Home /gurdaspur /

ਸੂਆ ਬਣਾਉਣ ਲਈ ਕਿਸਾਨਾਂ ਨੇ ਵਿਭਾਗ ਨੂੰ ਦਿੱਤੀ ਸੀ ਜ਼ਮੀਨ, ਪਰ ਹੁਣ ਹੋ ਰਿਹਾ ਫਸਲਾਂ ਦਾ ਨੁਕਸਾਨ

ਸੂਆ ਬਣਾਉਣ ਲਈ ਕਿਸਾਨਾਂ ਨੇ ਵਿਭਾਗ ਨੂੰ ਦਿੱਤੀ ਸੀ ਜ਼ਮੀਨ, ਪਰ ਹੁਣ ਹੋ ਰਿਹਾ ਫਸਲਾਂ ਦਾ ਨੁਕਸਾਨ

ਨਹਿਰੀ

ਨਹਿਰੀ ਵਿਭਾਗ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ

ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ (Gurdaspur)ਦੇ ਪਿੰਡ ਜੌੜਾ ਛਤਰਾਂ ਦੇ ਸੂਏ ਵਿੱਚ ਪਾਣੀ ਨਾ ਆਉਣ ਕਾਰਨ ਕਿਸਾਨਾਂ (Farmers) ਦੀ 70 ਕਿੱਲੇ ਜ਼ਮੀਨ ਦੀ ਫ਼ਸਲ ਬਰਬਾਦ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਨਹਿਰੀ ਵਿਭਾਗ ਨੇ ਸੂਏ ਪੱਕੇ ਕਰ ਦਿੱਤੇ ਸਨ, ਜਿਸ ਤੋਂ ਬਾਅਦ ਸੂਏ ਵਿੱਚ ਪਾਣੀ ਆਉਣਾ ਬੰਦ ਹੋ ਗਿਆ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ (Gurdaspur)ਦੇ ਪਿੰਡ ਜੌੜਾ ਛਤਰਾਂ ਦੇ ਸੂਏ ਵਿੱਚ ਪਾਣੀ ਨਾ ਆਉਣ ਕਾਰਨ ਕਿਸਾਨਾਂ (Farmers) ਦੀ 70 ਕਿੱਲੇ ਜ਼ਮੀਨ ਦੀ ਫ਼ਸਲ ਬਰਬਾਦ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਨਹਿਰੀ ਵਿਭਾਗ ਨੇ ਸੂਏ ਪੱਕੇ ਕਰ ਦਿੱਤੇ ਸਨ, ਜਿਸ ਤੋਂ ਬਾਅਦ ਸੂਏ ਵਿੱਚ ਪਾਣੀ ਆਉਣਾ ਬੰਦ ਹੋ ਗਿਆ।

  ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਨੂੰ ਸਿਰਫ ਤੇ ਸਿਰਫ ਲਾਰੇ ਲਗਾਏ।ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਘਾਟ ਕਾਰਨ ਸਾਡੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

  ਉਨ੍ਹਾਂ ਕਿਹਾ ਕਿ ਅਸੀਂ ਆਪਣੀ ਜ਼ਮੀਨ ਵਿੱਚੋਂ ਮਹਿਕਮੇ ਨੂੰ ਸੁਆ ਬਣਾਉਣ ਲਈ ਜਗ੍ਹਾ ਦਿੱਤੀ ਸੀ। ਪਰ ਸਾਨੂੰ ਇਹ ਜਗ੍ਹਾ ਦੇਣ ਦਾ ਕੋਈ ਲਾਭ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਨਹਿਰੀ ਵਿਭਾਗ ਸਾਨੂੰ ਪਾਣੀ ਨਹੀਂ ਦਿੰਦਾ ਤਾਂ ਉਹ ਸਾਡੀ ਜਗ੍ਹਾ ਵਾਪਸ ਕਰਕੇ ਸਾਨੂੰ ਮੋਟਰ ਦੇ ਨਵੇਂ ਕੁਨੈਕਸ਼ਨ ਲਗਾਉਣ ਦੀ ਇਜਾਜ਼ਤ ਦੇਵੇ।

  Published by:rupinderkaursab
  First published:

  Tags: Farmer, Gurdaspur, Punjab