ਗੁਰਦਾਸਪੁਰ: 'ਪੰਜਾਬ 'ਚ ਜਨਮ ਲੈਣ ਵਾਲੇ ਅਤੇ ਹਰ ਪੰਜਾਬੀ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਉਸਦੀ ਮਾਂ ਬੋਲੀ ਪੰਜਾਬੀ ਹੈ ਅਤੇ ਜੇਕਰ ਪੰਜਾਬੀ ਭਾਸ਼ਾ ਤੋਂ ਮੂੰਹ ਮੋੜਿਆ ਤਾਂ ਇਹ ਵੱਡਾ ਧੋਖਾ ਹੋਵੇਗਾ।' ਇਹ ਕਹਿਣਾ ਹੈ ਬਟਾਲਾ ਦੀ ਰਹਿਣ ਵਾਲੀ ਪੰਜਾਬੀ ਅਧਿਆਪਕ ਅਤੇ ਮਹਿਲਾ ਕਵੀ ਜੋਯਤੀ ਭਗਤ ਦਾ। ਉਥੇ ਹੀ ਪੰਜਾਬੀ ਕਵਿਤਾ ਦਾ ਲੇਖਣ ਅਤੇ ਪੰਜਾਬੀ ਭਾਸ਼ਾ ਲਈ ਵੱਧ ਚੜ ਕੇ ਕੰਮ ਕਰ ਰਹੀ ਜਯੋਤੀ ਭਗਤ ਦਾ ਕਹਿਣਾ ਹੈ ਕਿ ਪੰਜਾਬੀ ਗੁਰੂਆਂ ਦੀ ਬੋਲੀ ਹੈ ਅਤੇ ਜੇਕਰ ਪੰਜਾਬੀ ਨਾਲ ਬੱਚਿਆਂ ਨੂੰ ਨਾ ਜੋੜਿਆ ਤਾਂ ਗੁਰਬਾਣੀ ਨਾਲ ਧਰਮ ਨਾਲ ਕਿਵੇਂ ਬਚੇ ਜੁੜ੍ਹਨਗੇ |
ਬਟਾਲਾ ਦੀ ਰਹਿਣ ਵਾਲੀ ਜਯੋਤੀ ਭਗਤ, ਜੋ ਪੰਜਾਬੀ ਭਾਸ਼ਾ ਦੀ ਅਧਿਆਪਕਾ ਤਾਂ ਹੈ। ਉਸਦੇ ਨਾਲ ਪੰਜਾਬੀ ਲੇਖਣ ਅਤੇ ਪੰਜਾਬੀ ਕਵਿਤਾਵਾਂ ਦੀ ਲੇਖਣੀ ਨਾਲ, ਆਪਣੀ ਇਕ ਵੱਖ ਪਹਿਚਾਣ ਬਣਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਜਯੋਤੀ ਭਗਤ ਨੂੰ ਸਨਮਾਨ ਵੀ ਦਿੱਤੇ ਗਏ ਹਨ। ਜਯੋਤੀ ਦਾ ਕਹਿਣਾ ਹੈ ਕਿ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਅਤੇ ਆਪਣਾਪਨ, ਛੋਟੇ ਹੁੰਦੇ ਪਰਿਵਾਰ ਤੋਂ ਮਿਲੀ ਸਿੱਖਿਆ ਤੋਂ ਹੀ ਹੋ ਗਿਆ ਸੀ ਅਤੇ ਉਦੋਂ ਤੋਂ ਉਸ ਨੇ ਇਕ ਟੀਚਾ ਮਿੱਥਿਆ ਸੀ ਕਿ ਉਹ ਪੰਜਾਬੀ ਭਾਸ਼ਾ 'ਚ ਹੀ ਵੱਧ ਤੋਂ ਵੱਧ ਪੜ੍ਹਾਈ ਕਰ, ਉਸ ਨੂੰ ਅਗੇ ਆਪਣੀ ਜਿੰਦਗੀ ਦਾ ਵੀ ਟੀਚਾ ਲੈਕੇ ਜਾਵੇਗੀ।
ਜਿਸ 'ਚ ਉਹ ਲਗਾਤਾਰ ਅਗੇ ਵੱਧ ਰਹੀ ਹੈ, ਉਥੇ ਹੀ ਉਹ ਪੰਜਾਬੀ ਦੀ ਹੀ ਸਕੂਲ 'ਚ ਟੀਚਰ ਹੈ ਅਤੇ ਉਸਦੇ ਨਾਲ ਪੰਜਾਬੀ ਕਵਿਤਾਵਾਂ ਅਤੇ ਪੰਜਾਬੀ ਲੇਖਣ ਤੇ ਵੱਧ ਚੜ ਕੇ ਕੰਮ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।