Home /gurdaspur /

Video: ਹੁਣ ਨਹੀਂ ਪੈਟਰੋਲ ਦੀ ਚਿੰਤਾ, ਸਾਬਕਾ ਫੌਜੀ ਨੇ ਕਰ ਦਿੱਤੀ ਖੋਜ, ਬਿਨਾਂ ਪੈਟਰੋਲ ਤੋਂ ਚੱਲੇਗਾ ਮੋਟਰਸਾਈਕਲ

Video: ਹੁਣ ਨਹੀਂ ਪੈਟਰੋਲ ਦੀ ਚਿੰਤਾ, ਸਾਬਕਾ ਫੌਜੀ ਨੇ ਕਰ ਦਿੱਤੀ ਖੋਜ, ਬਿਨਾਂ ਪੈਟਰੋਲ ਤੋਂ ਚੱਲੇਗਾ ਮੋਟਰਸਾਈਕਲ

X
ਸਾਬਕਾ

ਸਾਬਕਾ ਫੌਜੀ ਵਲੀਂ ਤਿਆਰ ਕੀਤਾ ਗਿਆ ਮੋਟਰਸਾਈਕਲ

Gurdaspur News: ਸਾਬਕਾ ਫੌਜੀ (Ex-Army Man) ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮੈਂ ਪੁਰਾਣੇ ਸਮਾਨ ਨਾਲ ਇੱਕ ਮੋਟਰਸਾਈਕਲ ਬਣਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਮੈਨੂੰ ਲਗਭਗ 3 ਮਹੀਨੇ ਲੱਗ ਗਏ। ਉਨ੍ਹਾਂ ਦੱਸਿਆ ਕਿ ਇਸ ਮੋਟਰਸਾਈਕਲ (Motorcycle) ਦਾ ਕੁੱਝ ਵੀ ਖਰਚਾ ਨਹੀਂ ਹੈ

  • Share this:

ਜਤਿਨ ਸ਼ਰਮਾ

ਗੁਰਦਾਸਪੁਰ: Without Petrol Motorcyle Made By Gurdaspur Gursharn Singh: ਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਹੈ। ਇਸ ਨੂੰ ਸਿੱਧੂ ਕੀਤਾ ਹੈ ਗੁਰਦਾਸਪੁਰ ਦੇ ਸਾਬਕਾ ਫੌਜੀ ਨੇ, ਜਿਸ ਨੇ ਪੈਟਰੋਲ ਦੀਆਂ ਵੱਧਦੀਆਂ ਨਿੱਤ ਦਿਨ ਕੀਮਤਾਂ ਤੋਂ ਨਿਜਾਤ ਦਿਵਾਉਣ ਲਈ ਇੱਕ ਨਵੀਂ ਖੋਜ ਕੀਤੀ ਹੈ। ਇਸ ਸਾਬਕਾ ਗੁਰਸ਼ਰਨ ਸਿੰਘ ਨੇ ਬਿਨਾਂ ਪੈਟਰੋਲ ਤੋਂ ਮੋਟਰਸਾਈਕਲ ਚਲਾ ਕੇ ਵਿਖਾ ਦਿੱਤਾ ਹੈ। ਇਸ ਮਿਹਨਤੀ ਨੌਜਵਾਨ ਨੇ ਬਿਨਾਂ ਪੈਟਰੋਲ ਤੋਂ ਚੱਲਣ ਵਾਲਾ ਮੋਟਰਸਾਈਕਲ ਬਣਾ ਕੇ ਪੈਟਰੋਲ ਦੀਆਂ ਕੀਮਤਾਂ ਦਾ ਬਦਲ ਕੱਢ ਦਿੱਤਾ ਹੈ, ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਬੈਟਰੀ ਨਾਲ ਚੱਲਣ ਵਾਲਾ ਮੋਟਰਸਾਈਕਲ ਸਿਰਫ਼ 3 ਮਹੀਨਿਆਂ ਦੇ ਅੰਦਰ ਅੰਦਰ ਪੁਰਾਣੇ ਸਾਮਾਨ ਨਾਲ ਤਿਆਰ ਕੀਤਾ ਹੈ।

ਇਸ ਹੋਈ ਮੋਟਰਸਾਈਕਲ ਦੀ ਖੋਜ

ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਫੌਜ ਦੀ ਨੌਕਰੀ ਕਰਦਾ ਸੀ, ਜਿਸ ਤੋਂ ਸੇਵਾਮੁਕਤ ਹੋਣ ਪਿੱਛੋਂ ਉਸ ਨੇ ਖੇਤੀਬਾੜੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੂੰ ਅਕਸਰ ਘਰ ਦੇ ਕੰਮਾਂ ਲਈ ਬਾਜ਼ਾਰ ਆਉਣ ਜਾਣ ਵਿੱਚ ਦਿੱਕਤ ਮੋਟਰਸਾਈਕਲ 'ਤੇ ਜਾਣਾ ਪੈਂਦਾ ਸੀ ਅਤੇ ਇਸ ਵਿੱਚ ਉਸ ਦਾ ਲਗਭਗ 200 ਰੁਪਇਆ ਫੂਕਿਆ ਜਾਂਦਾ ਸੀ, ਜਿਸ ਦਾ ਉਸ ਨੇ ਹੱਲ ਕੱਢਣ ਬਾਰੇ ਸੋਚਿਆ। ਉਨ੍ਹਾਂ ਨੇ ਕਿਹਾ ਕਿ ਮੈਂ ਪੁਰਾਣੇ ਸਮਾਨ ਨਾਲ ਇੱਕ ਮੋਟਰਸਾਈਕਲ ਬਣਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਮੈਨੂੰ ਲਗਭਗ 3 ਮਹੀਨੇ ਲੱਗ ਗਏ। ਉਨ੍ਹਾਂ ਦੱਸਿਆ ਕਿ ਇਸ ਮੋਟਰਸਾਈਕਲ ਦਾ ਕੁੱਝ ਵੀ ਖਰਚਾ ਨਹੀਂ ਹੈ।

ਸਾਬਕਾ ਫੌਜੀ ਨੇ ਨੇ ਦੱਸਿਆ ਕਿ ਇਸ ਹੱਲ ਲਈ ਉਸ ਨੇ ਘਰੇਲੂ ਇੱਕ ਹੋਰ ਬੈਟਰੀ ਨਾਲ ਚੱਲਣ ਵਾਲਾ ਮੋਟਰਸਾਈਕਲ ਬਣਾਉਣ ਦਾ ਫੈਸਲਾ ਕੀਤਾ, ਜਿਸ ਦਾ ਖਰਚਾ ਬਿਲਕੁਲ ਨਾ ਦੇ ਬਰਾਬਰ ਹੋਵੇ ਅਤੇ ਸਾਧਾਰਨ ਮੋਟਰਸਾਈਕਲ ਨਾਲੋਂ ਤਾਕਤ ਵਿੱਚ ਵੀ ਜਿ਼ਆਦਾ ਹੋਵੇ। ਉਸ ਨੇ ਦੱਸਿਆ ਕਿ ਅਖੀਰ ਉਸ ਨੇ 3 ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਇਸ ਵਿੱਚ ਸਫਲਤਾ ਵੀ ਹਾਸਲ ਕੀਤੀ।

ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਦਾ ਮੁੰਡਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ਸੰਕ ਹੈ, ਜਿਸ ਦੀ ਮੌਤ ਤੋਂ ਬਾਅਦ ਉਸ ਨੂੰ ਵੱਡਾ ਵੱਡਾ ਸਦਮਾ ਲੱਗਿਆ ਸੀ। ਉਸ ਨੇ ਦੱਸਿਆ ਕਿ ਆਪਣੇ ਪੁੱਤਰ ਦੇ ਕਹਿਣ 'ਤੇ ਹੀ ਉਸ ਨੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਨਵੇਂ ਮੋਟਰਸਾਈਕਲ 'ਤੇ 5911 ਲਿਖਿਆ ਹੈ।

Published by:Krishan Sharma
First published:

Tags: Gurdaspur, Inspiration, Invention