Home /gurdaspur /

Navratri 2022: ਬਟਾਲਾ ਦੇ ਇਸ ਮੰਦਰ ਪੂਰੀ ਹੁੰਦੀ ਹੈ ਪੁੱਤ ਹੋਣ ਦੀ ਅਰਦਾਸ, ਦੇਖੋ ਇਹ ਖਾਸ ਖਬਰ

Navratri 2022: ਬਟਾਲਾ ਦੇ ਇਸ ਮੰਦਰ ਪੂਰੀ ਹੁੰਦੀ ਹੈ ਪੁੱਤ ਹੋਣ ਦੀ ਅਰਦਾਸ, ਦੇਖੋ ਇਹ ਖਾਸ ਖਬਰ

ਮੰਦਿਰ

ਮੰਦਿਰ 'ਚ ਲੰਗੂਰ ਦੇ ਰੂਪ ਵਿੱਚ ਬੱਚੇ ਦੀ ਤਸਵੀਰ

ਗੁਰਦਾਸਪੁਰ: ਸ਼ਾਰਦੀਆ ਨਵਰਾਤਰੀ (Navratri) ਦਾ ਦੂਜਾ ਦਿਨ 27 ਸਤੰਬਰ ਯਾਨੀ ਅੱਜ ਹੈ। ਇਸ ਦਿਨ, ਮਾਂ ਦੁਰਗਾ ਦੇ ਦੂਜੇ ਰੂਪ ਬ੍ਰਹਮਚਾਰਿਨੀ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ (Religious) ਗ੍ਰੰਥਾਂ ਦੇ ਅਨੁਸਾਰ, ਮਾਤਾ ਬ੍ਰਹਮਚਾਰਿਣੀ ਨੂੰ ਗਿਆਨ, ਤਪੱਸਿਆ ਅਤੇ ਵਿਕਾਰ ਦੀ ਦੇਵੀ ਮੰਨਿਆ ਜਾਂਦਾ ਹੈ। ਹਰ ਵਾਰ ਨੌਂ ਨਵਰਾਤਰਿਆਂ ਦੀ ਪੂਜਾ ਕੀਤੀ ਜਾਂਦੀ ਹੈ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਗੁਰਦਾਸਪੁਰ: ਸ਼ਾਰਦੀਆ ਨਵਰਾਤਰੀ (Navratri) ਦਾ ਦੂਜਾ ਦਿਨ 27 ਸਤੰਬਰ ਯਾਨੀ ਅੱਜ ਹੈ। ਇਸ ਦਿਨ, ਮਾਂ ਦੁਰਗਾ ਦੇ ਦੂਜੇ ਰੂਪ ਬ੍ਰਹਮਚਾਰਿਨੀ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ (Religious) ਗ੍ਰੰਥਾਂ ਦੇ ਅਨੁਸਾਰ, ਮਾਤਾ ਬ੍ਰਹਮਚਾਰਿਣੀ ਨੂੰ ਗਿਆਨ, ਤਪੱਸਿਆ ਅਤੇ ਵਿਕਾਰ ਦੀ ਦੇਵੀ ਮੰਨਿਆ ਜਾਂਦਾ ਹੈ। ਹਰ ਵਾਰ ਨੌਂ ਨਵਰਾਤਰਿਆਂ ਦੀ ਪੂਜਾ ਕੀਤੀ ਜਾਂਦੀ ਹੈ।

  ਬਟਾਲਾ (Batala) ਵਿਖੇ ਇਨ੍ਹਾਂ ਨਵਰਾਤੇ ਵੱਖ ਤਰ੍ਹਾਂ ਨਾਲ ਮਨਾਉਂਦੇ ਹਨ, ਜਿਸ ਵਿੱਚ ਖਾਸ ਗੱਲ ਇਹ ਹੈ ਕਿ ਭਾਰਤ ਵਿੱਚ ਸਿਰਫ਼ ਦੋ ਹੀ ਅਜਿਹੇ ਸਥਾਨ ਹਨ ਜਿੱਥੇ ਲੋਕ ਪੁੱਤਰ ਪੈਦਾ ਹੋਣ ਦਾ ਆਸ਼ੀਰਵਾਦ ਮੰਗਦੇ ਹਨ ਅਤੇ ਜਦੋਂ ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਪੁੱਤਰ ਪੈਦਾ ਹੁੰਦਾ ਹੈ ਤਾਂ ਉਨ੍ਹਾਂ ਦੇ ਮਾਪੇ ਉਸ ਨੂੰ ਲੰਗੂਰ ਬਣਾ ਕੇ ਇਸ ਮੰਦਿਰ ਵਿੱਚ ਲਿਆਉਂਦੇ ਹਨ।

  ਇਨ੍ਹਾਂ ਵਿੱਚ ਇਕ ਮੰਦਰ ਅੰਮ੍ਰਿਤਸਰ (Amritsar) ਦਾ ਦੁਰਘਨਾ ਮੰਦਰ (Durghana Temple) ਅਤੇ ਦੂਜਾ ਬਟਾਲੇ ਦਾ ਪ੍ਰਸਿੱਧ ਸ਼ਕਤੀਪੀਠ ਕਾਲੀਦੁਆਰਾ ਮੰਦਰ (Kalidwara Temple) ਹੈ।ਨਵਰਾਤਰੀ ਦੇ ਪਹਿਲੇ ਦਿਨ ਤੋਂ ਹੀ ਬਟਾਲੇ ਦੇ ਕਾਲੀਦਵਾਰਾ ਮੰਦਰ ਵਿੱਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ, ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ 'ਤੇ ਆਪਣੀਆਂ ਲੜਕੀਆਂ ਨੂੰ ਲੰਗੂਰ ਬਣਾ ਕੇ ਮੰਦਰ ਵਿੱਚ ਲੈ ਜਾ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਬਟਾਲਾ ਦੇ ਕਾਲੀਦਵਾਰਾ ਮੰਦਰ ਵਿੱਚ ਪੁੱਤਰ ਮੰਗਣ 'ਤੇ ਮਾਤਾ ਰਾਣੀ ਉਨ੍ਹਾਂ ਦੀ ਇੱਛਾ ਪੂਰੀ ਕਰ ਦਿੰਦੀ ਹੈ ਅਤੇ ਨਵਰਾਤਿਆ ਵਿੱਚ ਲੋਕ ਆਪਣੇ ਬੱਚਿਆਂ ਨੂੰ ਮੰਦਰ ਵਿੱਚ ਲੰਗੂਰ ਦੇ ਰੂਪ ਵਿੱਚ ਲੈ ਕੇ ਆਉਂਦੇ ਹਨ।

  Published by:Rupinder Kaur Sabherwal
  First published:

  Tags: Gurdaspur, Navratra, Punjab