ਜਤਿਨ ਸ਼ਰਮਾ
ਗੁਰਦਾਸਪੁਰ: ਬੀ.ਐਸ.ਐਫ (BSF) 92 ਬਟਾਲੀਅਨ ਦੀ ਅਗਵਾਈ ਹੇਠਜੰਮੂ (Jammu) ਤੋਂ ਸ਼ੁਰੂ ਹੋ ਕੇ ਗੁਜਰਾਤ (Gujrat) ਤੱਕ ਕੱਢੀ ਗਈ ਸਾਈਕਲ ਰੈਲੀ (Cycle Rally) ਅੱਜ ਗੁਰਦਾਸਪੁਰ (Gurdaspur) ਦੇ ਡੇਰਾ ਬਾਬਾ ਨਾਨਕ ਪਹੁੰਚੀ , ਰੈਲੀ ਬੀ.ਐਨ. ਹੈੱਡਕੁਆਰਟਰ ਸ਼ਿਕਾਰ, ਵਿਖੇ ਪਹੁੰਚਣ 'ਤੇ 89 ਬੀ.ਐਨ. ਬੀ.ਐਸ.ਐਫ ਦੇ ਕਮਾਂਡਰ ਪ੍ਰਦੀਪ ਕੁਮਾਰ ਵੱਲੋਂ ਨਿੱਘਾ ਸਵਾਗਤ (Welcome) ਕੀਤਾ ਗਿਆ।ਇਸ ਮੌਕੇ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਬੀ.ਐਸ.ਐਫ. ਵਿੱਚ ਭਰਤੀ ਲਈ ਪ੍ਰੇਰਿਤ ਕਰਨ ਲਈ ਛੋਟੀ ਦਸਤਾਵੇਜ਼ੀ ਫਿਲਮ ਦੀ ਸਕ੍ਰੀਨਿੰਗ ਦੁਆਰਾ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਸਮਾਗਮ ਦੌਰਾਨ ਭਾਰਤੀ ਫ਼ੌਜ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਾਂਡਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਇਹ ਸਾਈਕਲ ਰੈਲੀ 13 ਅਕਤੂਬਰ ਨੂੰ ਜੰਮੂ ਆਕਟਰੋਏ ਤੋਂ ਸ਼ੁਰੂ ਹੋ ਕੇ 13 ਨਵੰਬਰ ਨੂੰ ਬੂਝ ਸੈਕਟਰ ਗੁਜਰਾਤ ਵਿਖੇ ਸਮਾਪਤ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮੰਤਵ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਦੇ ਨਾਲ-ਨਾਲ ਲੋਕਾਂ ਵਿੱਚ ਆਪਸੀ ਪਿਆਰ ਦਾ ਸੁਨੇਹਾ ਵੀ ਪਹੁੰਚਾਉਣਾ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਬੀ.ਐੱਸ.ਐੱਫ. ਦੇ ਜਵਾਨਾਂ ਬਣਨ।
ਉਨ੍ਹਾਂ ਦੱਸਿਆ ਕਿ ਇਹ ਸਾਈਕਲ ਰੈਲੀ ਕੁੱਲ 2112 ਕਿਲੋਮੀਟਰ ਦੀ ਦੂਰੀ 32 ਦਿਨਾਂ ਵਿੱਚ ਤੈਅ ਕਰੇਗੀ ਅਤੇ 13 ਨਵੰਬਰ, 2022 ਨੂੰ ਭੁਜ, ਗੁਜਰਾਤ ਵਿਖੇ ਸਮਾਪਤ ਹੋਵੇਗੀ। ਬੀਐਸਐਫ ਕਮਾਂਡਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਰੈਲੀ ਦਾ ਮੁੱਖ ਮਕਸਦ ਦੇਸ਼ ਭਰ ਦੇ ਲੋਕਾਂ ਵਿੱਚ ਦੇਸ਼ ਭਗਤੀ ਅਤੇ ਭਾਈਚਾਰਾ ਪੈਦਾ ਕਰਨਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।