Home /gurdaspur /

Dairy Farming: ਗੁਰਦਾਸਪੁਰ 'ਚ 22 ਅਗਸਤ ਤੋਂ ਸ਼ੁਰੂ ਹੋ ਰਿਹਾ ਚਾਰ ਹਫਤੇ ਦਾ ਡੇਅਰੀ ਉਦਮ ਸਿਖਲਾਈ ਕੋਰਸ

Dairy Farming: ਗੁਰਦਾਸਪੁਰ 'ਚ 22 ਅਗਸਤ ਤੋਂ ਸ਼ੁਰੂ ਹੋ ਰਿਹਾ ਚਾਰ ਹਫਤੇ ਦਾ ਡੇਅਰੀ ਉਦਮ ਸਿਖਲਾਈ ਕੋਰਸ

Gurdaspur: ਡੇਅਰੀ ਫਾਰਮ ਦੀ ਤਸਵੀਰ

Gurdaspur: ਡੇਅਰੀ ਫਾਰਮ ਦੀ ਤਸਵੀਰ

Dairy Farming: ਚਾਹਵਾਨ ਡੇਅਰੀ ਫਾਰਮਰ ਜੋ ਘੱਟੋ ਘੱਟ 10ਵੀਂ ਪਾਸ ਹੋਣ,ਉਮਰ 18 ਤੋਂ 45 ਸਾਲ ਦਰਮਿਆਨ ਹੋਵੇ,ਪੇਂਡੂ ਖੇਤਰ ਨਾਲ ਸਬੰਧਤ ਹੋਣ ਅਤੇ ਪਹਿਲਾਂ ਘੱਟੋ ਘੱਟ 05 ਪਸ਼ੂ ਰੱਖੇ ਹੋਣ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ।

  • Share this:
    ਜਤਿਨ ਸ਼ਰਮਾ,

    ਗੁਰਦਾਸਪੁਰ---ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵੱਲੋਂ ਚਾਰ ਹਫਤੇ ਡੇਅਰੀ ਉਦਮ ਸਿਖਲਾਈ ਕੋਰਸ ਮਿਤੀ 22/08/2022 ਤੋਂ  ਡੇਅਰੀ ਸਿਖਲਾਈ ਕੇਂਦਰ ਵੇਰਕਾ, ਜ਼ਿਲ੍ਹਾ :ਅੰਮ੍ਰਿਤਸਰ ਵਿਖੇ ਚਲਾਇਆ ਜਾਣਾ ਹੈ। ਚਾਹਵਾਨ ਡੇਅਰੀ ਫਾਰਮਰ ਜੋ ਘੱਟੋ ਘੱਟ 10ਵੀਂ ਪਾਸ ਹੋਣ, ਉਮਰ 18 ਤੋਂ 45 ਸਾਲ ਦਰਮਿਆਨ ਹੋਵੇ,ਪੇਂਡੂ ਖੇਤਰ ਨਾਲ ਸਬੰਧਤ ਹੋਣ ਅਤੇ ਪਹਿਲਾਂ ਘੱਟੋ ਘੱਟ 05 ਪਸ਼ੂ ਰੱਖੇ ਹੋਣ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ,ਗੁਰਦਾਸਪੁਰ ਕਸ਼ਮੀਰ ਸਿੰਘ ਗੋਰਾਇਆ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਡੇਅਰੀ ਫਾਰਮਰਜ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ ਵੱਖ-ਵੱਖ ਬੀਮਾਰੀਆਂ,ਮਨਸੂਹੀ ਗਰਭਦਾਨ,ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਦੌਰਾਨ ਮਾਡਲ ਕੈਟਲ ਸ਼ੈਡਾਂ ਦੀ ਉਸਾਰੀ, ਦੁੱਧ ਚੁਆਈ ਮਸ਼ੀਨਾਂ ਅਤੇ ਡੇਅਰੀ ਦੇ ਧੰਦੇ ਦਾ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਸਬਸਿਡੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

    ਉਨ੍ਹਾਂ ਨੇ ਦੱਸਿਆ ਕਿ ਸਿਖਲਾਈ ਕੋਰਸ ਲਈ ਕੋਸਲਿੰਗ ਮਿਤੀ 20/08/2022 ਨੂੰ ਸਵੇਰੇ 10:00 ਵਜੇ ਦਫਤਰ ਇੰਚਾਰਜ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਵੇਰਕਾ, ਜ਼ਿਲ੍ਹਾ :ਅੰਮ੍ਰਿਤਸਰ ਵਿਖੇ ਰੱਖੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਸਿਖਲਾਈ ਲੈਣ ਦੇ ਚਾਹਵਾਨ ਮਿਤੀ:18/08/2022 ਤੱਕ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਵਿਖੇ ਹਾਜਰ ਹੋ ਕੇ ਪ੍ਰਾਸਪੈਕਟ (ਫਾਰਮ) ਹਾਸਲ ਕਰ ਸਕਦੇ ਹਨ। ਚੁਣੇ ਹੋਏ ਸਿਖਿਆਰਥੀ ਜਨਰਲ ਕੈਟਾਗਰੀ ਲਈ ਫੀਸ 5000/- ਅਤੇ ਅ:ਜਾਤੀ ਲਈ 4000/- ਫੀਸ ਹੋਵੇਗੀ।ਚਾਹਵਾਨ ਵਿਅਕਤੀ ਇਸ ਦਫਤਰ ਤੋ ਪ੍ਰੋਸਪੈਕਟਸ ਲੈ ਕੇ ਮਿਤੀ:18/08/2022 ਤੱਕ ਆਪਣੇ ਬਿਨੈ ਪੱਤਰ ਚੋਣ ਲਈ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫਤਰ ਦਾ ਫੌਨ ਨੰ: 01874 220163 'ਤੇ ਸੰਪਰਕ ਕਰੋ।
    Published by:Drishti Gupta
    First published:

    Tags: Gurdaspur, Punjab

    ਅਗਲੀ ਖਬਰ