Home /gurdaspur /

Gurdaspur: ਕਾਲੀ ਮਾਤਾ ਦੇ ਮੰਦਿਰ 'ਚ ਲੱਗੀਆਂ ਨਰਾਤੇ ਮੌਕੇ ਰੌਣਕਾਂ

Gurdaspur: ਕਾਲੀ ਮਾਤਾ ਦੇ ਮੰਦਿਰ 'ਚ ਲੱਗੀਆਂ ਨਰਾਤੇ ਮੌਕੇ ਰੌਣਕਾਂ

X
Gurdaspur:

Gurdaspur: ਕਾਲੀ ਮਾਤਾ ਦੇ ਮੰਦਿਰ 'ਚ ਲੱਗੀਆਂ ਨਰਾਤੇ ਮੌਕੇ ਰੌਣਕਾਂ

ਪਹਿਲੇ ਨਵਰਾਤਰੇ 'ਤੇ ਬਟਾਲਾ ਦੇ ਇਤਿਹਾਸਿਕ ਮੰਦਰ ਕਾਲੀ ਦਵਾਰੇ ਦੀਆਂ ਰੌਣਕਾਂ ਵੇਖਣ ਵਾਲੀਆਂ ਰਹੀਆਂ। ਪੂਰੇ ਭਾਰਤ ਵਿਚ ਇਹ ਇੱਕ ਹੀ ਸਥਾਨ ਹੈ ,ਜਿੱਥੇ ਮਾਂ ਕਾਲੀ ਦਾ ਸ਼ਾਂਤ ਸਰੂਪ ਸਥਾਪਿਤ ਹੈ।

  • Local18
  • Last Updated :
  • Share this:

ਬਿਸ਼ੰਬਰ ਬਿੱਟੂ

ਗੁਰਦਾਸਪੁਰ: ਪਹਿਲੇ ਨਵਰਾਤਰੇ 'ਤੇ ਬਟਾਲਾ ਦੇ ਇਤਿਹਾਸਿਕ ਮੰਦਰ ਕਾਲੀ ਦਵਾਰੇ ਦੀਆਂ ਰੌਣਕਾਂ ਵੇਖਣ ਵਾਲੀਆਂ ਰਹੀਆਂ। ਪੂਰੇ ਭਾਰਤ ਵਿਚ ਇਹ ਇੱਕ ਹੀ ਸਥਾਨ ਹੈ ,ਜਿੱਥੇ ਮਾਂ ਕਾਲੀ ਦਾ ਸ਼ਾਂਤ ਸਰੂਪ ਸਥਾਪਿਤ ਹੈ।

ਪੂਰੇ ਭਾਰਤ ਵਿੱਚ ਅੱਜ ਤੋਂ ਮਹਾਰਾਣੀ ਦੇ ਪਵਿੱਤਰ ਨਵਰਾਤਰਿਆਂ ਦੀ ਸ਼ੁਰੂਆਤ ਹੋਈ ਹੈ। ਪਹਿਲੇ ਨਵਰਾਤਰੇ 'ਤੇ ਭਗਤਾਂ ਦੀਆਂ ਲੰਬੀਆਂ ਕਤਾਰਾਂ ਸਵੇਰ ਤੋਂ ਹੀ ਮੰਦਰਾਂ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ ਸਨ। 7 ਨਵਰਾਤਰੇ, ਅੱਠਵੀਂ ਅਤੇ ਨੌਵੀਂ ਵਾਲੇ ਦਿਨ ਕੰਜਕ ਪੂਜਣ ਹੋਵੇਗਾ।

ਸਿੱਧ ਸ਼ਕਤੀ ਪੀਠ ਇਤਿਹਾਸਕ ਮੰਦਰ ਕਾਲੀ ਦਵਾਰਾ ਦੇ ਮਹੰਤ ਅਮਿਤ ਸ਼ਾਹ ਨੇ ਦੱਸਿਆ ਕਿ ਇਹਨਾਂ ਨਵਰਾਤਿਆਂ ਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਹੈ। ਹਰੇਕ ਵਿਅਕਤੀ ਇਹਨਾਂ ਨਵਰਾਤਰਿਆਂ ਵਿੱਚ ਵਰਤ ਰੱਖਦਾ ਹੈ। ਖੇਤਰੀ ਬੀਜਦਾ ਹੈ, ਕੰਜਕ ਪੂਜਣ ਕਰਦਾ ਹੈ ਅਤੇ ਮਹਾਮਾਈ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ।

Published by:Sarbjot Kaur
First published:

Tags: Gurdaspur, Navratri 2021, Religious