ਬਿਸ਼ੰਬਰ ਬਿੱਟੂ
ਗੁਰਦਾਸਪੁਰ: ਪਿੰਡ ਬਸਰਾਵਾਂ ਦਾ ਬਜ਼ੁਰਗ ਕਸ਼ਮੀਰ ਸਿੰਘ, ਜੋ ਕਿ ਆਪਣੀ ਨੂੰਹ ਦੇ ਨਾਲ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਜਾ ਰਿਹਾ ਸੀ। ਜਦੋਂ ਉਹ ਬਸਰਾਵਾਂ ਤੋਂ ਬੋਹੜੀ ਸਾਹਿਬ ਪਿੰਡ ਲੰਘ ਕੇ ਭੱਠੇ ਦੇ ਨਜ਼ਦੀਕ ਪੁੱਜਿਆ ਤਾਂ ਪਿਛੋਂ ਆ ਰਹੇ ਪਲੈਟੀਨਾ ਮੋਟਰ ਸਾਇਕਲ 'ਤੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਚਾਕੂ ਦੀ ਨੋਕ 'ਤੇ ਬਜ਼ੁਰਗ ਦਾ ਬਟੂਆ ਖੋਹ ਲਿਆ ਤੇ ਫਰਾਰ ਹੋ ਗਏ।
ਬਜ਼ੁਰਗ ਦੇ ਦੱਸਣ ਅਨੁਸਾਰ ਉਸ ਦੇ ਪਰਸ ਵਿਚ 2000 ਰਪਏ ਅਤੇ ਕੁੱਝ ਜਰੂਰੀ ਕਾਗਜਾਤ ਸਨ। ਉੱਥੇ ਹੀ ਨੂੰਹ ਵੱਲੋਂ ਭੱਜ ਕੇ ਭੱਠੇ ਦੇ ਕਾਮਿਆਂ ਦੀ ਮਦਦ ਲੈ ਕੇ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਾ ਦਬੋਚਿਆ। ਜਿੰਨਾਂ ਵਿਚੋਂ ਇਕ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਕਿ ਦੋ ਭੱਜਣ ਵਿਚ ਕਾਮਯਾਬ ਹੋ ਗਏ।
ਦੱਸਣਯੋਗ ਹੈ ਕਿ ਹਫ਼ਤਾ ਪਹਿਲਾਂ ਵੀ ਇਸੇ ਪਿੰਡ ਦੀ ਇਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਵੀ ਲੁਟੇਰਿਆਂ ਵੱਲੋਂ ਝਪਟ ਲਈਆਂ ਗਈਆਂ ਸਨ। ਕਸ਼ਮੀਰ ਸਿੰਘ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਫੜ੍ਹਿਆ ਜਾਵੇ ਤਾਂ ਜੋ ਲੋਕਾਂ ਵਿਚ ਜੋ ਸਹਿਮ ਦਾ ਮਾਹੌਲ ਬਣਿਆ ਹੋਇਆ, ਉਹ ਨਿਕਲ ਸਕੇ। ਥਾਣਾ ਕਾਦੀਆਂ ਦੀ ਪੁਲਿਸ ਵੱਲੋਂ ਲੁਟੇਰਿਆਂ 'ਤੇ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurdaspur news, Robbery, Thief