Home /gurdaspur /

Gurdaspur: ਗੁਰਦਾਸਪੁਰ ਜ਼ਿਲ੍ਹਾ ਹਸਪਤਾਲ ਲਈ ਆਈ ਵੱਡੀ ਖ਼ਬਰ, ਹੁਣ ਹੋਵੇਗੀ ਮੈਡੀਕਲ ਸਿੱਖਿਆ ਦੀ ਉਚੇਰੀ ਪੜ੍ਹਾਈ

Gurdaspur: ਗੁਰਦਾਸਪੁਰ ਜ਼ਿਲ੍ਹਾ ਹਸਪਤਾਲ ਲਈ ਆਈ ਵੱਡੀ ਖ਼ਬਰ, ਹੁਣ ਹੋਵੇਗੀ ਮੈਡੀਕਲ ਸਿੱਖਿਆ ਦੀ ਉਚੇਰੀ ਪੜ੍ਹਾਈ

ਮੈਡੀਕਲ ਸਿੱਖਿਆ ਬਾਰੇ ਜਾਣਕਾਰੀ ਦੇਂਦੇ ਹੋਏ ਰਮਨ ਬਹਿਲ

ਮੈਡੀਕਲ ਸਿੱਖਿਆ ਬਾਰੇ ਜਾਣਕਾਰੀ ਦੇਂਦੇ ਹੋਏ ਰਮਨ ਬਹਿਲ

ਗੁਰਦਾਸਪੁਰ: ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਯਤਨਾ ਸਦਕਾ ਹੁਣ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ (District Hospital Gurdaspur) ਵਿੱਚ ਮੈਡੀਕਲ ਦੀ ਉਚੇਰੀ ਪੜ੍ਹਾਈ (higher education) ਸ਼ੁਰੂ ਹੋਣ ਜਾ ਰਹੀ ਹੈ। ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਬੱਚਾ ਰੋਗ ਅਤੇ ਜਨਾਨਾ ਰੋਗ ਦੇ ਡੀ.ਐੱਨ.ਬੀ ਕੋਰਸ ਕਰਵਾਏ ਜਾਣਗੇ ਅਤੇ ਪੰਜਾਬ ਸਰਕਾਰ ਵੱਲੋਂ ਇਸ ਕੋਰਸ ਵਾਸਤੇ ਗੁਰਦਾਸਪੁਰ ਨੂੰ ਚਾਰ ਸੀਟਾਂ ਅਲਾਟ ਕੀਤੀਆਂ ਗਈਆਂ ਹਨ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਲਈ ਡੀ.ਐੱਨ.ਬੀ ਕੋਰਸ ਮਨਜ਼ੂਰ ਕਰਵਾ ਲਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨਾਲ ਇਸ ਸਬੰਧੀ 'ਮੈਮੋਰੰਡਮ ਆਫ ਅੰਡਰਸਟੈਂਡਿੰਗ' (ਐੱਮ.ਓ.) ਵੀ ਸਾਈਨ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀ.ਐੱਨ.ਬੀ ਕੋਰਸ ਦੀ ਬਣਦੀ 9.60 ਲੱਖ ਰੁਪਏ ਦੀ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਗਈ ਹੈ ਅਤੇ ਅਗਲੇ ਸੈਸ਼ਨ ਤੋਂ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਡੀ.ਐੱਨ.ਬੀ ਕੋਰਸ ਸ਼ੁਰੂ ਕਰ ਦਿੱਤਾ ਜਾਵੇਗਾ।

ਰਮਨ ਬਹਿਲ ਨੇ ਦੱਸਿਆ ਕਿ ਐੱਮ.ਬੀ.ਬੀ.ਐੱਸ. ਤੋਂ ਬਾਅਦ ਐੱਮ.ਡੀ. ਵਾਂਗ ਹੀ ਡੀ.ਐੱਨ.ਬੀ ਕੋਰਸ ਕੀਤਾ ਜਾਂਦਾ ਹੈ ਅਤੇ ਮੈਡੀਕਲ ਦੀ ਪੜ੍ਹਾਈ ਵਿੱਚ ਇਸਦੀ ਬਹੁਤ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਇਸ ਕੋਰਸ ਦੇ ਸ਼ੁਰੂ ਹੋਣ ਨਾਲ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦਾ ਰੁਤਬਾ ਹੋਰ ਵੀ ਵਧੇਗਾ। ਇਸਦੇ ਨਾਲ ਹੀ ਜਨਾਨਾ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਚਾਰ ਹੋਰ ਡਾਕਟਰ ਜਿਹੜੇ ਡੀ.ਐੱਨ.ਬੀ ਦਾ ਕੋਰਸ ਕਰਨਗੇ ਉਹ ਵੀ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਮਿਲ ਜਾਣਗੇ, ਜਿਸ ਨਾਲ ਡਾਕਟਰਾਂ ਦੀ ਘਾਟ ਪੂਰੀ ਹੋ ਜਾਵੇਗੀ। ਬਹਿਲ ਨੇ ਕਿਹਾ ਕਿ ਇਸ ਦਾ ਲਾਭ ਨਾ ਸਿਰਫ ਗੁਰਦਾਸਪੁਰ ਸ਼ਹਿਰ ਬਲਕਿ ਪੂਰੇ ਜ਼ਿਲ੍ਹੇ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕੋਰਸ ਦੇ ਸ਼ੁਰੂ ਹੋਣ ਨਾਲ ਮੈਡੀਕਲ ਖੇਤਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਫਾਇਦਾ ਮਿਲੇਗਾ।

Published by:Rupinder Kaur Sabherwal
First published:

Tags: Gurdaspur, Punjab, Study