Home /gurdaspur /

Historical Place: ਬਾਬਾ ਸ੍ਰੀ ਚੰਦ ਜੀ ਯਾਦ ਨੂੰ ਸਮਰਪਿਤ ਹੈ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ, ਜਾਣੋ ਇਤਿਹਾਸ

Historical Place: ਬਾਬਾ ਸ੍ਰੀ ਚੰਦ ਜੀ ਯਾਦ ਨੂੰ ਸਮਰਪਿਤ ਹੈ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ, ਜਾਣੋ ਇਤਿਹਾਸ

X
ਗੁਰਦੁਆਰਾ

ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਦਾ ਬਾਹਰਲਾ ਦ੍ਰਿਸ਼  

ਗੁਰਦਾਸਪੁਰ: ਬਾਬਾ ਸ੍ਰੀ ਚੰਦ ਜੀ ((Baba Shri Chand Ji)) ਦਾ ਜਨਮ ਭਾਦਰੋਂ ਸੁਦੀ ਨੌਵੀਂ 1551 ਬਿਕਰਮੀ ਨੂੰ ਸੁਲਤਾਨਪੁਰ ਲੋਧੀ (Sultanpur Lodhi) ਜ਼ਿਲ੍ਹਾ ਕਪੂਰਥਲਾ ਪੰਜਾਬ (Punjab) ਵਿੱਚਹੋਇਆ। ਬਾਬਾ ਸ੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਅਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਸਪੁੱਤਰ ਸਨ। ਬਚਪਨ ਵਿੱਚ ਬਾਬਾ ਜੀ ਕਈ ਦਿਨ ਭਗਤੀ ਵਿੱਚ ਲੀਨ ਰਹਿੰਦੇ ਸਨ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ


ਗੁਰਦਾਸਪੁਰ: ਬਾਬਾ ਸ੍ਰੀ ਚੰਦ ਜੀ ((Baba Shri Chand Ji)) ਦਾ ਜਨਮ ਭਾਦਰੋਂ ਸੁਦੀ ਨੌਵੀਂ 1551 ਬਿਕਰਮੀ ਨੂੰ ਸੁਲਤਾਨਪੁਰ ਲੋਧੀ (Sultanpur Lodhi) ਜ਼ਿਲ੍ਹਾ ਕਪੂਰਥਲਾ ਪੰਜਾਬ (Punjab) ਵਿੱਚਹੋਇਆ। ਬਾਬਾ ਸ੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਅਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਸਪੁੱਤਰ ਸਨ। ਬਚਪਨ ਵਿੱਚ ਬਾਬਾ ਜੀ ਕਈ ਦਿਨ ਭਗਤੀ ਵਿੱਚ ਲੀਨ ਰਹਿੰਦੇ ਸਨ।

ਬਾਬਾ ਜੀ ਨੇ ਦੁਨੀਆ ਦੇ ਦੂਰ-ਦੁਰਾਡੇ ਸਥਾਨਾਂ ਦੀ ਯਾਤਰਾ ਕੀਤੀ ਅਤੇ ਦੁਨੀਆ ਨੂੰ ਤਾਰਿਆਂ। ਬਾਹਠ ਸਾਹਿਬ ਪਠਾਨਕੋਟ (Pathankot) ਅਤੇ ਨਾਨਕਚੰਦ ਗੁਰਦਾਸਪੁਰ ਦੀ ਧਰਤੀ ਨੂੰ ਬਾਬਾ ਜੀ ਦੀ ਚਰਨਾਂ ਦੀ ਛੋਹ ਪ੍ਰਾਪਤਹੈ। ਜਿੱਥੇ ਜਿੱਥੇ ਬਾਬਾ ਜੀ ਯਾਤਰਾ 'ਤੇ ਗਏ ਉਨ੍ਹਾਂ ਸਥਾਨਾਂ ਉੱਪਰ ਇਤਿਹਾਸਕ ਗੁਰਦੁਆਰੇ (Historical Gurdwara) ਸੁਸ਼ੋਭਿਤ ਹਨ।

ਬਾਬਾ ਜੀ 150 ਸਾਲ ਤੱਕ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਗੁਰਦਾਸਪੁਰ ਤੋਂ 12 ਕਿੱਲੋ ਮੀਟਰ ਦੂਰ ਸਰਹੱਦੀ ਪਿੰਡ ਗਾਲ੍ਹੜੀ ਵਿਖੇ ਸਥਿਤ ਹੈ। ਦੂਰ-ਦੂਰ ਤੋਂ ਸ਼ਰਧਾਲੂਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇਹਨ ਅਤੇ ਇਹ ਸਥਾਨ ਲੋਕਾਂ ਦੀ ਆਸਥਾ ਦਾ ਕੇਂਦਰ ਹੈ।ਗੁਰਦੁਆਰਾ ਟਾਹਲੀ ਸਾਹਿਬ ਬਾਬਾ ਸ੍ਰੀ ਚੰਦ ਜੀ ਦੀ ਯਾਦ ਨੂੰ ਸਮਰਪਿਤ ਹੈ। ਬਾਬਾ ਜੀ ਕਸਬਾ ਡੇਰਾ ਬਾਬਾ ਨਾਨਕ ਤੋਂ ਬਾਠ ਸਾਹਿਬ ਤੱਕ ਇੱਕ ਕੱਚੀ ਪਗਡੰਡੀ ਦੇ ਰਸਤੇ ਹੀ ਆਉਂਦੇ ਸਨ।

ਇਤਿਹਾਸਕਾਰਾਂ ਅਨੁਸਾਰ ਗਾਲ੍ਹੜੀ ਪਿੰਡ ਰਾਵੀ ਕੰਢੇ ਵਸਿਆ ਹੋਇਆ ਸੀ। ਉਨ੍ਹਾਂ ਦਿਨਾਂ ਰਾਵੀ ਦਰਿਆ ਵਿੱਚ ਅਕਸਰ ਹਾੜ ਆ ਜਾਂਦਾ ਸੀ। ਜਿਸ ਕਾਰਨ ਇਲਾਕੇ ਦੇ ਲੋਕਾਂ ਦੀ ਫਸਲਾਂ ਤਬਾਹਹੋ ਜਾਂਦੀਆਂ ਸਨ। ਲੋਕਾਂ ਦੀ ਰੋਜ਼ੀ-ਰੋਟੀ ਇਨ੍ਹਾਂ ਫ਼ਸਲਾਂ 'ਤੇ ਆਧਾਰਿਤ ਸੀ। ਲੋਕ ਰਵੀ ਦੇ ਰੌਂਅ ਤੋਂ ਕਾਫੀ ਗੰਭੀਰ ਅਤੇ ਪ੍ਰੇਸ਼ਾਨ ਸਨ। ਬਾਬਾ ਜੀ ਇੱਕ ਦਿਨ ਰਾਵੀ ਦੇ ਕੰਢੇ ਠਹਿਰੇ ਤਾਂ ਇਲਾਕੇ ਦੇ ਲੋਕਾਂ ਨੂੰ ਕਿਸੇ ਨੇ ਦੱਸਿਆ ਕਿ ਬਾਬਾ ਜੀ ਰਾਵੀ ਦੇ ਕੰਢੇ ਸਮਾਧੀ ਵਿੱਚ ਬੈਠੇ ਹਨ ਤਾਂ ਸਵੇਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਬਾਬਾ ਜੀ ਕੋਲ ਗਏ।

ਉਸ ਸਮੇਂ ਬਾਬਾ ਜੀ ਟਾਹਲੀ ਰੁੱਖ ਦੀ ਦਾਤਣ ਕਰ ਰਹੇ ਸਨ ਤੇ ਇਲਾਕੇ ਦੇ ਲੋਕਾਂ ਨੇ ਜਾ ਕੇ ਫ਼ਰਿਆਦ ਕੀਤੀ ਕਿ ਬਾਬਾ ਜੀ ਅਸੀਂ ਇਲਾਕੇ ਦੇ ਕਿਸਾਨ ਹਾਂ ਤੇ ਸਾਡਾ ਦਾਰੋਮਦਾਰ ਇਨ੍ਹਾਂ ਫ਼ਸਲਾਂ ਦੇ ਸਹਾਰੇਚਲਦਾ ਹੈ ਪਰ ਰਾਵੀ ਦਰਿਆ ਵਿੱਚ ਹਾੜ ਆਉਣ ਕਾਰਨ ਸਾਡੀ ਫ਼ਸਲਾਂ ਬਰਬਾਦਹੋ ਜਾਂਦੀਆਂ ਹਨ। ਸਾਡੇ ਖਾਣ ਲਈ ਵੀ ਫ਼ਸਲ ਨਹੀਂ ਬਚਦੀ ਕਿਰਪਾ ਕਰੋ ਸਾਡੀਆਂ ਫ਼ਸਲਾਂ ਬਚੀਆਂ ਰਹਿਣ। ਬਾਬਾ ਜੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣਿਆ ਤੇ ਉਨ੍ਹਾਂ ਉਸੇ ਸਮੇਂ ਉੱਠ ਕੇ ਆਪਣੇ ਮੂੰਹ ਵਿਚੋਂ ਟਾਹਲੀ ਦੀ ਦਾਤਣ ਕੱਢ ਕੇ ਰਾਵੀ ਦਰਿਆ ਦੇ ਕੰਢੇ 'ਤੇ ਗੱਡ ਦਿੱਤੀ ਤੇ ਪਾਣੀ ਨੂੰ ਬੇਨਤੀ ਕਰਦਿਆਂ ਬੋਲਿਆ ਕਿ ਆਪਣਾ ਰਸਤਾ ਬਦਲ ਲੈਣ ਤਾਂ ਜੋ ਕਿਸਾਨਾਂ ਨੂੰ ਤੰਗੀ ਨਾ ਆਵੇ, ਕਿਹਾ ਜਾਂਦਾ ਹੈ ਕਿ ਉਸ ਸਮੇਂ ਰਾਵੀ ਦਰਿਆ ਨੇ ਆਪਣਾ ਰੁਖ ਬਦਲਿਆ ਸੀ ਅਤੇ ਜਿਸ ਥਾਂ 'ਤੇ ਬਾਬਾ ਸ੍ਰੀ ਚੰਦ ਦਾ ਰੱਥ ਗਿਆ ਸੀ, ਉਥੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਸੁਸ਼ੋਭਿਤ ਹੈ।

Published by:Rupinder Kaur Sabherwal
First published:

Tags: Gurdaspur, Punjab