Home /gurdaspur /

Gurdaspur: ਰਾਵੀ ਦਰਿਆ ਦੇ ਵਧੇ ਪਾਣੀ ਕਾਰਨ ਟੁੱਟੀ ਸੜਕ, ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ, ਫੌਜ ਦੇ ਜਵਾਨ ਕਰ ਰਹੇ ਹਨ ਲੋਕਾਂ ਦੀ ਮਦਦ 

Gurdaspur: ਰਾਵੀ ਦਰਿਆ ਦੇ ਵਧੇ ਪਾਣੀ ਕਾਰਨ ਟੁੱਟੀ ਸੜਕ, ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ, ਫੌਜ ਦੇ ਜਵਾਨ ਕਰ ਰਹੇ ਹਨ ਲੋਕਾਂ ਦੀ ਮਦਦ 

ਬੰਨ੍ਹ

ਬੰਨ੍ਹ ਟੁੱਟਣ ਕਾਰਨ ਖੇਤਾਂ 'ਚ ਵੜਿਆ ਰਾਵੀ ਦਰਿਆ ਦਾ ਪਾਣੀ

Gurdaspur Flood: ਫ਼ੌਜ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਕਈ ਯਤਨ ਕੀਤੇ ਜਾ ਰਹੇ ਹਨ। ਜਿੱਥੇ ਫ਼ੌਜ ਦੇ ਜਵਾਨਾਂ ਨੇ ਲੋਕਾਂ ਨੂੰ ਦਵਾਈ ਅਤੇ ਖਾਣ-ਪੀਣ ਦੇ ਸਾਮਾਨ ਦਾ ਪ੍ਰਬੰਧ ਕੀਤਾ, ਉੱਥੇ ਹੀ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਲਈ ਲਾਂਘਾ ਵੀ ਬਣਾਇਆ ਗਿਆ। 

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ


  ਗੁਰਦਾਸਪੁਰ-ਡੇਰਾ ਬਾਬਾ ਨਾਨਕ (Dera Baba Nanak) ਦੇ ਪਿੰਡ ਕੋਨੇਵਾਲ ਵਿੱਚ ਰਾਵੀ ਦਰਿਆ (Raavi River) ਦਾ ਪਾਣੀ ਸੜਕ 'ਤੇ ਆ ਗਿਆ ਹੈ ਜਿਸ ਤੋਂ ਬਾਅਦ ਇਲਾਕੇ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋਣ 'ਤੇ ਆ ਚੁੱਕੀ ਹੈ।ਇਨ੍ਹਾਂ ਫ਼ਸਲਾਂ ਵਿੱਚ ਚੋਣਾਂ, ਗੰਨਾ ਅਤੇ ਪਸ਼ੂਆਂ ਦਾ ਚਾਰਾ ਵੀ ਸ਼ਾਮਿਲ ਹੈ। ਦੱਸ ਦਈਏ ਕਿ ਸੜਕਾਂ ਤੇ ਪਾਣੀ ਹੋਣ ਕਾਰਨ ਬੀਤੇ ਦਿਨ ਤੋਂ ਹੀ ਆਮ ਲੋਕਾਂ ਨੂੰ ਆਉਣ ਜਾਣ ਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
  ਮਿਲੀ ਜਾਣਕਾਰੀ ਮੁਤਾਬਕ ਫ਼ੌਜ ਦੇ ਅਧਿਕਾਰੀਆਂ (Army Officers) ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਕਈ ਯਤਨ ਕੀਤੇ ਜਾ ਰਹੇ ਹਨ।ਜਿੱਥੇ ਫ਼ੌਜ ਦੇ ਜਵਾਨਾਂ ਨੇ ਲੋਕਾਂ ਨੂੰ ਦਵਾਈ ਅਤੇ ਖਾਣ-ਪੀਣ ਦੇ ਸਾਮਾਨ ਦਾ ਪ੍ਰਬੰਧ ਕੀਤਾ ਹੈ , ਉੱਥੇ ਹੀ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਲਈ ਲਾਂਘਾ ਵੀ ਬਣਾਇਆ ਗਿਆ।

   
  First published:

  Tags: AAP Punjab, Floods, Gurdaspur, Punjab

  ਅਗਲੀ ਖਬਰ