Home /gurdaspur /

Gurdaspur News: ਕਿਸਾਨਾਂ ਨੇ ਬੈਂਕ ਦਾ ਕੀਤਾ ਘਿਰਾਓ, ਬੈਂਕ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਲਾਇਆ ਇਲਜ਼ਾਮ 

Gurdaspur News: ਕਿਸਾਨਾਂ ਨੇ ਬੈਂਕ ਦਾ ਕੀਤਾ ਘਿਰਾਓ, ਬੈਂਕ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਲਾਇਆ ਇਲਜ਼ਾਮ 

X
ਬੈਂਕ

ਬੈਂਕ ਬਾਹਰ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਆਗੂ 

Gurdaspur: ਬੈਂਕ ਦੇ ਮੈਨੇਜਰ ਦਲਬੀਰ ਸਿੰਘ ਨੇ ਦੱਸਿਆ ਕਿ ਕਰਜ਼ੇ ਸਬੰਧੀ ਸ਼ਿਵ ਸਿੰਘ ਕਿਸਾਨ ਨਾਲ ਗੱਲਬਾਤ ਹੋਈ ਸੀ, ਪਰ ਅਸੀਂ ਵੀ ਇਸ ਸਬੰਧੀ ਕੇਸ ਉੱਚ ਅਧਿਕਾਰੀਆਂ ਨੂੰ ਭੇਜਣਾ ਹੈ, ਇਸ ਲਈ ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਫੈਸਲਾ ਲਿਆ ਗਿਆ ਹੈ | ਬ੍ਰਾਂਚ ਮੈਨੇਜਰ ਜਾਂ ਫੀਲਡ ਅਫਸਰ ਇਸ ਬਾਰੇ ਕੁਝ ਨਹੀਂ ਕਰ ਸਕਦੇ, ਪਰ ਅਸੀਂ ਇਸ ਮਾਮਲੇ ਬਾਰੇ ਉੱਚ ਅਧਿਕਾਰੀਆਂ ਨੂੰ ਦੁਬਾਰਾ ਲਿਖਾਂਗੇ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਬੈਂਕ ਕਿਸਾਨ ਤੋਂ ਲਏ ਕਰਜ਼ੇ ਦੀ ਸਖ਼ਤੀ ਨਾਲ ਵਸੂਲੀ ਕਰ ਲੈਂਦਾ ਹੈ, ਪਰ ਜੇਕਰ ਕਿਸਾਨ ਖ਼ੁਦ ਕਰਜ਼ਾ ਵਾਪਸ ਕਰ ਰਿਹਾ ਹੋਵੇ ਅਤੇ ਬੈਂਕ ਕਰਜ਼ਾ ਵਾਪਸ ਲੈਣ ਤੋਂ ਇਨਕਾਰ ਕਰ ਦੇਵੇ ਅਤੇ ਕਿਸਾਨ ਨਾਲ ਦੁਰਵਿਵਹਾਰ ਕਰਦਾ ਹੈ ਤਾਂ ਇਹ ਗੱਲ ਹਜ਼ਮ ਨਹੀਂ ਹੁੰਦੀ। ਅਜਿਹਾ ਹੀ ਇੱਕ ਮਾਮਲਾ ਬਟਾਲਾ ਸਥਿਤ ਅਰਬਨ ਸਟੇਟ ਮਜੂਦ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਸਾਹਮਣੇ ਦੇਖਣ ਨੂੰ ਮਿਲਿਆ,ਜਿੱਥੇ ਕਿਸਾਨਾਂ ਨੇ ਇਸ ਕਾਰਨ ਬੈਂਕ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ ਕਿ ਹੁਣ ਜਦੋਂ ਕਿਸਾਨ ਖੁਦ ਉਕਤ ਬੈਂਕ ਨੂੰ ਕਿਸਾਨ ਵੱਲੋਂ ਲਿਆ ਕਰਜ਼ਾ ਵਾਪਸ ਕਰ ਰਿਹਾ ਹੈ ਤਾਂ ਬੈਂਕ ਪ੍ਰਸ਼ਾਸਨ ਕਰਜ਼ਾ ਵਾਪਸ ਨਾ ਕੇ ਕਿਸਾਨ ਨੂੰ ਪ੍ਰੇਸ਼ਾਨ ਕਰ ਰਿਹਾ ਹੈ।

ਇਸ ਪ੍ਰਦਰਸ਼ਨ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਸ਼ਿਵ ਸਿੰਘ ਨੇ ਲਿਮਟ ਬਣਾ ਕੇ ਇਸ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਸ਼ਿਵ ਸਿੰਘ ਸਮੇਂ ਸਿਰ ਵਿਆਜ ਅਦਾ ਕਰਦਾ ਰਿਹਾ ਪਰ ਪਿਛਲੇ ਦਿਨੀਂ ਸ਼ਿਵ ਸਿੰਘ ਦੇ ਲੜਕੇ ਦੀ ਮੌਤ ਹੋ ਜਾਣ ਕਾਰਨ ਵਿਆਜ ਦੀ ਅਦਾਇਗੀ ਨਹੀਂ ਕੀਤੀ ਗਈ, ਜਿਸ ਕਾਰਨ ਸ਼ਿਵ ਦਾ ਖਾਤਾ ਡਿਫਾਲਟਰ ਹੋ ਗਿਆ ਅਤੇ ਖਾਤਾ ਡਿਫਾਲਟਰ ਹੋਣ ਕਾਰਨ ਬੈਂਕ ਦੇ ਫੀਲਡ ਅਫਸਰ ਬਲਜਿੰਦਰ ਸਿੰਘ ਅਤੇ ਬੈਂਕ ਮੈਨੇਜਰ ਦਲਬੀਰ ਸਿੰਘ ਨੇ ਸ਼ਿਵ 'ਤੇ ਕਰਜ਼ਾ ਉਤਾਰਨ ਲਈ ਦਬਾਅ ਪਾਇਆ ਗਿਆ।

ਅੰਤ ਵਿੱਚ ਸ਼ਿਵ ਸਿੰਘ ਨੂੰ ਸਮਝੌਤਾ ਕਰਨ ਦੀ ਪੇਸ਼ਕਸ਼ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਪੈਸੇ ਦੋ ਕਿਸ਼ਤਾਂ ਵਿੱਚ ਜਮ੍ਹਾ ਕਰਵਾਉਂਦੇ ਹਨ ਤਾਂ ਸਾਢੇ ਸੱਤ ਲੱਖ ਜਮ੍ਹਾ ਕਰਵਾਉਣੇ ਪੈਣਗੇ। ਜੇਕਰ ਇੱਕ ਕਿਸ਼ਤ ਵਿੱਚ ਪੈਸੇ ਜਮ੍ਹਾ ਕਰਵਾਉਣੇ ਹਨ ਤਾਂ ਸਾਢੇ ਚਾਰ ਲੱਖ ਹੀ ਦੇਣੇ ਪੈਣਗੇ। ਜਦੋਂ ਸ਼ਿਵ ਸਿੰਘ ਬਜ਼ਾਰ ਤੋਂ ਪੰਜ ਲੱਖ ਰੁਪਏ ਵਿਆਜ 'ਤੇ ਲੈ ਕੇ ਬੈਂਕ ਵਿਚ ਇਕਦਮ ਕਰਜ਼ਾ ਚੁਕਾਉਣ ਲਈ ਜਮ੍ਹਾ ਕਰਵਾਉਣ ਲਈ ਪਹੁੰਚਿਆ ਤਾਂ ਬੈਂਕ ਪ੍ਰਸ਼ਾਸਨ ਨੇ ਦੇਰੀ ਕਰਨੀ ਸ਼ੁਰੂ ਕਰ ਦਿੱਤੀ।

ਉਕਤ ਬੈਂਕ ਦੇ ਮੈਨੇਜਰ ਦਲਬੀਰ ਸਿੰਘ ਨੇ ਦੱਸਿਆ ਕਿ ਕਰਜ਼ੇ ਸਬੰਧੀ ਸ਼ਿਵ ਸਿੰਘ ਕਿਸਾਨ ਨਾਲ ਗੱਲਬਾਤ ਹੋਈ ਸੀ, ਪਰ ਅਸੀਂ ਵੀ ਇਸ ਸਬੰਧੀ ਕੇਸ ਉੱਚ ਅਧਿਕਾਰੀਆਂ ਨੂੰ ਭੇਜਣਾ ਹੈ, ਇਸ ਲਈ ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਫੈਸਲਾ ਲਿਆ ਗਿਆ ਹੈ | ਬ੍ਰਾਂਚ ਮੈਨੇਜਰ ਜਾਂ ਫੀਲਡ ਅਫਸਰ ਇਸ ਬਾਰੇ ਕੁਝ ਨਹੀਂ ਕਰ ਸਕਦੇ, ਪਰ ਅਸੀਂ ਇਸ ਮਾਮਲੇ ਬਾਰੇ ਉੱਚ ਅਧਿਕਾਰੀਆਂ ਨੂੰ ਦੁਬਾਰਾ ਲਿਖਾਂਗੇ।

Published by:Drishti Gupta
First published:

Tags: Farmers, Farmers Protest, Protest, Protest march