

Gurdaspur News

Gurdaspur News

ਡਾ: ਨਿਧੀ ਕੁਮੁਦ ਬਾਮਬਾ, ਵਧੀਕ, ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੇਠ ਲਿਖੇ ਹੁਕਮ ਜਾਰੀ ਕੀਤੇ ਹਨ ਕਿ ਬਿਨਾਂ ਤਹਿਬਜ਼ਾਰੀ ਕੋਈ ਦੁਕਾਨਦਾਰ ਆਪਣੇ ਦੁਕਾਨ ਦੇ ਸਟਰ ਤੋਂ ਬਾਹਰ ਕੋਈ ਵੀ ਸਮਾਨ ਨਹੀਂ ਰੱਖੇਗਾ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਸੀਨੀਅਰ ਪੁਲਿਸ ਕਪਤਾਨ, ਬਟਾਲਾ (Batala) ਸਤਿੰਦਰ ਸਿੰਘ ਵੱਲੋਂ 20 ਜਨਵਰੀ 2023 ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਸਰਦੀਆਂ ਦੇ ਮੌਸਮ ਕਾਰਨ ਅਕਸਰ ਬਹੁਤ ਸੰਘਣੀ ਧੁੰਦ ਰਹਿੰਦੀ ਹੈ। ਬਟਾਲਾ ਸ਼ਹਿਰ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਕਰੀਬ 8-10 ਫੁੱਟ ਤੱਕ ਦੁਕਾਨਾਂ ਦਾ ਸਾਮਾਨ ਰੱਖ ਦਿੰਦੇ ਹਨ, ਜਿਸ ਕਾਰਨ ਬਾਜ਼ਾਰ ਵਿੱਚ ਤੰਗ ਸੜਕ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਧੁੰਦ ਕਾਰਨ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ ਅਤੇ ਲੜਾਈ-ਝਗੜੇ ਦਾ ਮਾਹੌਲ ਬਣ ਜਾਣ ਕਾਰਨ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਰਹਿੰਦਾ ਹੈ।

ਇਸ ਸਭ ਨੂੰ ਮੁੱਖ ਰੱਖਦੇ ਹੋਏ ਡਾ: ਨਿਧੀ ਕੁਮੁਦ ਬਾਮਬਾ, ਵਧੀਕ, ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੇਠ ਲਿਖੇ ਹੁਕਮ ਜਾਰੀ ਕੀਤੇ ਹਨ। ਆਦੇਸ਼ਾ ਮੁਤਾਬਕ ਬਿਨਾਂ ਤਹਿਬਜ਼ਾਰੀ ਕੋਈ ਦੁਕਾਨਦਾਰ ਆਪਣੇ ਦੁਕਾਨ ਦੇ ਸਟਰ ਤੋਂ ਬਾਹਰ ਕੋਈ ਵੀ ਸਮਾਨ ਨਹੀਂ ਰੱਖੇਗਾ।

ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਰੇਹੜੀ ਨਹੀਂ ਲਗਾਏਗਾ। ਦੁਕਾਨ ਦੇ ਬਾਹਰ, ਦੁਕਾਨ ਦੇ ਉੱਪਰ, ਸੜਕ ਦੀ ਜਗ੍ਹਾ ਉਪਰ ਸੈਂਡ ਜਾਂ ਵਧਾਅ ਨਾ ਪਾਇਆ ਜਾਵੇ। ਜਿਨ੍ਹਾਂ ਨੇ ਰੇਹੜੀ ਵਾਲਿਆਂ ਨੂੰ ਜੋ ਜਗ੍ਹਾ ਰੇਹੜੀ ਲਗਾਉਣ ਲਈ ਅਲਾਟ ਹੋਈ ਹੈ, ਉਸ ਜਗ੍ਹਾ ਤੋਂ ਇਲਾਵਾ ਉਹ ਆਮ ਬਜ਼ਾਰਾਂ ਵਿੱਚ ਰੇਹੜੀ ਨਹੀਂ ਲਗਾਉਣਗੇ। ਇਹ ਹੁਕਮ ਮਿਤੀ 25 ਜਨਵਰੀ 2023 ਤੋਂ ਮਿਤੀ 25 ਮਾਰਚ 2023 ਤੱਕ ਲਾਗੂ ਰਹਿਣਗੇ।

Published by:Drishti Gupta
First published:

Tags: Gurdaspur, Punjab, Rules