Home /gurdaspur /

Batala: ਗੁਆਂਢੀ ਨੂੰ ਗੋਲੀਆਂ ਮਾਰ ਭੱਜਣ ਵਾਲਾ ਸਾਬਕਾ ਕੌਂਸਲਰ ਦਾ ਮੁੰਡਾ ਕਾਬੂ

Batala: ਗੁਆਂਢੀ ਨੂੰ ਗੋਲੀਆਂ ਮਾਰ ਭੱਜਣ ਵਾਲਾ ਸਾਬਕਾ ਕੌਂਸਲਰ ਦਾ ਮੁੰਡਾ ਕਾਬੂ

X
Batala:

Batala: ਗੁਆਂਢੀ ਨੂੰ ਗੋਲੀਆਂ ਮਾਰ ਭੱਜਣ ਵਾਲਾ ਸਾਬਕਾ ਕੌਂਸਲਰ ਦਾ ਮੁੰਡਾ ਕਾਬੂ

ਬਟਾਲਾ ਦੇ ਨਿਊ ਹਰਨਾਮ ਨਗਰ ਵਿੱਚ 11 ਮਾਰਚ ਦੀ ਦੇਰ ਰਾਤ ਨੂੰ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਈ ਸੀ। ਮਾਮੂਲੀ ਬਹਿਸਬਾਜ਼ੀ ਦੇ ਚੱਲਦਿਆਂ ਸਾਬਕਾ ਐਮ. ਸੀ. ਦੇ ਪੁੱਤਰ ਨੇ ਆਪਣੀ ਰਿਵਾਲਵਰ ਨਾਲ ਮੁਹੱਲੇ ਦੇ ਰਹਿਣ ਵਾਲੇ ਆਪਣੇ ਗੁਆਂਢੀ ਤੀਰਥ ਸਿੰਘ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਸਨ। ਉੱਥੇ ਹੀ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਗਿਆ ਸੀ। ਜਦਕਿ ਗੋਲੀਆਂ ਲੱਗਣ ਨਾਲ ਜ਼ਖ਼ਮੀ ਨੌਜਵਾਨ ਤੀਰਥ ਸਿੰਘ ਦੀ ਅੰਮ੍ਰਿਤਸਰ ਇਲਾਜ ਦੌਰਾਨ ਮੌਤ ਹੋ ਗਈ।

ਹੋਰ ਪੜ੍ਹੋ ...
  • Local18
  • Last Updated :
  • Share this:

ਬਟਾਲਾ ਦੇ ਨਿਊ ਹਰਨਾਮ ਨਗਰ ਵਿੱਚ 11 ਮਾਰਚ ਦੀ ਦੇਰ ਰਾਤ ਨੂੰ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਈ ਸੀ। ਮਾਮੂਲੀ ਬਹਿਸਬਾਜ਼ੀ ਦੇ ਚੱਲਦਿਆਂ ਸਾਬਕਾ ਐਮ. ਸੀ. ਦੇ ਪੁੱਤਰ ਨੇ ਆਪਣੀ ਰਿਵਾਲਵਰ ਨਾਲ ਮੁਹੱਲੇ ਦੇ ਰਹਿਣ ਵਾਲੇ ਆਪਣੇ ਗੁਆਂਢੀ ਤੀਰਥ ਸਿੰਘ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਸਨ। ਉੱਥੇ ਹੀ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਗਿਆ ਸੀ। ਜਦਕਿ ਗੋਲੀਆਂ ਲੱਗਣ ਨਾਲ ਜ਼ਖ਼ਮੀ ਨੌਜਵਾਨ ਤੀਰਥ ਸਿੰਘ ਦੀ ਅੰਮ੍ਰਿਤਸਰ ਇਲਾਜ ਦੌਰਾਨ ਮੌਤ ਹੋ ਗਈ।

ਜ਼ਿਲ੍ਹਾ ਬਟਾਲਾ ਦੇ ਐਸਐਸਪੀ ਅਸ਼ਵਨੀ ਗੋਤਿਆਲ ਨੇ ਦਾਅਵਾ ਕੀਤਾ ਕਿ ਉਹਨਾਂ ਵਲੋਂ ਵਾਰਦਾਤ ਦੇ 24 ਘੰਟੇ ਦੇ ਅੰਦਰ-ਅੰਦਰ ਦੋਸ਼ੀ ਨੌਜਵਾਨ ਸੁਰਿੰਦਰ ਕੁਮਾਰ ਉਰਫ ਲੱਬੂ ਨੂੰ ਉਹਨਾਂ ਦੀ ਪੁਲਿਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ। ਐਸਐਸਪੀ ਬਟਾਲਾ ਨੇ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ 'ਚ ਇਹ ਸਾਹਮਣੇ ਆਇਆ ਹੈ ਕਿ ਸੁਰਿੰਦਰ ਕੁਮਾਰ ਨੇ ਮਾਮੂਲੀ ਬਹਿਸਬਾਜੀ ਦੇ ਚੱਲਦਿਆਂ ਆਪਣੇ ਗੁਆਂਢੀ ਤੀਰਥ ਸਿੰਘ 'ਤੇ ਆਪਣੀ ਲਾਇਸੈਂਸ ਪਿਸਤੌਲ ਨਾਲ ਫਾਇਰ ਕੀਤਾ ਸੀ। ਜਿਸ ਨਾਲ ਉਸਦੀ ਮੌਤ ਹੋ ਗਈ।

ਹੁਣ ਉਹਨਾਂ ਵਲੋਂ ਸੁਰਿੰਦਰ ਕੁਮਾਰ ਲੱਬੂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਪੁਲਿਸ ਰਿਮਾਂਡ 'ਤੇ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਐਸਐਸਪੀ ਨੇ ਦੱਸਿਆ ਕਿ ਉਹਨਾਂ ਵਲੋਂ ਸੁਰਿੰਦਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ, ਜਿਸ ਨਾਲ ਉਸਨੇ ਵਾਰਦਾਤ ਨੂੰ ਅੰਜਾਮ ਦਿਤਾ ਸੀ।

Published by:Sarbjot Kaur
First published:

Tags: Batala, Gurdaspur news, Punjab Police