ਜਤਿਨ ਸ਼ਰਮਾ,
ਗੁਰਦਾਸਪੁਰ: ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਪਰਵਾਸੀ ਪੰਛੀ (Migratory Birds) ਅਕਤੂਬਰ ਦੇ ਮਹੀਨੇ ਗੁਰਦਾਸਪੁਰ (Gurdaspur) ਦੇ ਕੇਸ਼ੋਪੁਰ ਛੰਭ (Keshopur Chamb) ਵਿਖੇ ਆਉਣਾ ਸ਼ੁਰੂ ਕਰ ਦਿੰਦੇ ਹਨ। ਵਿਦੇਸ਼ੀ ਪੰਛੀਆਂ ਦੀ ਆਮਦ ਨਾਲ ਇਹ ਇਲਾਕਾ ਵੱਖਰਾ ਨਜ਼ਰ ਆਉਂਦਾ ਹੈ। ਇਸ ਸਭ ਨੂੰ ਦੇਖਦੇ ਹੋਏ ਜੰਗਲੀ ਜੀਵ ਵਿਭਾਗ (Wildlife Department) ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗੁਰਦਾਸਪੁਰ ਤੋਂ ਅੱਠ ਕਿਲੋਮੀਟਰ ਦੀ ਦੂਰੀ 'ਤੇ ਕੇਸ਼ੂਪੁਰ ਸ਼ੰਭ ਹੈ ਜੋ ਕਰੀਬ ਅੱਠ ਸੌ ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਹਰ ਸਾਲ ਪਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਕਤੂਬਰ ਮਹੀਨੇ ਵਿੱਚ ਪਹੁੰਚਦੇ ਹਨ।
ਕਜ਼ਾਕਿਸਤਾਨ (Kazakhstan), ਸਾਇਬੇਰੀਆ (Siberia) ਸਮੇਤ ਹੋਰ ਕਈ ਦੇਸ਼ਾਂ ਤੋਂ ਇਹ ਪੰਛੀ ਛੰਭਵਿਖੇ ਪਹੁੰਚ ਕੇ ਪਾਣੀ ਵਿਚ ਖੇਡਦੇ ਹਨ ਅਤੇ ਲੋਕ ਇਨ੍ਹਾਂ ਪੰਛੀਆਂ ਨੂੰ ਦੇਖਣ ਲਈ ਦੂਰ-ਦੂਰ ਤੋਂ ਆਉਂਦੇ ਹਨ | ਇਹ ਪੰਛੀ ਲਗਭਗ ਚਾਰ ਮਹੀਨੇ ਇਸ ਸਥਾਨ 'ਤੇ ਠਹਿਰਦੇ ਹਨ ਅਤੇ ਫਰਵਰੀ ਦੇ ਮਹੀਨੇ ਆਪਣੇ ਦੇਸ਼ ਪਰਤ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਇੱਥੇ 20-30 ਕਿਸਮਾਂ ਦੇ ਪੰਛੀ ਆਉਂਦੇ ਹਨ ਜਿਨ੍ਹਾਂ ਵਿੱਚ ਟੂਫਟੇਡ, ਵਿਜਨ, ਸਾਈਬੇਰੀਅਨ, ਮੁਰਗਾਮੀ, ਪੈਚਿੰਡ, ਗਡਵਾਲ ਸ਼ਾਮਲ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐਫ.ਓ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ੀ ਪੰਛੀਆਂ ਦੀ ਗਿਣਤੀ ਵਿੱਚ ਇਨ੍ਹੀਂ ਦਿਨੀਂ ਵਾਧਾ ਹੋ ਰਿਹਾ ਹੈ ਅਤੇ ਇਸ ਸਾਲ ਇਨ੍ਹਾਂ ਵਿਦੇਸ਼ੀ ਪੰਛੀਆਂ ਦੀ ਰਿਕਾਰਡ ਤੋੜ ਗਿਣਤੀ ਹੋਣ ਦੀ ਉਮੀਦ ਹੈ। ਵਿਦੇਸ਼ੀ ਪੰਛੀਆਂ ਦੀ ਲਗਾਤਾਰ ਵਧਦੀ ਆਮਦ ਨੂੰ ਦੇਖਦੇ ਹੋਏ ਇਹ ਛੰਭ ਭਾਰਤ ਦੇ ਟੂਰਿਸਟ ਮੈਪ (Tourist map of India) 'ਤੇ ਵੀ ਆ ਗਿਆ। ਜਿਸ ਤੋਂ ਬਾਅਦ ਲੋਕ ਦੂਰ-ਦੂਰ ਤੋਂ ਇਸ ਨੂੰ ਦੇਖਣ ਲਈ ਆਉਣ ਲੱਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।