Home /gurdaspur /

E-Rickshaw Driver: ਈ-ਰਿਕਸ਼ਾ ਚਾਲਕ ਹੋ ਜਾਣ ਸਾਵਧਾਨ, ਇਸ ਕਾਰਨ ਹੋਵੇਗੀ ਵੱਡੀ ਕਾਰਵਾਈ 

E-Rickshaw Driver: ਈ-ਰਿਕਸ਼ਾ ਚਾਲਕ ਹੋ ਜਾਣ ਸਾਵਧਾਨ, ਇਸ ਕਾਰਨ ਹੋਵੇਗੀ ਵੱਡੀ ਕਾਰਵਾਈ 

ਈ-ਰਿਕਸ਼ਾ

ਈ-ਰਿਕਸ਼ਾ ਦੀ ਤਸਵੀਰ 

ਗੁਰਦਾਸਪੁਰ: ਪੰਜਾਬ (Punjab) ਵਿੱਚ ਹਰ ਰੋਜ਼ ਹਜ਼ਾਰਾਂ ਸੜਕ ਹਾਦਸੇ (Road Accident) ਹੁੰਦੇ ਹਨ ਅਤੇ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ, ਜਿਸ ਦਾ ਇੱਕ ਮੁੱਖ ਕਾਰਨ ਗਲਤ ਡਰਾਈਵਿੰਗ (Wrong Driving) ਵੀ ਹੈ। ਪੰਜਾਬ ਵਿੱਚ ਬਹੁਤ ਸਾਰੇ ਈ-ਰਿਕਸ਼ਾ (E-Rickshaw) ਹਨ ਅਤੇ ਉਨ੍ਹਾਂ ਦੇ ਡਰਾਈਵਰਾਂ ਕੋਲ ਨਾ ਕੋਈ ਲਾਇਸੈਂਸ ਹੈ ਅਤੇ ਨਾ ਹੀ ਉਨ੍ਹਾਂ ਦੇ ਵਾਹਨ ਦਾ ਕੋਈ ਨੰਬਰ ਹੈ ਅਤੇ ਇਨ੍ਹਾਂ ਵਿਚ ਕੁਝ ਲੋਕ ਅਜਿਹੇ ਵੀ ਹਨ ਜੋ ਰਿਕਸ਼ਾ ਨੂੰ ਗਲਤ ਤਰੀਕੇ ਨਾਲ ਚਲਾਉਂਦੇ ਹਨ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਇਸ ਦੇ ਨਾਲ ਹੀ ਇਹ ਈ-ਰਿਕਸ਼ਾ ਚਾਲਕ ਆਪਣੇ ਰਿਕਸ਼ਾ ਵਿੱਚ ਉੱਚੀ ਆਵਾਜ਼ ਵਿੱਚ ਗੀਤ (Song) ਵੀ ਵਜਾਉਂਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਪੰਜਾਬ ਪੁਲਿਸ (Punjab Police) ਇਨ੍ਹਾਂ ਖਿਲਾਫ ਸਖਤ ਕਾਰਵਾਈ ਦਿਖਾਏਗੀ ਅਤੇ ਬਿਨਾਂ ਲਾਇਸੈਂਸ ਅਤੇ ਬਿਨ੍ਹਾਂ ਕਾਗਜ਼ਾਤ ਤੋਂ ਈ-ਰਿਕਸ਼ਾ ਚਲਾਉਣ ਵਾਲਿਆਂ ਦੇ ਚਲਾਨ ਕੱਟੇਗੀ, ਟ੍ਰੈਫਿਕ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਕਈ ਵਾਰ ਜਦੋਂ ਈ-ਰਿਕਸ਼ਾ ਵਿੱਚ ਕੋਈ ਘਟਨਾਵਾਂ ਵਾਪਰਦੀਆਂ ਹਨ ਤਾਂ ਅਸੀਂ ਰਿਕਸ਼ਾ ਵਾਲਿਆਂ ਦਾ ਵੀ ਪਤਾ ਲਗਾਉਣ ਤੋਂ ਅਸਮਰੱਥ ਹੋ ਜਾਂਦੇ ਹਾਂ।

  ਉਨ੍ਹਾਂ ਕਿਹਾ ਕਿ ਇਸ ਸਬੰਧੀ ਆਰ.ਟੀ.ਓ ਗੁਰਦਾਸਪੁਰ ਨਾਲ ਗੱਲ ਕੀਤੀ ਗਈ ਹੈ ਅਤੇ ਜਲਦੀ ਹੀ ਸਾਰੇ ਰਿਕਸ਼ਾ ਚਾਲਕਾਂ ਨੂੰ ਨੰਬਰ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਦੀ ਪਛਾਣ ਹੋ ਸਕੇ।

  Published by:Rupinder Kaur Sabherwal
  First published:

  Tags: Gurdaspur, Punjab, Rickshaw