Home /gurdaspur /

Gurdaspur: CBI ਦੀਆਂ ਰੇਡਾਂ ਨੂੰ ਲੈ ਕੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ

Gurdaspur: CBI ਦੀਆਂ ਰੇਡਾਂ ਨੂੰ ਲੈ ਕੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ

X
Gurdaspur:

Gurdaspur: CBI ਦੀਆਂ ਰੇਡਾਂ ਨੂੰ ਲੈ ਕੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ

ਸੀਬੀਆਈ ਵੱਲੋਂ ਕਿਸਾਨਾਂ ਦੇ ਘਰਾਂ ਦੇ ਵਿੱਚ ਹੋ ਰਹੀਆਂ ਰੇਡਾਂ ਨੂੰ ਲੈ ਕੇ ਅਤੇ ਆਪਣੀਆ ਮੰਗਾਂ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ, ਡਿਪਟੀ ਕਮਿਸ਼ਨਰ ਨੂੰ ਸੌਂਪਿਆ।

  • Local18
  • Last Updated :
  • Share this:

ਬਿਸ਼ੰਬਰ ਬਿੱਟੂ

ਗੁਰਦਾਸਪੁਰ: ਸੀਬੀਆਈ ਵੱਲੋਂ ਕਿਸਾਨਾਂ ਦੇ ਘਰਾਂ ਦੇ ਵਿੱਚ ਹੋ ਰਹੀਆਂ ਰੇਡਾਂ ਨੂੰ ਲੈ ਕੇ ਅਤੇ ਆਪਣੀਆ ਮੰਗਾਂ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ, ਡਿਪਟੀ ਕਮਿਸ਼ਨਰ ਨੂੰ ਸੌਂਪਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ 2 ਆਗੂਆਂ ਹਰਿੰਦਰ ਸਿੰਘ ਲੱਖੋਵਾਲ ਤੇ ਸਤਨਾਮ ਸਿੰਘ ਬਹਿਰੂ ਦੇ ਘਰ ਤੇ ਕਾਰੋਬਾਰ 'ਤੇ ਸੀਬੀਆਈ ਦੀ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਘਰਾਂ ਤੇ ਦਫਤਰਾਂ ਦੇ ਕਾਰੋਬਾਰਾਂ ਦੀ ਫੋਲਾ-ਫਲਾਈ ਕਰਕੇ ਕੁੱਝ ਕਾਗਜ਼ਾਤ, ਚੈੱਕ ਬੁੱਕਾਂ ਅਤੇ ਮੋਬਾਈਲ ਫੋਨ ਜ਼ਬਤ ਕਰਕੇ ਲੈ ਗਏ। ਘਰਦਿਆਂ ਨੂੰ ਹੋਰ ਵੀ ਕਈ ਗੱਲਾਂ ਵਾਰ-ਵਾਰ ਪੁੱਛਦੇ ਰਹੇ, ਜੋ ਜਾਇਜ਼ ਨਹੀਂ ਸਨ।

ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਦੇ ਵਿਰੋਧ ਵਿੱਚ 13 ਮਾਰਚ ਨੂੰ ਪੰਜਾਬ ਦੇ ਸਾਰੇ ਹੈੱਡ ਕਵਾਟਰਾ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਗਾਏ ਗਏ ਹਨ। ਇਸਦੇ ਨਾਲ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ 20 ਮਾਰਚ ਨੂੰ ਦਿੱਲੀ ਵਿਖੇ ਹਜਾਰਾਂ ਕਿਸਾਨ, ਕਿਸਾਨੀ ਮੋਰਚੇ ਦੌਰਾਨ ਆਪਣੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਪਹੁੰਚਣਗੇ।

Published by:Sarbjot Kaur
First published:

Tags: CBI, Farmers, Gurdaspur, Raid