Home /gurdaspur /

ਬਟਾਲਾ ਸਿਟੀ ਪੁਲਿਸ ਨੇ ਦੋ ਮੈਂਬਰਾਂ ਨੂੰ 7 ਮੋਟਰਸਾਈਕਲਾਂ ਅਤੇ ਇੱਕ ਐਕਟਿਵਾ ਸਮੇਤ ਕੀਤਾ ਕਾਬੂ 

ਬਟਾਲਾ ਸਿਟੀ ਪੁਲਿਸ ਨੇ ਦੋ ਮੈਂਬਰਾਂ ਨੂੰ 7 ਮੋਟਰਸਾਈਕਲਾਂ ਅਤੇ ਇੱਕ ਐਕਟਿਵਾ ਸਮੇਤ ਕੀਤਾ ਕਾਬੂ 

ਪੁਲਿਸ

ਪੁਲਿਸ ਵਲੋਂ ਕਾਬੂ ਕੀਤੇ ਗਏ ਦੋਵੇਂ ਚੋਰਾਂ ਦੀ ਤਸਵੀਰ

ਬਟਾਲਾ ਦੇ ਅੰਦਰੀ ਅਤੇ ਬਾਹਰੀ ਇਲਾਕਿਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਬਟਾਲਾ ਵਿਖੇ ਨਾਕਾਬੰਦੀ ਦੌਰਾਨ ਜਦੋਂ ਪੁਲਿਸ ਪਾਰਟੀ ਵਲੋਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਹ ਮੋਟਰਸਾਈਕਲ ਦੇ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਜਦੋਂ ਉਨ੍ਹਾਂ ਤੋਂ

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਗੁਰਦਾਸਪੁਰ: ਬਟਾਲਾ (Batala) ਥਾਣਾ ਸਿਟੀ ਦੀ ਟੀਮ ਨੇ ਲੋਕਾਂ ਦੀ ਮਿਹਨਤ ਦੀ ਕਮਾਈ 'ਤੇ ਹੱਥ ਸਾਫ ਕਰਨ ਵਾਲੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦੋ ਮੈਂਬਰਾਂ ਨੂੰ ਚੋਰੀ ਦੇ 7 ਮੋਟਰਸਾਈਕਲਾਂ (Motercycles) ਅਤੇ ਇਕ ਐਕਟਿਵਾ ਸਕੂਟੀ (Activa Scooty) ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

  ਬਟਾਲਾ ਸਿਟੀ ਪੁਲਿਸ ਸਟੇਸ਼ਨ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਟਾਲਾ ਦੇ ਅੰਦਰੀ ਅਤੇ ਬਾਹਰੀ ਇਲਾਕਿਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਬਟਾਲਾ ਵਿਖੇ ਨਾਕਾਬੰਦੀ ਦੌਰਾਨ ਜਦੋਂ ਪੁਲਿਸ ਪਾਰਟੀ ਵਲੋਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਹ ਮੋਟਰਸਾਈਕਲ ਦੇ ਕੋਈ ਦਸਤਾਵੇਜ਼ (Documents) ਨਹੀਂ ਦਿਖਾ ਸਕੇ। ਜਦੋਂ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਦਾ ਹੈ।

  ਇਨ੍ਹਾਂ ਨੂੰ ਕਾਬੂ ਕਰਕੇ ਹੋਰ ਪੁੱਛਗਿੱਛ ਲਈ ਥਾਣੇ ਲਿਆਂਦਾ ਤਾਂ ਪਤਾ ਲੱਗਾ ਕਿ ਇਹ ਦੋਵੇਂ ਕਸਬਾ ਉਦੋਕੇ ਦੇ ਥਾਣਾ ਮੱਤੇਵਾਲ ਨਾਲ ਸਬੰਧਤ ਹਨ ਅਤੇ ਮੋਟਰਸਾਈਕਲ ਚੋਰੀ ਕਰਦੇ ਹਨ। ਇਨ੍ਹਾਂ ਕੋਲੋਂ ਚੋਰੀ ਦੇ 7 ਮੋਟਰਸਾਈਕਲ ਅਤੇ ਇਕ ਐਕਟਿਵਾ ਵੀ ਬਰਾਮਦ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਚੋਰਾਂ ਕੋਲੋਂ ਬਰਾਮਦ ਹੋਏ ਮੋਟਰਸਾਈਕਲ ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸਨ।
  Published by:Drishti Gupta
  First published:

  Tags: Crime, Police, Punjab

  ਅਗਲੀ ਖਬਰ