Home /gurdaspur /

ਗੁਰਦਾਸਪੁਰ ਵਿੱਚ ਝੋਨੇ ਦੀ ਰਹਿੰਦ-ਖੂੰਹਦ, ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ 'ਤੇ ਲੱਗੀ ਪਾਬੰਦੀ

ਗੁਰਦਾਸਪੁਰ ਵਿੱਚ ਝੋਨੇ ਦੀ ਰਹਿੰਦ-ਖੂੰਹਦ, ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ 'ਤੇ ਲੱਗੀ ਪਾਬੰਦੀ

ਪਰਾਲੀ ਨੂੰ ਅੱਗ ਲਗਾਉਂਦਾ ਹੋਇਆ ਕਿਸਾਨ

ਪਰਾਲੀ ਨੂੰ ਅੱਗ ਲਗਾਉਂਦਾ ਹੋਇਆ ਕਿਸਾਨ

Air Pollution: ਪਸ਼ੂਆਂ, ਆਸ-ਪਾਸ ਖੜੀਆਂ ਫ਼ਸਲਾਂ, ਸੜਕ ਕਿਨਾਰੇ ਲੱਗੇ ਪੌਦਿਆਂ/ਰੁੱਖਾਂ ਦੇ ਨੁਕਸਾਨ ਦਾ ਡਰ ਹੈ। ਅਜਿਹੇ ਵਿੱਚ ਇਹ ਪਾਬੰਦੀ ਲਗਾਉਣਾ ਬਹੁਤ ਜ਼ਰੂਰੀ ਹੈ। ਇਹ ਪਾਬੰਦੀ ਹੁਕਮ 22 ਸਤੰਬਰ 2022 ਤੋਂ 20 ਨਵੰਬਰ 2022 ਤੱਕ ਲਾਗੂ ਰਹੇਗਾ।

  • Share this:

    ਜਤਿਨ ਸ਼ਰਮਾ

    ਗੁਰਦਾਸਪੁਰ: ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ (Paddy) ਦੀ ਰਹਿੰਦ-ਖੂੰਹਦ/ਪਰਾਲੀ/ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਪਾਬੰਦੀ ਦੇ ਕਾਰਨਾਂ ਬਾਰੇ ਦੱਸਦਿਆਂ ਜ਼ਿਲ੍ਹਾ ਮੈਜਿਸਟ੍ਰੇਟ (District Magistrate) ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਆਮ ਤੌਰ 'ਤੇ ਝੋਨੇ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ-ਖੂੰਹਦ/ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਵਾਤਾਵਰਨ (Environmental) ਪ੍ਰਦੂਸ਼ਿਤ (Pollution) ਹੁੰਦਾ ਹੈ।

    ਪਸ਼ੂਆਂ, ਆਸ-ਪਾਸ ਖੜੀਆਂ ਫ਼ਸਲਾਂ, ਸੜਕ ਕਿਨਾਰੇ ਲੱਗੇ ਪੌਦਿਆਂ/ਰੁੱਖਾਂ ਦੇ ਨੁਕਸਾਨ ਦਾ ਡਰ ਹੈ। ਅਜਿਹੇ ਵਿੱਚ ਇਹ ਪਾਬੰਦੀ ਲਗਾਉਣਾ ਬਹੁਤ ਜ਼ਰੂਰੀ ਹੈ। ਇਹ ਪਾਬੰਦੀ ਹੁਕਮ 22 ਸਤੰਬਰ 2022 ਤੋਂ 20 ਨਵੰਬਰ 2022 ਤੱਕ ਲਾਗੂ ਰਹੇਗਾ।

    Published by:Tanya Chaudhary
    First published:

    Tags: Air pollution, Gurdaspur, Paddy Straw Burning, Punjab, Stubble burning