ਜਤਿਨ ਸ਼ਰਮਾ
ਗੁਰਦਾਸਪੁਰ: ਪੰਜਾਬੀ ਗਾਇਕ ਰਣਜੀਤ ਬਾਵਾ (Punjabi Singer Ranjit Bawa) ਦੇ ਪੀਏ ਡਿਪਟੀ ਵੋਹਰਾ (Deputy Vohra) ਦਾ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਜੱਦੀ ਸ਼ਹਿਰ ਬਟਾਲਾ ਦੇ ਅਰਬਨ ਸਟੇਟ ਗੁਰਦੁਆਰਾ ਸਾਹਿਬ (Urban State Gurdwara Sahib) ਵਿਖੇ ਹੋਇਆ। ਦੱਸ ਦੇਈਏ ਕਿ ਡਿਪਟੀ ਵੋਹਰਾ ਦੀ ਜਲੰਧਰ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਅੰਤਿਮ ਅਰਦਾਸ ਸਮਾਗਮ ਦੌਰਾਨ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ, ਸੁੱਚਾ ਸਿੰਘ ਛੋਟੇਪੁਰ (Sucha Singh Chhotepur) ਅਤੇ ਸੰਗੀਤਕਾਰ ਜਤਿੰਦਰ ਜੀਤੂ (Composer Jatinder Jeetu), ਰਣਜੀਤ ਬਾਵਾ ਸਮੇਤ ਲੋਕ ਭਾਰੀ ਸੋਗ ਵਿੱਚ ਹਾਜ਼ਰ ਸਨ।
ਅਮਨ ਸ਼ੇਰ ਸਿੰਘ ਕਲਸੀ (Aman Sher Singh Kalsi) ਅਤੇ ਸੁੱਚਾ ਸਿੰਘ ਛੋਟੇਪੁਰ ਨੇ ਦੁਖ ਭਰੇ ਲਹਿਜੇ ਨਾਲ ਕਿਹਾ ਕਿ ਪਰਿਵਾਰ ਅਤੇ ਬਟਾਲਾ ਸਮੇਤ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਡਿਪਟੀ ਵੋਹਰਾ ਬਹੁਤ ਹੀ ਮਿਲਣਸਾਰ ਅਤੇ ਮਦਦਗਾਰ ਸੁਭਾਅ ਦੇ ਮਾਲਿਕ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਅਤੇ ਦੁਖੀ ਹਿਰਦਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।