ਜਤਿਨ ਸ਼ਰਮਾ
ਗੁਰਦਾਸਪੁਰ: ਹਰਿਆਣਾ (Haryana) ਦੇ ਅਗਰੋਹਾ ਧਾਮ (Agroha Dham) ਵਿੱਚ ਬਣ ਰਹੇ ਸ਼੍ਰੀ ਮਹਾਂ ਲਕਸ਼ਮੀ ਜੀ ਦੇ ਭਵੇਆ ਮੰਦਿਰ ਨੂੰ ਲੈ ਕੇ ਅਗਰੋਹਾ ਧਾਮ ਤੋਂ ਚਲੀ ਸ਼੍ਰੀ ਮਹਾਂ ਲਕਸ਼ਮੀ ਰੱਥ ਯਾਤਰਾ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਅੱਜ ਗੁਰਦਾਸਪੁਰ ਪਹੁੰਚੀ ਜਿੱਥੇ ਹਿੰਦੂ ਸਮਾਜ ਅੱਤੇ ਮਹਾਂਰਾਜਾ ਅਗਰਸੈਨ ਸਭਾ ਵਲੋਂ ਯਾਤਰਾ ਦਾ ਨਿੱਘਾ ਸਵਾਗਤਕੀਤਾ ਗਿਆ ਅੱਤੇ ਕਿਹਾ ਕਿ ਇਸ ਰੱਥ ਯਾਤਰਾ ਦਾ ਮੁੱਖ ਉਦੇਸ਼ ਮਹਾਰਾਜਾ ਅਗਰਸੈਨ ਦਾ ਸੰਦੇਸ਼ ਇਕ ਮੁੰਦਰਾ ਇਕ ਇੱਟ ਨੂੰ ਸੰਗਤਾਂ ਤੱਕ ਪਹੁੰਚਾਉਣਾ ਹੈ ਅਤੇ ਇਹ ਰੱਥ ਯਾਤਰਾ ਸਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਏਗੀ।
ਰੱਥ ਯਾਤਰਾ ਦਾ ਸਵਾਗਤ ਕਰਨ ਪਹੁੰਚੇ ਹਿੰਦੂ ਸਮਾਜ ਅੱਤੇ ਮਹਾਂਰਾਜਾ ਅਗਰਸੈਨ ਸਭਾ ਦੇ ਆਗੂਆਂ ਨੇ ਕਿਹਾ ਕਿ ਇਹ ਰੱਥ ਯਾਤਰਾ ਹਰਿਆਣਾ ਦੇ ਅਗਰੋਹਾ ਧਾਮ ਤੋਂ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਹੈ ਕਿ ਜੋ ਅਗਰੋਹਾ ਧਾਮ ਵਿਚ ਸ੍ਰੀ ਮਾਂ ਲਕਸ਼ਮੀ ਜੀ ਦਾ ਭਵਿਆ ਮੰਦਿਰ ਬਣਨ ਜਾ ਰਿਹਾ ਹੈ ਉਸ ਪ੍ਰਤੀ ਹਿੰਦੂ ਸਮਾਜ ਨੂੰ ਜਾਗਰੂਕ ਕਰਨਾ ਅੱਤੇ ਮਹਾਂਰਜਾ ਅਗਰਸੈਨ ਦਾ ਸੰਦੇਸ਼ ਇਕ ਮੁੰਦਰਾ ਇਕ ਇੱਟ ਨੂੰ ਸੰਗਤਾਂ ਤੱਕ ਪਹੁੰਚਣਾ
ਉਨ੍ਹਾਂ ਕਿਹਾ ਕਿ ਇਹ ਰੱਥ ਯਾਤਰਾ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਗੁਰਦਾਸਪੁਰ ਵਿਖੇ ਪਹੁੰਚੀ ਹੈ ਅਤੇ ਇਸ ਤੋਂ ਬਾਅਦ ਇਹ ਰੱਥ ਯਾਤਰਾ ਦੀਨਾਨਗਰ ਅਤੇ ਧਾਰੀਵਾਲ ਜਾਏਗੀ ਅਤੇ ਅਗਰੋਹਾ ਧਾਮ ਵਿੱਖੇ ਜਾ ਕੇ ਸਮਾਪਤ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।