ਬਿਸੰਬਰ ਬਿੱਟੂ
ਗੁਰਦਾਸਪੁਰ : ਮਾਮਲਾ ਬਟਾਲਾ ਦੇ ਨਜਦੀਕੀ ਪਿੰਡ ਮਸਤਕੋਟ ਦਾ ਹੈ, ਜਿੱਥੇ ਤਿੰਨ ਦਿਨ ਪਹਿਲਾਂ ਮਤਲਬ ਕੇ ਬੀਤੀ 21 ਮਾਰਚ ਨੂੰ ਰਬਿਕਾ ਮਸੀਹ ਨਾਮ ਦੀ ਵਿਆਹੁਤਾ ਲੜਕੀ ਦੀ ਮੌਤ ਹੋ ਜਾਂਦੀ ਹੈ, ਜਾਣਕਾਰੀ ਮੁਤਾਬਿਕ ਇਹ ਲੜਕੀ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ, ਉਸਦੀ ਸੌਤੇਲੀ ਮਾਂ ਅਤੇ ਬਾਪ ਨੇ ਉਸਦੀ ਮ੍ਰਿਤਕ ਦੇਹ ਨੂੰ ਅੰਤਿਮ ਰਸਮਾਂ ਤੋ ਬਾਅਦ ਦਫਨਾ ਦਿੱਤੀ ਸੀ।
ਇਸ ਤੋਂ ਬਾਅਦ ਮ੍ਰਿਤਕਾ ਦੇ ਤਾਏ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾਂਦਾ ਹੈ ਕੇ ਇਹ ਕੁਦਰਤੀ ਮੌਤ ਨਹੀਂ ਬਲਕਿ ਕਤਲ ਹੈ। ਰਬਿਕਾ ਮਸੀਹ ਦੇ ਤਾਈ ਪਰੀਵਾਰ ਅਨੁਸਾਰ ਰਬਿਕਾ ਮਸੀਹ ਦਾ ਵਿਆਹ ਕੁੱਝ ਸਾਲ ਪਹਿਲਾਂ ਕਲਾਨੌਰ ਵਿਖੇ ਕੀਤਾ ਗਿਆ ਸੀ, ਉਸਦੀ ਆਪਣੇ ਪਤੀ ਦੇ ਨਾਲ ਅਣ-ਬਣ ਹੋਣ ਕਾਰਨ ਉਹ ਆਪਣੇ ਪਿਤਾ ਦੇ ਘਰ ਮਸਟਕੋਟ ਆ ਕਿ ਰਹਿਣ ਲੱਗ ਗਈ ਸੀ।
ਉਸਦੀ ਸੌਤੇਲੀ ਮਾਂ ਅਤੇ ਭਰਾ ਉਸਦੇ ਨਾਲ ਲੜਦੇ ਝਗੜਦੇ ਰਹਿੰਦੇ ਸਨ। ਕਿਉਂਕਿ ਉਸਨੂੰ ਉਸਦੀ ਸੋਤੇਲੀ ਮਾਂ ਆਪਣੇ ਪੁੱਤਰ ਜੋ ਕੇ ਰਬਿਕਾ ਦਾ ਸੋਤੇਲਾ ਭਰਾ ਹੈ, ਨਾਲ ਰਬਿਕਾ ਦਾ ਵਿਆਹੁਣਾ ਚਹੁੰਦੀ ਸੀ, ਪਰ ਓਹ ਨਹੀਂ ਮੰਨਦੀ ਸੀ। ਆਖਿਰ 21 ਤਾਰੀਕ ਨੂੰ ਜਦੋਂ ਰਬਿਕਾ ਦਾ ਪਿਤਾ ਘਰ ਨਹੀਂ ਸੀ, ਤਦ ਅਚਾਨਕ ਰਬਿਕਾ ਦੀ ਮੌਤ ਦੀ ਖਬਰ ਉੱਡਦੀ ਹੈ ਅਤੇ ਉਸਨੂੰ ਦਫਨਾ ਦਿੱਤਾ ਜਾਂਦਾ ਹੈ। ਜਦਕਿ ਰਬਿਕਾ ਦੇ ਤਾਏ ਪਰਿਵਾਰ ਅਨੁਸਾਰ ਮ੍ਰਿਤਕ ਦੇਹ ਉੱਤੇ ਸੱਟਾਂ ਦੇ ਨਿਸ਼ਾਨ ਵੀ ਦੇਖੇ ਸਨ, ਤਦੇ ਹੀ ਦਫਨਾਉਣ ਤੋਂ ਬਾਅਦ ਤਾਏ ਪਰਿਵਾਰ ਵੱਲੋਂ ਰਬਿਕਾ ਦੇ ਕਤਲ ਦਾ ਸ਼ੱਕ ਜਤਾਇਆ ਜਾਂਦਾ ਹੈ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ।
ਇਸ ਤੋਂ ਬਾਅਦ ਅੱਜ 23 ਮਾਰਚ ਨੂੰ ਪੁਲਿਸ ਅਤੇ ਤਹਿਸੀਲਦਾਰ ਦੀ ਨਿਗਰਾਨੀ ਹੇਠ ਮ੍ਰਿਤਕਾ ਦੀ ਦੇਹ ਨੂੰ ਕਬਰ ਵਿੱਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ। ਪੁਲਿਸ ਵੱਲੋਂ ਕੇਸ ਦਰਜ ਕਰਦੇ ਹੋਏ ਕਿਹਾ ਜਾ ਰਿਹਾ ਹੈ ਕੇ ਅਗਲੀ ਕਾਨੂੰਨੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਕੀਤੀ ਜਾਵੇਗੀ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dead body, Gurdaspur news, Murder case