Home /gurdaspur /

Temple In Gurdaspur: ਦੋ ਮੂੰਹਾ ਮੰਦਿਰ 'ਚ ਹੈ ਇੱਛਾਧਾਰੀ ਨਾਗ-ਨਾਗਿਨ ਦਾ ਵਾਸ, ਇੱਥੇ ਹੁੰਦੀ ਹੈ ਹਰ ਮੰਨਤ ਪੂਰੀ

Temple In Gurdaspur: ਦੋ ਮੂੰਹਾ ਮੰਦਿਰ 'ਚ ਹੈ ਇੱਛਾਧਾਰੀ ਨਾਗ-ਨਾਗਿਨ ਦਾ ਵਾਸ, ਇੱਥੇ ਹੁੰਦੀ ਹੈ ਹਰ ਮੰਨਤ ਪੂਰੀ

X
ਇੱਛਾਧਾਰੀ

ਇੱਛਾਧਾਰੀ ਨਾਗ-ਨਾਗਿਨ ਦੀ ਤਸਵੀਰ

ਗੁਰਦਾਸਪੁਰ: ਇੱਛਾਧਾਰੀ ਨਾਗ-ਨਾਗਿਨ ਦੀਆਂ ਗਾਥਾਵਾਂ ਤੁਸੀਂ ਜ਼ਰੂਰ ਸੁਣੀਆਂ ਹੋਣਗੀਆਂ,ਅਤੇ ਇਨ੍ਹਾਂ ਗਾਥਾਵਾਂ ਬਾਰੇ ਵੱਖੋ-ਵੱਖਰੇ ਵਿਸ਼ਵਾਸ ਅਤੇ ਧਾਰਨਾਵਾਂ ਹਨ।ਅਜਿਹਾ ਹੀ ਇੱਕ ਇੱਛਾਧਾਰੀ ਨਾਗ-ਨਾਗਿਨ ਦੀ ਕਥਾ ਨਾਲ ਸਬੰਧਿਤ ਗੁਰਦਾਸਪੁਰ ਦੇ ਪਿੰਡ ਦੋਰਾਂਗਲਾ ਨੇੜੇ ਬਣਿਆਦੋਮੂੰਹਾ ਮੰਦਿਰ ਹੈ। ਇਸ ਮੰਦਿਰ ਨਾਲ ਜੁੜੀ ਕਥਾਵਿੱਚ ਕਿਹਾ ਗਿਆ ਹੈ ਕਿ ਇਸ ਅਸਥਾਨ 'ਤੇ ਵਿਛੜੇ ਹੋਏ ਇੱਛਾਧਾਰੀ ਨਾਗ ਅਤੇ ਉਸਦੀ ਭੈਣ ਦੀ ਮੁਲਾਕਾਤ ਹੋਈ ਸੀ। ਇਸੇ ਅਸਥਾਨ'ਤੇ ਕਿਸੇ ਸਮੇਂ ਕਿਰਨ ਅਤੇ ਡੋਗਾ ਨਾਂ ਦੀਆਂ ਦੋ ਨਹਿਰਾਂ ਵਗਦੀਆਂ ਸਨ ਅਤੇ ਦੋ ਮੂੰਹਾ ਮੰਦਿਰ ਵਿਖੇ ਹੀ ਇਨ੍ਹਾਂ ਦੋਨਾਂ ਨਹਿਰਾਂ ਦਾ ਮੇਲ ਵੀ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਇੱਛਾਧਾਰੀ ਨਾਗ-ਨਾਗਿਨ ਦੀਆਂ ਗਾਥਾਵਾਂ ਤੁਸੀਂ ਜ਼ਰੂਰ ਸੁਣੀਆਂ ਹੋਣਗੀਆਂ,ਅਤੇ ਇਨ੍ਹਾਂ ਗਾਥਾਵਾਂ ਬਾਰੇ ਵੱਖੋ-ਵੱਖਰੇ ਵਿਸ਼ਵਾਸ ਅਤੇ ਧਾਰਨਾਵਾਂ ਹਨ। ਅਜਿਹਾ ਹੀ ਇੱਕ ਇੱਛਾਧਾਰੀ ਨਾਗ-ਨਾਗਿਨ ਦੀ ਕਥਾ ਨਾਲ ਸਬੰਧਿਤ ਗੁਰਦਾਸਪੁਰ ਦੇ ਪਿੰਡ ਦੋਰਾਂਗਲਾ ਨੇੜੇ ਬਣਿਆ ਦੋ ਮੂੰਹਾ ਮੰਦਿਰ ਹੈ। ਇਸ ਮੰਦਿਰ ਨਾਲ ਜੁੜੀ ਕਥਾਵਿੱਚ ਕਿਹਾ ਗਿਆ ਹੈ ਕਿ ਇਸ ਅਸਥਾਨ 'ਤੇ ਵਿਛੜੇ ਹੋਏ ਇੱਛਾਧਾਰੀ ਨਾਗ ਅਤੇ ਉਸਦੀ ਭੈਣ ਦੀ ਮੁਲਾਕਾਤ ਹੋਈ ਸੀ। ਇਸੇ ਅਸਥਾਨ'ਤੇ ਕਿਸੇ ਸਮੇਂ ਕਿਰਨ ਅਤੇ ਡੋਗਾ ਨਾਂ ਦੀਆਂ ਦੋ ਨਹਿਰਾਂ ਵਗਦੀਆਂ ਸਨ ਅਤੇ ਦੋ ਮੂੰਹਾ ਮੰਦਿਰ ਵਿਖੇ ਹੀ ਇਨ੍ਹਾਂ ਦੋਨਾਂ ਨਹਿਰਾਂ ਦਾ ਮੇਲ ਵੀ ਹੁੰਦਾ ਹੈ।

ਇਸ ਮੰਦਿਰ ਦੇਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਮਹੰਤ ਵਿਜੇ ਆਨੰਦ ਨੇ ਦੱਸਿਆ ਕਿ ਇਸ ਅਸਥਾਨ'ਤੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਅਤੇ ਬਜ਼ੁਰਗਾਂ ਵੱਲੋਂ ਕਿਹਾ ਜਾਂਦਾ ਸੀ ਕਿ ਕਿਸੇ ਸਮੇਂ ਵਿੱਚ ਇਸ ਅਸਥਾਨ'ਤੇ ਸ਼ਿਵ ਚੌਦਸ ਵਾਲੇ ਦਿਨ 'ਤੇ ਕੱਚੀ ਲੱਸੀ ਦਾ ਪ੍ਰਵਾਹ ਹੁੰਦਾ ਸੀ।

ਉਨ੍ਹਾਂ ਕਿਹਾ ਕਿ ਇਸ ਅਸਥਾਨ ਦੀ ਮਹੱਤਤਾ ਇਹ ਹੈ ਕਿ ਇੱਥੇ 7 ਐਤਵਾਰ ਨੂੰ ਇਸ਼ਨਾਨ ਕਰਨ ਨਾਲ ਹਰ ਮੰਨਤ ਪੂਰੀ ਹੁੰਦੀ ਹੈ। ਇਸ ਦੇ ਨਾਲ ਹੀ ਜਿਹੜੇ ਬੱਚੇ ਸੋਕੇ ਦੀ ਮਾਰ ਝੱਲਦੇ ਹਨ ਜਾਂ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ, ਜੇਕਰ ਉਹ ਇੱਥੇ ਇਸ਼ਨਾਨ ਕਰਨ ਤਾਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਮਹੰਤ ਵਿਜੇ ਆਨੰਦ ਨੇ ਦੱਸਿਆ ਕਿ ਸ਼ਿਵਰਾਤਰੀ, ਵਿਸਾਖੀ ਮੌਕੇ ਇਸ ਸਥਾਨ ’ਤੇ ਲੋਕਾਂ ਦਾ ਭਾਰੀ ਇਕੱਠ ਹੁੰਦਾ ਹੈ।

Published by:Rupinder Kaur Sabherwal
First published:

Tags: Gurdaspur, Punjab, Ramlila