ਬਿਸ਼ੰਬਰ ਬਿੱਟੂ
ਗੁਰਦਾਸਪੁਰ: ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਦੇ ਨਾਲ ਸਬਜ਼ੀਆਂ 'ਚ ਖੀਰਾ ਅਤੇ ਟਮਾਟਰ ਦੀ ਫ਼ਸਲ ਵੀ ਖ਼ਰਾਬ ਹੋਈ ਹੈ। ਕਿਸਾਨਾਂ ਦੀ ਮੰਗ ਹੈ ਕਿ ਕਣਕ ਦੇ ਮੁਆਵਜ਼ੇ ਨਾਲ ਸਬਜ਼ੀਆਂ ਦੀ ਫ਼ਸਲ ਦਾ ਵੀ ਮੁਆਵਜਾ ਮਿਲੇ।
ਪਿਛਲੇ ਦਿਨੀਂ ਹੋਈ ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀ ਕਈ ਏਕੜ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ। ਜਿੱਥੇ ਇਸ ਬਰਸਾਤ ਨਾਲ ਕਣਕ ਦੀ ਫ਼ਸਲ ਨਸ਼ਟ ਹੋਈ ਹੈ, ਉੱਥੇ ਹੀ ਸਬਜ਼ੀਆਂ 'ਚ ਮੁਖ ਤੌਰ 'ਤੇ ਖੀਰਾ, ਟਮਾਟਰ ਆਦਿ ਫ਼ਸਲਾਂ ਵੀ ਬਰਬਾਦ ਹੋਈਆਂ ਹਨ। ਜਿਸ ਕਰਕੇ ਕਿਸਾਨ ਭਾਰੀ ਚਿੰਤਤ ਹਨ।
ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਫ਼ਸਲ ਦੇ ਨਾਲ, ਉਹਨਾਂ ਦੀਆ ਸਬਜ਼ੀਆਂ ਦੀਆਂ ਫ਼ਸਲਾਂ ਦੀ ਵੀ ਗਰਦਾਵਰੀ ਕਰਵਾਕੇ, ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crop Damage, Gurdaspur, Heavy rain fall