Home /gurdaspur /

Gurdasur 'ਚ COVID-19 ਨੂੰ ਲੈਕੇ ਨਵੀਆਂ ਗਾਈਡਲਾਈਨਜ਼ ਕੀਤੀਆਂ ਗਈਆਂ ਜਾਰੀ

Gurdasur 'ਚ COVID-19 ਨੂੰ ਲੈਕੇ ਨਵੀਆਂ ਗਾਈਡਲਾਈਨਜ਼ ਕੀਤੀਆਂ ਗਈਆਂ ਜਾਰੀ

ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਕੀਤੇ ਜਾਰੀ

ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਕੀਤੇ ਜਾਰੀ

ਜਰੂਰੀ ਗਤੀਵਿਧੀਆਂ ਵਿਚ ਇੰਡਸਟਰੀ ਨੂੰ ਚਲਾਉਣ ਲਈ ਸ਼ਿਫਟਾਂ, ਦਫਤਰਾਂ ਆਦਿ (ਸਰਕਾਰੀ ਤੇ ਪ੍ਰਾਈਵੇਟ ਦੋਵੇਂ), ਰਾਸ਼ਟਰੀ ਤੇ ਸਟੇਟ ਹਾਈਵੇ ਤੇ ਵਿਅਕਤੀਆਂ ਅਤੇ ਵਸਤਾਂ ਦੀ ਢੋਆ ਢੁਆਈ, ਕਾਰਗੋ ਤੇ ਅਪਲੋਡਿੰਗ ਅਤੇ ਬੱਸਾਂ, ਰੇਲਗੱਡੀਆਂ ਜਾਂ ਹਵਾਈ ਜਹਾਜ਼ ਦਾ ਸਫਰ ਕਰਨ ਵਾਲੇ ਵਿਅਕਤੀਆਂ ਨੂੰ ਆਗਿਆ ਹੋਵੇਗੀ।

ਹੋਰ ਪੜ੍ਹੋ ...
  • Share this:

    ਜਤਿਨ ਸ਼ਰਮਾ

    ਗੁਰਦਾਸਪੁਰ: ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿ੍ਰੰਸੀਪਲ ਸੈਕਟਰਟੀ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ, ਚੰਡੀਗੜ੍ਹ ਵਲੋਂ 1 ਫਰਵਰੀ 2022 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 2 ਫਰਵਰੀ ਤੋਂ 8 ਫਰਵਰੀ 2022 ਤਕ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

    ਇਸ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਵਲੋਂ ਅੰਡਰ ਸੈਕਸ਼ਨ 144 ਸੀ.ਆਰ.ਪੀ.ਸੀ ਤਹਿਤ ਜ਼ਿਲ੍ਹੇ ਅੰਦਰ ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ 27-1-2022 ਨੂੰ ਰੋਕਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।ਇਸ ਲਈ ਜ਼ਿਲ੍ਹਾਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਕੋਵਿਡ-19 ਬਿਮਾਰੀ ਨੂੰ ਰੋਕਣ ਨੂੰ ਮੁੱਖ ਰੱਖਦਿਆਂ 8 ਫਰਵਰੀ 2022 ਤਕ ਜ਼ਿਲ੍ਹੇ ਦੀ ਹਦੂਦ ਅੰਦਰ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।

    ਪਬਲਿਕ ਸਥਾਨਾਂ, ਕੰਮ ਕਰਨ ਵਾਲੀਆਂ ਜਗ੍ਹਾ ’ਤੇ ਸਾਰੇ ਵਿਅਕਤੀਆਂ ਨੂੰ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ।ਇਸ ਨੂੰ ਪੂਰੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।ਸ਼ੋਸਲ ਡਿਸਟੈਸਿੰਗ ਤਹਿਤ ਕਿਸੇ ਵੀ ਗਤੀਵਿਧੀ ਲਈ ਘੱਟੋ ਘੱਟ 6 ਫੁੱਟ ਦੀ ਦੂਰੀ (ਦੋ ਗਜ਼ ਦੀ ਦੂਰੀ) ਲਾਜ਼ਮੀ ਹੋਵੇਗੀ।ਲੋਕਾਂ ਦੀ ਆਵਾਜਾਈ : ਰਾਤ ਦਾ ਕਰਫਿਊ (ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ)ਜ਼ਿਲ੍ਹੇ ਦੇ ਟਾਊਨ ਅਤੇ ਸਿਟੀਜ਼ ਵਿਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਸਾਰੀਆਂ ਗੈਰ-ਜਰੂਰੀ ਗਤੀਵਿਧੀਆਂ ’ਤੇ ਪਾਬੰਦੀ ਰਹੇਗੀ।

    ਜਰੂਰੀ ਗਤੀਵਿਧੀਆਂ ਵਿਚ ਇੰਡਸਟਰੀ ਨੂੰ ਚਲਾਉਣ ਲਈ ਸ਼ਿਫਟਾਂ, ਦਫਤਰਾਂ ਆਦਿ (ਸਰਕਾਰੀ ਤੇ ਪ੍ਰਾਈਵੇਟ ਦੋਵੇਂ), ਰਾਸ਼ਟਰੀ ਤੇ ਸਟੇਟ ਹਾਈਵੇ ਤੇ ਵਿਅਕਤੀਆਂ ਅਤੇ ਵਸਤਾਂ ਦੀ ਢੋਆ ਢੁਆਈ, ਕਾਰਗੋ ਤੇ ਅਪਲੋਡਿੰਗ ਅਤੇ ਬੱਸਾਂ, ਰੇਲਗੱਡੀਆਂ ਜਾਂ ਹਵਾਈ ਜਹਾਜ਼ ਦਾ ਸਫਰ ਕਰਨ ਵਾਲੇ ਵਿਅਕਤੀਆਂ ਨੂੰ ਆਗਿਆ ਹੋਵੇਗੀ। ਬੰਦ ਥਾਵਾਂ (ਇੰਨਡੋਰ) ਵਿਚ ਵੱਧ ਤੋਂ ਵੱਧ 500 ਲੋਕਾਂ ਅਤੇ ਆਊਟਡੋਰ ਵੱਧ ਤੋਂ ਵੱਧ 1000 ਲੋਕਾਂ ਦਾ ਇਕੱਠ ਕੀਤਾ ਜਾ ਸਕੇ। ਜਗ੍ਹਾਦੀ ਸਮਰੱਥਾ ਨਾਲ 50 ਫੀਸਦ ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ।

    ਸਾਰੀਆਂ ਵਿੱਦਿਅਕ ਸੰਸਥਾਵਾਂ ਜਿਵੇਂ ਸਕੂਲ, ਕਾਲਜ, ਯੂਨੀਵਰਸਿਟੀ, ਕੋਚਿੰਗ ਸੰਸਥਾਵਾਂ ਆਦਿ ਬੰਦ ਰਹਿਣਗੀਆਂ।ਵਿੱਦਿਅਕ ਸੰਸਥਾਵਾਂ ਅਕੈਡਮਿਕ ਸਡਿਊਲ ਅਨੁਸਾਰ ਆਨਲਾਈਨ ਟੀਚਿੰਗ ਕਰਵਾ ਸਕਣਗੀਆਂ। ਮੈਡੀਕਲ ਅਤੇ ਨਰਸਿੰਗ ਕਾਲਜਿਜ ਕੰਮ ਕਰਦੇ ਰਹਿਣਗੇ। ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲਜ਼, ਰੈਸਟੋਰੇਂਟ, ਮਸਾਜ ਕੇਂਦਰ, ਜਿੰਮ, ਸਪੋਰਟਸ ਕੰਪਲੈਕਸ , ਮਿਊਜੀਅਮ, ਆਦਿ 50 ਫੀਸਦ ਕਪੈਸਟੀ ਨਾਲ ਖੁੱਲ ਸਕਣਗੇ ਅਤੇ ਸਟਾਫ ਨੂੰ ਕੋਵਿਡ ਵਿਰੋਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ।

    ਏ.ਸੀ ਬੱਸਾਂ 50 ਫੀਸਦ ਦੀ ਕਪੈਸਟੀ ਨਾਲ ਚੱਲਣਗੀਆਂ। ਲਸਰਕਾਰੀ ਜਾਂ ਪ੍ਰਾਈਵੇਟ ਦਫਤਰਾਂ ਵਿਚ ਜਿਸ ਵਿਅਕਤੀ ਨੇ ਮਾਸਕ ਸਹੀ ਢੰਗ ਨਾਲ (ਨੱਕ ਤੱਕ ਮੂੰਹ ਢੱਕ ਕੇ) ਨਹੀਂ ਪਹਿਨਿਆ ਹੋਵੇਗਾ, ਉਸਨੂੰ ਸਰਵਿਸ ਨਹੀਂ ਦਿੱਤੀ ਜਾਵੇਗੀ , ਦਾ ਨਿਯਮ ਲਾਗੂ ਹੋਵੇਗਾ।

    ਪੰਜਾਬ ਵਿਚ ਉਨਾਂ ਯਾਤਰੀਆਂ ਨੂੰ ਹੀ ਆਉਣ ਜਾਣ ਦੀ ਆਗਿਆ ਹੋਵੇਗੀ, ਜਿਨਾਂ ਨੇ ਪੂਰੀ ਤਰਾਂ ਟੀਕਾਕਰਨ ਕਰਵਾਇਆ ਹੋਵੇਗਾ ਅਤੇ 72 ਘੰਟਿਆਂ ਦੀ ਆਰ.ਟੀ-ਪੀ.ਸੀ.ਆਰ ਰਿਪੋਰਟ ਨੈਗਟਿਵ ਹੋਣੀ ਚਾਹੀਦੀ ਹੈ।ਜੇਕਰ ਯਾਤਰੀ ਕੋਲ ਇਨਾਂ ਵਿਚੋਂ ਕੋਈ ਵੀ ਨਹੀਂ ਹੈ, ਤਾਂ R1“ ਟੈਸਟ ਕਰਨਾ ਲਾਜ਼ਮੀ ਹੋਵੇਗਾ ਪੂਰੀ ਤਰਾਂ ਟੀਕਾਕਰਨ ਜਾਂ ਕੋਵਿਡ ਠੀਕ ਹੋਣ ਜਾਂ ਪਿਛਲੇ 72 ਘੰਟਿਆਂ ਦੀਆਂ ਆਰ.ਟੀ-ਪੀ.ਸੀ.ਆਰ ਨੈਗਟਿਵ ਰਿਪੋਰਟਾਂ ਦੇ ਨਾਲ।

    ਅੰਗਹੀਣ ਵਿਅਕਤੀ ਜਾਂ ਗਰਭਵਤੀ ਔਰਤਾਂ, ਕਰਮਚਾਰੀ ਦਫਤਰ ਆਉਣ ਤੋਂ ਛੋਟ ਹੋਵੇਗੀ ਪਰ ਘਰ ਤੋਂ ਕੰਮ ਕਰ ਸਕਦੇ ਹਨ।ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਜ਼ ਆਦਿ ਦੀ ਮੈਨੇਜੇਮੈਂਟ (ਸਰਕਾਰੀ ਅਤੇ ਪ੍ਰਾਈਵੇਟ ਦੋਵੇਂ), 15 ਤੋਂ 18 ਸਾਲ ਦੇ ਯੂਥ/ਵਿਦਿਆਰਥੀਆਂ ਨੂੰ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਲਾਜ਼ਮੀ ਤੌਰ ’ਤੇ ਯਤਨ ਕਰਨਗੇ।

    ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ “he disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਹ ਹੁਕਮ 02 ਫਰਵਰੀ ਤੋਂ 08 ਫਰਵਰੀ 2022 ਤਕ ਲਾਗੂ ਰਹੇਗਾ।

    Published by:Amelia Punjabi
    First published:

    Tags: Corona, Corona vaccine, Corona Warriors, COVID-19, Gurdaspur, Punjab