Home /gurdaspur /

Gurdaspur: ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰਿਕ ਜੀਆਂ ਦਾ ਫੁੱਟਿਆ ਗੁੱਸਾ

Gurdaspur: ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰਿਕ ਜੀਆਂ ਦਾ ਫੁੱਟਿਆ ਗੁੱਸਾ

X
Gurdaspur:

Gurdaspur: ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰਿਕ ਜੀਆਂ ਦਾ ਫੁੱਟਿਆ ਗੁੱਸਾ

ਰੇਲ ਗੱਡੀ ਹੇਠਾਂ ਆਉਣ ਵਾਲੇ ਵਿਅਕਤੀ ਦੇ ਪਰਿਵਾਰ ਨੇ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਹਾਈਵੇਅ ਜਾਮ ਕਰ ਦਿੱਤਾ। ਇੱਕ ਕੌਂਸਲਰ ਅਤੇ ਕੁੱਝ ਰਾਜਨੀਤਕ ਵਿਅਕਤੀਆਂ 'ਤੇ ਲਾਇਆ ਹੱਤਿਆ ਦਾ ਦੋਸ਼।

  • Local18
  • Last Updated :
  • Share this:

ਬਿਸ਼ੰਬਰ ਬਿੱਟੂ

ਗੁਰਦਾਸਪੁਰ: ਰੇਲ ਗੱਡੀ ਹੇਠਾਂ ਆਉਣ ਵਾਲੇ ਵਿਅਕਤੀ ਦੇ ਪਰਿਵਾਰ ਨੇ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਹਾਈਵੇਅ ਜਾਮ ਕਰ ਦਿੱਤਾ। ਇੱਕ ਕੌਂਸਲਰ ਅਤੇ ਕੁੱਝ ਰਾਜਨੀਤਕ ਵਿਅਕਤੀਆਂ 'ਤੇ ਲਾਇਆ ਹੱਤਿਆ ਦਾ ਦੋਸ਼।

40 ਸਾਲਾ ਨੌਜਵਾਨ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰਨ ਵਾਲੇ ਮਾਮਲੇ ਵਿੱਚ ਇਕ ਨਵਾਂ ਮੋੜ ਆ ਗਿਆ, ਜਦੋਂ ਮ੍ਰਿਤਕ ਦੇ ਪਰਿਵਾਰ ਨੇ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਮਿਸ਼ਨ-ਏ-ਮਸੀਹ ਏਕਤਾ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਹਾਈਵੇਅ ਜਾਮ ਕਰ ਦਿੱਤਾ। ਦੇਰ ਸ਼ਾਮ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਵਿੱਚ ਕਾਰਵਾਈ ਕਰਨ ਦਾ ਆਸ਼ਵਾਸਨ ਦੇ ਕੇ ਮੌਕੇ 'ਤੇ ਰੇਲਵੇ ਪੁਲਿਸ ਦੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।

ਜ਼ਿਕਰਯੋਗ ਹੈ ਕਿ ਪਠਾਨਕੋਟ-ਅੰਮ੍ਰਿਤਸਰ ਡੀ.ਐਮ.ਯੂ. ਹੇਠਾਂ ਔਜਲਾ ਬਾਈਪਾਸ ਦੇ ਨੇੜੇ ਇਕ ਵਿਅਕਤੀ ਆ ਗਿਆ, ਜਿਸ ਦੀ ਪਹਿਚਾਣ ਸ਼ਮੀ ਮਸੀਹ ਪੁੱਤਰ ਡੈਨਲ ਮਸੀਹ ਵਾਸੀ, ਪਿੰਡ ਕ੍ਰਿਸ਼ਨਾ ਨਗਰ ਪੰਡੋਰੀ ਰੋਡ ਦੇ ਤੌਰ 'ਤੇ ਹੋਈ ਸੀ। ਰੇਲਵੇ ਪੁਲਿਸ ਵੱਲੋਂ ਮਾਮਲੇ ਵਿੱਚ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਲਈ ਭੇਜੀ ਗਈ ਸੀ। ਪਰ ਪਰਿਵਾਰ ਦਾ ਦੋਸ਼ ਹੈ ਕਿ ਮ੍ਰਿਤਕ ਸੰਮੀ ਮਸੀਹ ਨੂੰ ਇੱਕ ਔਰਤ ਅਤੇ ਕੁੱਝ ਰਾਜਨੀਤਕ ਵਿਅਕਤੀਆਂ ਵੱਲੋਂ ਪੈਸੇ ਦੀ ਮੰਗ ਕਰਕੇ ਬਲੈਕਮੇਲ ਕੀਤਾ ਜਾ ਰਿਹਾ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ਵੱਲੋਂ ਮ੍ਰਿਤਕ ਸ਼ੰਮੀ ਮਸੀਹ ਦੀ ਮਾਰਕੁਟਾਈ ਕੀਤੀ ਗਈ ਸੀ ਅਤੇ ਉਸ ਨੂੰ ਮਾਰ ਕੇ ਗੱਡੀ ਅੱਗੇ ਸੁੱਟ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਮ੍ਰਿਤਕ ਸ਼ੰਮੀ ਮਸੀਹ ਦੇ ਪਰਿਵਾਰਕ ਮੈਂਬਰਾਂ ਅਤੇ ਮਿਸ਼ਨ-ਏ-ਮਸੀਹ ਏਕਤਾ ਕਮੇਟੀ ਦੇ ਪ੍ਰਧਾਨ ਸਰਬਜੀਤ ਮਸੀਹ ਨੇ ਦੱਸਿਆ ਕਿ ਮ੍ਰਿਤਕ ਸ਼ੰਮੀ ਮਸੀਹ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਕੁੱਝ ਦੇਰ ਪਹਿਲਾਂ ਇੱਕ ਔਰਤ ਨਾਲ ਰਿਲੇਸ਼ਨ ਬਣ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਔਰਤ ਕੁੱਝ ਰਾਜਨੀਤਕ ਵਿਅਕਤੀਆਂ ਨਾਲ ਮਿਲ ਕੇ ਮ੍ਰਿਤਕ ਨੂੰ ਬਲੈਕਮੇਲ ਕਰ ਰਹੀ ਸੀ ਅਤੇ ਉਸ ਕੋਲੋਂ ਛੇ ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਰਾਜਨੀਤਿਕ ਵਿਅਕਤੀ ਉਸ ਨੂੰ ਪੈਸੇ ਨਾ ਦੇਣ ਦੀ ਸੂਰਤ ਵਿੱਚ ਮਾਰਨ ਦੀਆਂ ਧਮਕੀਆਂ ਦਿੰਦੇ ਸਨ।

ਉਨ੍ਹਾਂ ਦੱਸਿਆ ਮਸੀਹ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ 'ਤੇ ਦੱਸਿਆ ਸੀ ਕਿ ਉਸ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ ਗਈ ਹੈ ਅਤੇ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਮੀ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਦੇਖਿਆ ਤਾਂ ਉਸ ਦੇ ਸਿਰ 'ਤੇ ਇੱਕ ਡੂੰਘੀ ਸੱਟ ਲੱਗੀ ਸੀ। ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੁੰਦਾ ਹੋਇਆ ਕਿ ਸ਼ੰਮੀ ਮਸੀਹ ਨੂੰ ਮਾਰ ਕੇ ਉੱਥੇ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ‌ ਉਨ੍ਹਾਂ ਨੇ ਦੋਸ਼ੀਆਂ ਦੇ ਨਾਮ ਪੁਲਿਸ ਅੱਗੇ ਉਜਾਗਰ ਕਰ ਦਿੱਤੇ ਹਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਲਗਾਇਆ ਹੈ।

ਮੌਕੇ 'ਤੇ ਪਹੁੰਚੇ ਡੀਐਸਪੀ ਸਿਟੀ ਰਿਪੁਦਮਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕਰਨ ਲਈ‌ ਰੇਲਵੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Published by:Sarbjot Kaur
First published:

Tags: Family, Gurdaspur news, Protest