Home /gurdaspur /

Organic Farming: ਬੱਚੇ ਨਾਲ ਵਾਪਰਿਆ ਅਜਿਹਾ ਭਾਣਾ ਕਿ ਅਧਿਆਪਕ ਪਤੀ-ਪਤਨੀ ਨੇ ਸ਼ੁਰੂ ਕਰ ਦਿੱਤੀ ਕੁਦਰਤੀ ਖੇਤੀ, ਬਣੇ ਪ੍ਰੇਰਣਾਸਰੋਤ

Organic Farming: ਬੱਚੇ ਨਾਲ ਵਾਪਰਿਆ ਅਜਿਹਾ ਭਾਣਾ ਕਿ ਅਧਿਆਪਕ ਪਤੀ-ਪਤਨੀ ਨੇ ਸ਼ੁਰੂ ਕਰ ਦਿੱਤੀ ਕੁਦਰਤੀ ਖੇਤੀ, ਬਣੇ ਪ੍ਰੇਰਣਾਸਰੋਤ

X
ਕੁਦਰਤੀ

ਕੁਦਰਤੀ ਖੇਤੀ ਕਰਦੇ ਹੋਏ ਅਧਿਆਪਕ ਪਤੀ ਪਤਨੀ

Organic Farming: ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਹੀ ਵਰਮੀ ਕੰਪੋਸਟ ਯੂਨਿਟ ਵੀ ਲਗਾਇਆ ਹੋਇਆ ਹੈ ਗੁਰਪਾਲ ਸਿੰਘ ਨੇ ਦੱਸਿਆ ਕਿ ਇਸ ਫਾਰਮ ਵਿਚ ਤਿਆਰ ਕੀਤੀਆਂ ਫ਼ਲ ਸਬਜ਼ੀਆਂ ਅਤੇ ਦਾਲਾਂ ਨੂੰ ਵੇਚਣ ਲਈ ਵੀ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਇਸ ਲਈ ਉਹਨਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਅਜੋਕੇ ਦੌਰ ਵਿੱਚ ਖੇਤੀਬਾੜੀ (Agriculture) ਨੂੰ ਬੇਸ਼ੱਕ ਬੇਹੱਦ ਘਾਟੇ ਦਾ ਸੌਦਾ ਦੱਸ ਕੇ ਇਸ ਧੰਦੇ ਤੋਂ ਤੌਬਾ ਕੀਤੀ ਜਾ ਰਹੀ ਹੈ ਪਰ ਇਸਦੇ ਉਲਟ ਗੁਰਦਾਸਪੁਰ (Gurdaspur) ਨਾਲ ਸਬੰਧਤ ਪਿੰਡ ਪੰਧੇਰ ਦੇ ਇੱਕ ਹੋਣਹਾਰ ਅਤੇ ਅਗਾਂਹਵਧੂ ਅਧਿਆਪਕ ਗੁਰਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ ਵੱਲੋਂ ਆਪਣੇ ਖੇਤਾਂ ਵਿੱਚ ਕੁਦਰਤੀ ਖੇਤੀ (Natural farming) ਕਰ ਕੇ ਕਿਸਾਨਾਂ ਨੂੰ ਇੱਕ ਨਵੀਂ ਸੇਧ ਦਿੱਤੀ ਜਾ ਰਹੀ ਹੈ। ਇਸ ਸਭ ਕੁੱਝ ਉਹਨਾਂ ਨੇ ਆਪਣੇ ਭਵਿੱਖ ਨੂੰ ਬਚਾਉਣ ਲਈ ਸ਼ੁਰੂ ਕੀਤਾ ਹੈ ਕਿਉਕਿ ਜਿਸ ਤਰ੍ਹਾਂ ਅਸੀਂ ਜ਼ਹਿਰੀਲੀਆਂ ਚੀਜਾਂ ਨੂੰ ਖਾ ਰਹੇ ਇਸ ਨਾਲ ਸਾਡੀ ਜਿੰਦਗੀ ਘਟਦੀ ਜਾ ਰਹੀ ਹੈ।

ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁਤਰ ਕੁਝ ਸਾਲ ਪਹਿਲਾਂ ਕਿਸੇ ਇਨਫੈਕਸ਼ਨ (Infection) ਕਾਰਨ ਬਿਮਾਰ ਹੋ ਗਿਆ ਸੀ ਅਤੇ ਜਦੋਂ ਉਸ ਨੂੰ ਹਸਪਤਾਲ ਵਿਚ ਖੂਨ (Blood) ਚੜ੍ਹਾਇਆ ਜਾ ਰਿਹਾ ਸੀ ਤਾਂ ਉਸ ਮੌਕੇ ਉਨ੍ਹਾਂ ਦੋਵਾਂ ਪਤੀ ਪਤਨੀ ਨੇ ਮਹਿਸੂਸ ਕੀਤਾ ਕਿ ਸਾਡੇ ਅੰਦਰ ਫਲ ਸਬਜ਼ੀਆਂ ਅਨਾਜ ਅਤੇ ਹੋਰ ਪਦਾਰਥਾਂ ਰਾਹੀਂ ਜਾ ਰਹੇ ਜ਼ਹਿਰਾਂ ਕਾਰਨ ਸਿਹਤ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਸ ਦਿਨ ਤੋਂ ਹੀ ਉਨ੍ਹਾਂ ਨੇ ਮਨ ਬਣਾ ਲਿਆ ਸੀ ਕਿ ਉਹ ਆਪਣੇ ਖੇਤਾਂ ਵਿੱਚ ਕਿਸੇ ਵੀ ਜ਼ਹਿਰ ਦੀ ਵਰਤੋਂ ਨਹੀਂ ਕਰਨਗੇ ਅਤੇ ਉਸ ਦਿਨ ਤੋਂ ਹੀ ਉਨ੍ਹਾਂ ਨੇਆਪਣੇ ਖੇਤਾਂ ਵਿੱਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਦਸਿਆ ਕਿ ਉਹ ਦਾਲਾਂ ਅਤੇ ਸਬਜ਼ੀਆਂ (Vegetables) ਦੀ ਕਾਸ਼ਤ ਕਰਦੇ ਹਨ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੇ ਜ਼ਹਿਰਾਂ ਦੀ ਵਰਤੋਂ ਨਹੀਂ ਕਰਦੇ ਅਤੇ ਸਾਰਾ ਕੁਝ ਕੁਦਰਤੀ ਤਰੀਕਿਆਂ ਨਾਲ ਹੀ ਠੀਕ ਕਰਦੇ ਹਨ। ਉਨ੍ਹਾਂ ਆਪਣੇ ਖੇਤਾਂ ਵਿੱਚ ਨਿੰਮ ਦੇ ਪੌਦੇ ਲਗਾਏ ਹੋਏ ਹਨ ਅਤੇ ਨਾਲ ਹੀ ਗਊ ਮੂਤਰ ਨੂੰ ਜ਼ਿਵ ਅੰਮ੍ਰਿਤ ਦੀ ਤਰ੍ਹਾਂ ਵਰਤ ਕੇ ਖੇਤਾਂ ਨੂੰ ਕੀੜਿਆਂ ਤੋਂ ਬਚਾ ਰਹੇ ਹਨ। ਇਸੇ ਤਰ੍ਹਾਂ ਹੋਰ ਵੀ ਕਈ ਕੁਦਰਤੀ ਉਪਰਾਲੇ ਕੀਤੇ ਜਾ ਰਹੇ ਹਨ।

ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਹੀ ਵਰਮੀ ਕੰਪੋਸਟ ਯੂਨਿਟ ਵੀ ਲਗਾਇਆ ਹੋਇਆ ਹੈ। ਗੁਰਪਾਲ ਸਿੰਘ ਨੇ ਦੱਸਿਆ ਕਿ ਇਸ ਫਾਰਮ ਵਿਚ ਤਿਆਰ ਕੀਤੀਆਂ ਫ਼ਲ ਸਬਜ਼ੀਆਂ ਅਤੇ ਦਾਲਾਂ ਨੂੰ ਵੇਚਣ ਲਈ ਵੀ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ। ਇਸ ਲਈ ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਪੰਜਾਬ ਨੂੰ ਜ਼ਹਿਰ ਮੁਕਤ ਬਣਾਉਣ ਲਈ ਬਿਨਾਂ ਜ਼ਹਿਰਾਂ ਤੋਂ ਖ਼ੇਤੀ ਕੀਤੀ ਜਾਵੇ।

ਖੇਤੀਬਾੜੀ ਵਿਸਥਾਰ ਅਫਸਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਦੀ ਪੂਰੀ ਮੱਦਦ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਜਦੋਂ ਵੀ ਕਿਸੇ ਤਕਨੀਕੀ ਜਾਣਕਾਰੀ ਜਾਂ ਹੋਰ ਵਿਭਾਗੀ ਮਦਦ ਦੀ ਲੋੜ ਹੋਵੇ ਤਾਂ ਉਨ੍ਹਾਂ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈਣ ਅਤੇ ਜ਼ਹਿਰਾਂ ਨਾਲ ਹੋ ਰਹੇ ਨੁਕਸਾਨ ਤੋਂ ਲੋਕਾਂ ਨੂੰ ਬਚਾਉਣ ਲਈ ਕੁਦਰਤੀ ਖੇਤੀ ਵੱਲ ਵਧਣ।

Published by:Krishan Sharma
First published:

Tags: Agriculture, Gurdaspur, Inspiration, Organic farming, Vegetables