Home /gurdaspur /

ਰਾਵੀ ਦਰਿਆ ਦੇ ਪਾਰ ਵਸਦੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉੱਚ ਅਧਿਕਾਰੀਆਂ ਵੱਲੋਂ ਦਿੱਤੀਆਂ ਹਦਾਇਤਾਂ

ਰਾਵੀ ਦਰਿਆ ਦੇ ਪਾਰ ਵਸਦੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉੱਚ ਅਧਿਕਾਰੀਆਂ ਵੱਲੋਂ ਦਿੱਤੀਆਂ ਹਦਾਇਤਾਂ

Flood: ਮਕੌੜਾ ਪੱਤਣ ਖੇਤਰ ਦਾ ਨਰੀਖਣ ਕਰਦੇ ਹੋਏ ਅਧਿਕਾਰੀ 

Flood: ਮਕੌੜਾ ਪੱਤਣ ਖੇਤਰ ਦਾ ਨਰੀਖਣ ਕਰਦੇ ਹੋਏ ਅਧਿਕਾਰੀ 

Gurdaspur: ਕਮਿਸ਼ਨਰ ਜਲੰਧਰ ਡਵੀਜ਼ਨ ਨੇ ਡਰੇਨਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤੀ ਪਾਣੀ ਨਾਲ ਹੋਣ ਵਾਲੇ ਨੁਕਸਾਨ ਦੇ ਸਥਾਈ ਹੱਲ ਲਈ ਠੋਸ ਰਣਨੀਤੀ ਉਲੀਕਣ ਤਾਂ ਜੋ ਪਾਣੀ ਕਾਰਨ ਫ਼ਸਲਾਂ ਆਦਿ ਦੇ ਨੁਕਸਾਨ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਉਨ੍ਹਾਂ ਨੇ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਨਿਰੀਖਣ ਕੀਤਾ, ਜ

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ,

  ਗੁਰਦਾਸਪੁਰ: ਜਲੰਧਰ ਡਵੀਜ਼ਨ ਦੀ ਕਮਿਸ਼ਨਰ ਗੁਰਪ੍ਰੀਤ ਕੋਰ ਸਪਰਾ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਰਾਵੀ ਦਰਿਆ (Raavi River) ਨੇੜੇ ਮਕੌੜਾ ਪੱਤਣ ਦਾ ਦੌਰਾ ਕੀਤਾ। ਇਸਦੇ ਨਾਲ ਹੀ ਹੜ੍ਹ ਵਰਗੀ ਕਿਸੇ ਵੀ ਖਤਰਨਾਕ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ, ਡਾ: ਨਿਧੀ ਕੁਮੁਦ ਬਾਂਬਾ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ 'ਆਪ' ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਦੀਨਾਨਗਰ ਦੇ ਸਮਸ਼ੇਰ ਸਿੰਘ ਵੀ ਹਾਜ਼ਰ ਸਨ।

  ਇਸ ਮੌਕੇ ਬੋਲਦਿਆਂ ਕਮਿਸ਼ਨਰ ਜਲੰਧਰ ਡਵੀਜ਼ਨ ਨੇ ਡਰੇਨਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਬਰਸਾਤੀ ਪਾਣੀ ਨਾਲ ਹੋਣ ਵਾਲੇ ਨੁਕਸਾਨ ਦੇ ਸਥਾਈ ਹੱਲ ਲਈ ਠੋਸ ਰਣਨੀਤੀ ਉਲੀਕਣ ਤਾਂ ਜੋ ਪਾਣੀ ਕਾਰਨ ਫ਼ਸਲਾਂ ਆਦਿ ਦੇ ਨੁਕਸਾਨ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਉਨ੍ਹਾਂ ਨੇ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਨਿਰੀਖਣ ਕੀਤਾ, ਜਿੱਥੇ ਜੰਮੂ-ਕਸ਼ਮੀਰ ਤੋਂ ਆਉਣ ਵਾਲੀ ਓਜ਼ ਨਦੀ ਦਾ ਪਾਣੀ ਰਾਵੀ ਦਰਿਆ ਨੂੰ ਮਿਲਦਾ ਹੈ।

  ਇਸ ਮੌਕੇ ਰਾਵੀ ਦਰਿਆ ਪਾਰ ਦੇ 7 ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਡਵੀਜ਼ਨਲ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ। ਲੋਕਾਂ ਰਾਵੀ ਦਰਿਆ ਦੇ ਪਾਣੀ ਨਾਲ ਪਿੰਡ ਤੂਰ (ਰਾਵੀ ਦਰਿਆ ਤੋਂ ਪਾਰ ਪਿੰਡ) ਨੇੜੇ ਲੱਗ ਰਹੀ ਢਾਅ ਸਬੰਧੀ, ਸਿਹਤ ਡਿਸਪੈਂਸਰੀ ਵਿੱਚ ਰੈਗੂਲਰ ਡਾਕਟਰ ਭੇਜਣ, 8ਵੀਂ ਤੇ 9 ਵੀਂ ਜਮਾਤ ਦੇ ਵਿਦਿਆਰਥੀ ਜੋ ਰਾਵੀ ਪਾਰ ਕਰਕੇ ਪੜਣ ਜਾਦੇ ਹਨ ,ਬਰਸਾਤਾਂ ਦੇ ਦਿਨਾਂ ਵਿੱਚ ਉਨ੍ਹਾਂ ਲਈ ਰਾਵੀ ਤੋ ਪਾਰ ਪਿੰਡਾਂ ਵਿੱਚ ਅਧਿਆਪਕ ਭੇਜਣ, ਵਾਟਰ ਸਪਲਾਈ ਦੇ ਚੱਲ ਰਹੇ ਕੰਮ ਨੂੰ ਜਲਦ ਨੇਪਰੇ ਚਾੜ੍ਹਨ, ਇੱਕ ਹੋਰ ਨਵੀਂ ਬੇੜੀ ਦੇਣ ਆਦਿ ਬਾਰੇ ਮੁਸ਼ਕਿਲਾਂ ਦੱਸੀਆਂ। ਜਿਨ੍ਹਾਂ ਦੇ ਹੱਲ ਲਈ ਕਮਿਸ਼ਨਰ ਜਲੰਧਰ ਨੇ ਅਧਿਕਾਰੀਆਂ ਨੂੰ ਤੁਰੰਤ ਮੁਸ਼ਕਿਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਕਮਾਲਪੁਰ ਜੱਟਾਂ ਨੇੜੇ ਰਾਵੀ ਦਰਿਆ ਕਾਰਨ ਲੱਗ ਰਹੀ ਢਾਅ ਤੇ ਨੋਮਨੀ ਨਾਲੇ ਬਾਰੇ ਵੀ ਅਧਿਕਾਰੀਆਂ ਕੋਲੋ ਜਾਣਕਾਰੀ ਲਈ ਤੇ ਮੁਸ਼ਕਿਲ ਹੱਲ ਕਰਨ ਲਈ ਕਿਹਾ ।

  ਇਸ ਮੌਕੇ ਉਨ੍ਹਾਂ ਬੀ.ਐਸ.ਐਫ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਬਰਕਰਾਰ ਰੱਖਣ ਸਬੰਧੀ ਵਿਚਾਰ ਵਟਾਂਦਰਾ ਕੀਤਾ।ਉਨ੍ਹਾਂ ਅਧਿਕਾਰੀਆਂ ਨੂੰ ਰਾਵੀ ਦਰਿਆ ਵਿੱਚ ਪਾਣੀ ਦੇ ਪੱਧਰ 'ਤੇ 24 ਘੰਟੇ ਨਿਗਰਾਨੀ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹੜ੍ਹ ਵਰਗੀ ਖਤਰੇ ਵਾਲੀ ਸਥਿਤੀ ਨੂੰ ਕਾਬੂ ਕਰਨ ਲਈ ਪੁਖਤਾ ਪ੍ਰਬੰਧ ਕਰਨ ਲਈ ਕਿਹਾ।
  Published by:Drishti Gupta
  First published:

  Tags: Gurdaspur, Punjab

  ਅਗਲੀ ਖਬਰ