Home /gurdaspur /

NRI ਡਾ.ਕੁਲਜੀਤ ਸਿੰਘ ਨੇ ਕਰੋੜਾਂ ਰੁਪਏ ਲਗਾ ਕੇ ਸਰਕਾਰੀ ਸਕੂਲ ਦੀ ਬਦਲ ਦਿੱਤੀ ਨੁਹਾਰ

NRI ਡਾ.ਕੁਲਜੀਤ ਸਿੰਘ ਨੇ ਕਰੋੜਾਂ ਰੁਪਏ ਲਗਾ ਕੇ ਸਰਕਾਰੀ ਸਕੂਲ ਦੀ ਬਦਲ ਦਿੱਤੀ ਨੁਹਾਰ

X
ਸਕੂਲ

ਸਕੂਲ ਇਮਾਰਤ ਦੀ ਤਸਵੀਰ 

NRI: ਸਕੂਲ ਦੇ ਅਧਿਆਪਕ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਨੂੰ ਸ਼ਾਨਦਾਰ ਇਮਾਰਤ ਮਿਲਣ ਤੋਂ ਪਹਿਲਾਂ ਇੱਥੇ ਸਿਰਫ਼ 30 ਦੇ ਕਰੀਬ ਬੱਚੇ ਸਨ, ਜੋ ਕਿ ਸਰਦਾਰ ਕੁਲਜੀਤ ਸਿੰਘ ਵੱਲੋਂ ਦਿੱਤੀ ਗਈ ਸ਼ਾਨਦਾਰ ਇਮਾਰਤ ਅਤੇ ਸਹੂਲਤਾਂ ਸਦਕਾ 100 ਤੋਂ ਵੱਧ ਹੋ ਗਏ ਹਨ ਅਤੇ ਜੇਕਰ ਸਰਕਾਰ ਇੱਥੇ ਅਧਿਆਪਕਾਂ ਦੀ ਗਿਣਤੀ ਵਧਾ ਦੇਵੇ ਤਾਂ ਗਿਣਤੀ ਕਈ ਗੁਣਾ ਵੱਧ ਸਕ

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਗੁਰਦਾਸਪੁਰ (Gurdaspur) ਦੇ ਪਿੰਡ ਨੱਡਾਂਵਾਲੀ ਦੇ ਐਨ.ਆਰ.ਆਈ (NRI) ਡਾ. ਕੁਲਜੀਤ ਸਿੰਘ ਨੇ ਆਪਣੀ ਕਮਾਈ ਵਿੱਚੋਂ 1.25 ਕਰੋੜ ਰੁਪਏ ਖਰਚ ਕੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੀ ਨੁਹਾਰ ਬਦਲ ਦਿੱਤੀ, ਪਰ ਸਕੂਲ ਨੂੰ ਬਹੁਤ ਹੀ ਸੁੰਦਰ ਦਿੱਖ ਵਾਲਾ ਬਣਾਉਣ ਦੇ ਬਾਵਜੂਦ ਇਸ ਸਕੂਲ ਪ੍ਰਤੀ ਸਰਕਾਰ ਦਾ ਰਵੱਈਆ ਨਹੀਂ ਬਦਲਿਆ। ਡਾ. ਕੁਲਜੀਤ ਸਿੰਘ ਗੋਸਲ ਜੋ ਕਿ ਇਸ ਸਮੇਂ ਆਸਟ੍ਰੇਲੀਆ (Australia) ਵਿੱਚ ਹਨ, ਪਿੰਡ ਦੇ ਲੋੜਵੰਦ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਆਪਣੀ ਕਮਾਈ ਵਿੱਚੋਂ ਕਰੀਬ 1.25 ਕਰੋੜ ਰੁਪਏ ਖਰਚ ਕੇ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਨਵੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਅਤੇ ਇਸ ਦੇ ਰੱਖ ਰਖਾਉ ਦਾ ਪ੍ਰਬੰਧ ਵੀ ਖ਼ੁਦ ਆਪਣੇ ਖ਼ਰਚੇ 'ਤੇ ਕਰ ਰਹੇ ਹਨ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਨਾਅਰਾ ਦੇਣ ਵਾਲੀ ਪੰਜਾਬ ਸਰਕਾਰ (Punjab Government) ਵੱਲੋਂ ਸ਼ਾਨਦਾਰ ਇਮਾਰਤ ਬਣਨ ਦੇ ਬਾਵਜੂਦ ਇਸ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਕਾਰਨ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਹੋਇਆ।

ਸਕੂਲ ਨੂੰ ਸ਼ਾਨਦਾਰ ਇਮਾਰਤ ਅਤੇ ਸਹੂਲਤਾਂ ਪ੍ਰਦਾਨ ਕਰਨ ਵਾਲੇ ਡਾ: ਕੁਲਜੀਤ ਸਿੰਘ ਦੇ ਭਰਾ ਡਾ: ਜਸਵੰਤ ਸਿੰਘ ਨੇ ਦੱਸਿਆ ਕਿ ਕੁਲਜੀਤ ਸਿੰਘ ਇਸ ਸਮੇਂ ਆਸਟ੍ਰੇਲੀਆ ਵਿੱਚ ਹੈ | ਜੋ ਕਿ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੇ ਸਕਾਲਰਸ਼ਿਪ ਰਾਹੀਂ ਬੀ.ਐਸ.ਸੀ., ਐਮ.ਐਸ.ਸੀ. ਐਗਰੀਕਲਚਰ (Agriculture) ਕੀਤਾ ਅਤੇ ਆਪਣੀ ਮਿਹਨਤ ਨਾਲ ਅੱਗੇ ਵਧਿਆ। ਉਸ ਦੀ ਇੱਛਾ ਸੀ ਕਿ ਉਹ ਪੰਜਾਬ ਵਿੱਚ ਖਾਸ ਕਰਕੇ ਆਪਣੇ ਪਿੰਡ ਦੇ ਅਜਿਹੇ ਵਿਦਿਆਰਥੀਆਂ ਨੂੰ ਪੜ੍ਹਨ ਦਾ ਮੌਕਾ ਦੇ ਸਕੇ ਜੋ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦੇ। ਪਿੰਡ ਦੇ ਸਰਕਾਰੀ ਸਕੂਲ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਉਨ੍ਹਾਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੈਸਾ ਲਗਾ ਕੇ ਦੋ ਮੰਜ਼ਿਲਾ ਸ਼ਾਨਦਾਰ ਇਮਾਰਤ ਬਣਵਾਈ ਅਤੇ ਵਧੀਆ ਫਰਨੀਚਰ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ।

ਇਸ ਦੇ ਨਾਲ ਹੀ ਸਕੂਲ ਦੇ ਅਧਿਆਪਕ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਨੂੰ ਸ਼ਾਨਦਾਰ ਇਮਾਰਤ ਮਿਲਣ ਤੋਂ ਪਹਿਲਾਂ ਇੱਥੇ ਸਿਰਫ਼ 30 ਦੇ ਕਰੀਬ ਬੱਚੇ ਸਨ, ਜੋ ਕਿ ਸਰਦਾਰ ਕੁਲਜੀਤ ਸਿੰਘ ਵੱਲੋਂ ਦਿੱਤੀ ਗਈ ਸ਼ਾਨਦਾਰ ਇਮਾਰਤ ਅਤੇ ਸਹੂਲਤਾਂ ਸਦਕਾ 100 ਤੋਂ ਵੱਧ ਹੋ ਗਏ ਹਨ ਅਤੇ ਜੇਕਰ ਸਰਕਾਰ ਇੱਥੇ ਅਧਿਆਪਕਾਂ ਦੀ ਗਿਣਤੀ ਵਧਾ ਦੇਵੇ ਤਾਂ ਗਿਣਤੀ ਕਈ ਗੁਣਾ ਵੱਧ ਸਕਦੀ ਹੈ।

Published by:Drishti Gupta
First published:

Tags: Gurdaspur, Punjab, School