Home /gurdaspur /

ਗੁਰਦਾਸਪੁਰ ਦੇ NRI ਨੇ ਕਾਇਮ ਕੀਤੀ ਮਿਸਾਲ, 1.50 ਕਰੋੜ ਦੀ ਲਾਗਤ ਨਾਲ ਪਿੰਡ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ

ਗੁਰਦਾਸਪੁਰ ਦੇ NRI ਨੇ ਕਾਇਮ ਕੀਤੀ ਮਿਸਾਲ, 1.50 ਕਰੋੜ ਦੀ ਲਾਗਤ ਨਾਲ ਪਿੰਡ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ

ਸਕੂਲ ਦੀ ਇਮਾਰਤ ਦੇ ਉਦਘਾਟਨ ਮੌਕੇ ਪਹੁੰਚੇ ਲੋਕ

ਸਕੂਲ ਦੀ ਇਮਾਰਤ ਦੇ ਉਦਘਾਟਨ ਮੌਕੇ ਪਹੁੰਚੇ ਲੋਕ

ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੋਸਲ ਨੇ ਦੱਸਿਆ ਕਿ ਉਸਨੇ 1966 ਤੋਂ 1973 ਤੱਕ ਪੰਜ ਜਮਾਤਾਂ ਆਪਣੇ ਪਿੰਡ ਦੇ ਇਸ ਸਕੂਲ ਤੋਂ ਕੀਤੀਆਂ ਸਨ। ਇਸ ਤੋਂ ਬਾਅਦ ਉਹ ਵੱਖ-ਵੱਖ ਸਕੂਲਾਂ ’ਚੋਂ ਪੜ੍ਹਦੇ ਹੋਏ ਉਨ੍ਹਾਂ ਨੇ ਸਿਡਨੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਆਸਟ੍ਰੇਲੀਆ ਜੇਲ੍ਹ ਵਾਰਡਨ ਦੇ ਅਸਟੈਂਟ ਅਫ਼ਸਰ ਵਜੋਂ ਸੇਵਾ ਮੁਕਤ ਹੋ ਕੇ ਅੱਜ ਕੱਲ ਓਥੇ ਵਕਾਲਤ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਕਲਾਨੌਰ ਦੇ ਪਿੰਡ ਨੜਾਂਵਾਲੀ ਦੇ ਜੰਮਪਲ ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੋਸਲ ਨੇ ਆਪਣੀ ਦਸਾਂ ਨਹੂੰਆਂ ਦੀ ਕਿਰਤ ਵਿੱਚੋਂ ਕਰੀਬ 1.50 ਕਰੋੜ ਰੁਪਏ ਖਰਚ ਕੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ। ਸਰਕਾਰੀ ਮਿਡਲ ਸਕੂਲ ਨੜਾਂਵਾਲੀ ਦੀ ਨਵੀਂ ਬਣੀ ਦਾ ਇਮਾਰਤ ਦਾ ਉਦਘਾਟਨ ਅੱਜ ਪੰਜਾਬ ਦੇ ਖਜ਼ਾਨਾ ਵਜ਼ੀਰ ਹਰਪਾਲ ਸਿੰਘ ਚੀਮਾ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ।

ਸਰਕਾਰੀ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲ ਨੜਾਂਵਾਲੀ ਦੀ ਇਮਾਰਤ ਦੇਖਣ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੋਸਲ ਇਸ ਵੱਡੀ ਸੇਵਾ ਲਈ ਵਧਾਈ ਅਤੇ ਧੰਨਵਾਦ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਇਸ ਪਿੰਡ ਦੇ ਸਰਕਾਰੀ ਸਕੂਲ ਨੂੰ ਡਾ. ਗੋਸਲ ਨੇ ਆਪਣੀ ਨੇਕ ਕਮਾਈ ਨਾਲ ਅਜਿਹੀ ਖੂਬਸੂਰਤ ਦਿੱਖ ਦੇ ਦਿੱਤੀ ਹੈ ਕਿ ਇਸਦਾ ਮੁਾਕਬਲਾ ਵੱਡੇ-ਵੱਡੇ ਕਾਨਵੈਂਟ ਸਕੂਲ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਹੋਰ ਪ੍ਰਵਾਸੀ ਭਾਰਤੀਆਂ ਨੂੰ ਵੀ ਡਾ. ਕੁਲਜੀਤ ਸਿੰਘ ਗੋਸਲ ਵਾਂਗ ਆਪਣੇ ਪਿੰਡਾਂ ਦੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈ।

ਪ੍ਰਵਾਸੀ ਭਾਰਤੀ ਡਾ. ਕੁਲਜੀਤ ਸਿੰਘ ਗੋਸਲ ਨੇ ਦੱਸਿਆ ਕਿ ਉਸਨੇ 1966 ਤੋਂ 1973 ਤੱਕ ਪੰਜ ਜਮਾਤਾਂ ਆਪਣੇ ਪਿੰਡ ਦੇ ਇਸ ਸਕੂਲ ਤੋਂ ਕੀਤੀਆਂ ਸਨ। ਇਸ ਤੋਂ ਬਾਅਦ ਉਹ ਵੱਖ-ਵੱਖ ਸਕੂਲਾਂ ’ਚੋਂ ਪੜ੍ਹਦੇ ਹੋਏ ਉਨ੍ਹਾਂ ਨੇ ਸਿਡਨੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਆਸਟ੍ਰੇਲੀਆ ਜੇਲ੍ਹ ਵਾਰਡਨ ਦੇ ਅਸਟੈਂਟ ਅਫ਼ਸਰ ਵਜੋਂ ਸੇਵਾ ਮੁਕਤ ਹੋ ਕੇ ਅੱਜ ਕੱਲ ਓਥੇ ਵਕਾਲਤ ਕਰ ਰਹੇ ਹਨ।

ਡਾ. ਗੌਸਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲੀ ਸੀ ਅਤੇ ਇਸ ਤੋਂ ਬਾਅਦ ਐਲੀਮੈਂਟਰੀ ਸਕੂਲ ਦੀ ਇਮਾਰਤ ਵੀ ਨਵੀਂ ਤਿਆਰ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ ਉੱਪਰ ਉਨ੍ਹਾਂ ਦਾ ਕਰੀਬ 1.50 ਕਰੋੜ ਰੁਪਏ ਖਰਚਾ ਆ ਗਿਆ ਹੈ। ਡਾ. ਗੌਸਲ ਦਾ ਕਹਿਣਾ ਹੈ ਕਿ ਜੋ ਸੰਤੁਸ਼ਟੀ ਉਸ ਨੂੰ ਆਪਣੇ ਸਕੂਲ ਦੀ ਨੁਹਾਰ ਬਦਲ ਕੇ ਹੋਈ ਹੈ ਉਹ ਹੋਰ ਕੋਈ ਕੰਮ ਕਰਕੇ ਨਹੀਂ ਹੋਈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਪੰਜਾਬ ਸਰਕਾਰ ਨੜਾਂਵਾਲੀ ਸਕੂਲ ਨੂੰ ਅਪਗਰੇਡ ਕਰੇਗੀ ਤਾਂ ਉਹ ਨਵੀਂ ਬਣਨ ਵਾਲੀ ਇਮਾਰਤ ਦਾ ਸਾਰਾ ਖਰਚਾ ਵੀ ਆਪਣੇ ਕੋਲੋਂ ਹੀ ਕਰਨਗੇ।

Published by:Krishan Sharma
First published:

Tags: AAP Punjab, Bhagwant Mann, Punjab government, Punjabi NRIs