ਜਤਿਨ ਸ਼ਰਮਾ
ਗੁਰਦਾਸਪੁਰ: ਗੁਰਦਾਸਪੁਰ (Gurdaspur) ਦੇ ਪਿੰਡ ਹਯਾਤ ਨਗਰ ਦੇ ਰਹਿਣ ਵਾਲੇ ਦੋ ਗੁਰਸਿੱਖ ਭਰਾ ਰਣਜੋਧ ਸਿੰਘ ਅਤੇ ਲਵਜੀਤ ਸਿੰਘ ਜੋ ਤੰਤੀ ਸਾਜਾਂ ਨੂੰ ਬਣਾਉਂਦੇ ਹਨ ਅਤੇ 250 ਦੇ ਕਰੀਬ ਬੱਚਿਆਂ ਨੂੰ ਇਨ੍ਹਾਂ ਸਾਜ਼ਾਂ ਨੂੰ ਵਜਾਉਣ ਦੀ ਸਿਖਲਾਈ ਵੀ ਦੇ ਰਹੇ ਹਨ ਅਤੇ ਭਾਈ ਰਣਜੋਧ ਸਿੰਘ ਪੰਜਾਬ ਦੇ ਪਹਿਲੇ ਅਜਿਹੇ ਨੌਜਵਾਨ ਹਨ ਜਿਨ੍ਹਾਂ ਨੇ ਸਰੰਦੇ ਸਾਜ਼ (Saranda Instrument) ਵਿਚ ਐਮ.ਏ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੋਧ ਸਿੰਘ ਨੇ ਦੱਸਿਆ ਕਿ ਉਹ ਬਚਪਨਤੋਂ ਹੀ ਸ਼ਬਦ ਸੁਣਦੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਵੀ ਇਹਨਾਂ ਸਾਜ਼ਾਂ ਨੂੰ ਸਿੱਖਣ ਦੀ ਇੱਛਾ ਪੈਦਾ ਹੋ ਗਈ ਸੀਜਿਸ ਕਰਕੇ ਉਨ੍ਹਾਂ ਨੇ ਸਾਜ਼ ਵਜਾਉਣ ਦੀ ਕਲਾ ਸਿੱਖੀ ਅਤੇ ਫਿਰ ਘਰ ਵਿੱਚ ਹੀ ਇਹਨਾਂ ਸਾਜਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਸ ਵਿਚ ਉਹਨਾਂ ਦੇ ਭਰਾ ਲਵਜੀਤ ਵੀ ਉਹਨਾਂ ਦਾ ਸਾਥ ਦਿੰਦੇ ਹਨ।
ਉਹਨਾਂ ਦਸਿਆ ਕਿ ਉਹ ਹੁਣ ਤੱਕਕਈ ਤੰਤੀ ਸਾਜ ਬਣਾ ਚੁੱਕੇ ਹਨ ਅਤੇ ਉਸ ਵਲੋਂ ਬਣਾਏ ਸਾਜ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜਾ ਬੱਚਾ ਕੰਠ ਕੀਤੇ 10 ਸ਼ਬਦ ਉਨ੍ਹਾਂ ਨੂੰ ਸੁਣਾਉਂਦਾ ਹੈ ਤਾਂ ਉਹ ਉਸ ਨੂੰਇਕ ਸਾਜ਼ ਬਿਨਾਂ ਕਿਸੇ ਭੇਟ ਤੋਂ ਦਿੰਦੇ ਹਨ ਅਤੇ ਉਹ ਹੁਣ 250 ਦੇ ਕਰੀਬ ਬੱਚਿਆਂ ਨੂੰ ਇਨ੍ਹਾਂ ਸਾਜ਼ਾਂ ਦੀ ਸਿਖਲਾਈਦੇ ਰਹੇ ਹਨ ਅਤੇ ਉਹ ਪੰਜਾਬ ਦਾ ਪਹਿਲਾ ਨੌਜਵਾਨ ਹੈ ਜਿਸ ਨੇ ਸਾਰੰਦੇ ਸਾਜ਼ ਵਿੱਚ ਐਮ.ਏ. ਨੇ ਕੀਤਾ।ਇਸ ਮੌਕੇ ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹਰਮੋਨੀਅਮ (Harmonium) ਨੂੰ ਬੰਦ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਤੰਤੀ ਸਾਜਾਂ ਦੀ ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਮਿਲੇਗੀ ਅਤੇ ਸਾਡੀ ਵਿਰਾਸਤ ਸਾਂਭੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।