Home /gurdaspur /

ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਲਗਾਏ ਗਏ ਮੀਡੀਆ ਤੇ ਪਾਬੰਦੀ ਦੇ ਇਸ਼ਤਿਹਾਰ

ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਲਗਾਏ ਗਏ ਮੀਡੀਆ ਤੇ ਪਾਬੰਦੀ ਦੇ ਇਸ਼ਤਿਹਾਰ

ਗੁਰਦਾਸਪੁਰ

ਗੁਰਦਾਸਪੁਰ ਦਾ ਸਿਵਲ ਹਸਪਤਾਲ 'ਚ ਮੀਡਿਆ ਪਾਬੰਦੀ ਦੇ ਪੋਸਟਰ

Gurdaspur: ਸਿਵਲ ਹਸਪਤਾਲ ਵਿੱਚ ਸਿਹਤ ਸਹੂਲਤਾਂ ਪੂਰੀਆਂ ਕਰਨ ਦੀ ਬਜਾਏ ਹਸਪਤਾਲ ਵਿੱਚ ਮੀਡੀਆ (Media) ਦੇ ਆਉਣ 'ਤੇ ਹੀ ਰੋਕ ਲਗਾ ਦਿੱਤੀ ਹੈ ਅਤੇ ਡਾਕਟਰਾਂ ਦੇ ਕਮਰਿਆਂ ਦੇ ਬਾਹਰ 'ਮੀਡੀਆ ਪਰਸਨ ਆਰ ਨਾਟ ਅਲਾਊਡ'(Media person are not allowed) ਦੇ ਬੋਰਡ ਲਗਾ ਦਿੱਤੇ ਹਨ।

  • Share this:

    ਜਤਿਨ ਸ਼ਰਮਾ

    ਗੁਰਦਾਸਪੁਰ: ਗੁਰਦਾਸਪੁਰ ਦਾ ਸਿਵਲ ਹਸਪਤਾਲ (Civil Hospital Gurdaspur) ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ ਇਸ ਵਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਿਵਲ ਹਸਪਤਾਲ ਵਿੱਚ ਸਿਹਤ ਸਹੂਲਤਾਂ ਪੂਰੀਆਂ ਕਰਨ ਦੀ ਬਜਾਏ ਹਸਪਤਾਲ ਵਿੱਚ ਮੀਡੀਆ (Media) ਦੇ ਆਉਣ 'ਤੇ ਹੀ ਰੋਕ ਲਗਾ ਦਿੱਤੀ ਹੈ ਅਤੇ ਡਾਕਟਰਾਂ ਦੇ ਕਮਰਿਆਂ ਦੇ ਬਾਹਰ 'ਮੀਡੀਆ ਪਰਸਨ ਆਰ ਨਾਟ ਅਲਾਊਡ'(Media person are not allowed) ਦੇ ਬੋਰਡ ਲਗਾ ਦਿੱਤੇ ਹਨ

    ਡਾਕਟਰਾਂ ਦੀ ਇਸ ਮਨਮਰਜ਼ੀ ਦਾ ਉੱਚ ਅਧਿਕਾਰੀਆਂ ਨੂੰ ਵੀ ਕੁੱਝ ਨਹੀਂ ਪਤਾ ਕਿ ਹਸਪਤਾਲ ਵਿੱਚ ਕਿ ਹੋ ਰਿਹਾ ਹੈਸਿਵਲ ਹਸਪਤਾਲ ਵਿਖੇ ਡਾਕਟਰਾਂ ਵੱਲੋਂ ਆਪਣੀ ਮਨਮਰਜ਼ੀ ਇਸ ਕਦਰ ਕੀਤੀ ਜਾ ਰਹੀ ਹੈ ਕਿ ਮੀਡੀਆ ਦੇ ਸਵਾਲਾਂ ਤੋਂ ਬਚਨ ਲਈ ਡਾਕਟਰਾਂ ਨੇ ਆਪਣੇ ਕਮਰੇ ਦੇ ਬਾਹਰ ਮੀਡੀਆ ਨੂੰ ਅੰਦਰ ਨਾ ਆਉਣ ਲਈ ਬੋਰਡ ਲਗਾ ਦਿੱਤੇ ਹਨ। ਉੱਧਰਇਸ ਸਬੰਧੀ ਜਦੋਂ ਸਿਵਲ ਸਰਜਨ ਗੁਰਦਾਸਪੁਰ ਡਾਹਰਭਜਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈਉਨ੍ਹਾਂ ਕਿਹਾ ਕਿ ਜੇਕਰ ਇਹ ਗੱਲ ਹੈ ਤਾਂ ਇਹ ਬਹੁਤ ਹੀ ਮੰਦਭਾਗੀ ਗੱਲ ਹੈ

    ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮੀਡੀਆ ਅਹਿਮ ਰੋਲ ਅਦਾ ਕਰ ਰਿਹਾ ਹੈਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨਾਲ ਗੱਲ ਕੀਤੀ ਜਾਵੇਗੀ ਅਤੇ ਬੋਰਡ ਜਲਦੀ ਹੀ ਹਟਾ ਦਿੱਤੇ ਜਾਣਗੇ

    Published by:Tanya Chaudhary
    First published:

    Tags: Gurdaspur, Health care, Hospital, Punjab