Home /gurdaspur /

ਬਿਹਤਰ ਸਿਹਤ ਸਹੂਲਤਾਂ ਦੇਣ ਲਈ ਗੁਰਦਾਸਪੁਰ ਸ਼ਹਿਰ ਦਾ ਪੁਰਾਣਾ ਸਿਵਲ ਹਸਪਤਾਲ ਮੁੜ ਕੀਤਾ ਜਾਵੇਗਾ ਸ਼ੁਰੂ: ਰਮਨ ਬਹਿਲ

ਬਿਹਤਰ ਸਿਹਤ ਸਹੂਲਤਾਂ ਦੇਣ ਲਈ ਗੁਰਦਾਸਪੁਰ ਸ਼ਹਿਰ ਦਾ ਪੁਰਾਣਾ ਸਿਵਲ ਹਸਪਤਾਲ ਮੁੜ ਕੀਤਾ ਜਾਵੇਗਾ ਸ਼ੁਰੂ: ਰਮਨ ਬਹਿਲ

ਸਿਵਲ

ਸਿਵਲ ਹਸਪਤਾਲ ਵਿੱਚ ਬੈਠਕ ਕਰਦੇ ਹੋਏ "ਆਪ" ਆਗੂ ਰਮਨ ਬਹਿਲ

Gurdaspur: "ਆਪ" ਆਗੂ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਜਲਦੀ ਹੀ ਲੋੜੀਂਦੀਆਂ ਮਸ਼ੀਨਾਂ, ਚਾਹੇ ਉਹ ਅਲਟਰਾਸਾਊਂਡ ਲਈ ਹੋਵੇ ਜਾਂ ਹੋਰ ਮਸ਼ੀਨਾਂ ਜਲਦੀ ਹੀ ਲਿਆਂਦੀਆਂ ਜਾਣਗੀਆਂ ਅਤੇ ਲੋਕਾਂ ਨੂੰ ਸਾਰੀਆਂ ਦਵਾਈਆਂ ਵੀ ਸਿਵਲ ਹਸਪਤਾਲ ਵਿੱਚੋਂ ਹੀ ਮਿਲ ਜਾਣਗੀਆਂ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਗੁਰਦਾਸਪੁਰ: ਆਮ ਆਦਮੀ ਪਾਰਟੀ (Aam Aadmi party) ਦੇ ਸੀਨੀਅਰ ਆਗੂ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (Punjab Health System Corporation) ਦੇ ਚੇਅਰਮੈਨ (Chairman) ਰਮਨ ਬਹਿਲ (Raman Behl) ਅੱਜ ਸਿਵਲ ਹਸਪਤਾਲ ਬੱਬਰੀ ਪੁੱਜੇ ਅਤੇ ਸਿਹਤ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾ: ਹਰਭਜਨ ਰਾਮ ਮੰਡੀ, ਐਸ.ਐਮ.ਓ ਡਾ: ਚੇਤਨਾ ਡੀ.ਐਮ.ਸੀ ਗੁਰਦਾਸਪੁਰ ਡਾ: ਰੋਮੀ ਰਾਜਾ ਹਾਜ਼ਰ ਸਨ ਅਤੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਚੇਅਰਮੈਨ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।

  ਇਸ ਮੌਕੇ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਨੂੰ ਸਿਹਤ ਸਹੂਲਤਾਂ ਦੇਣ ਲਈ ਪੁਰਾਣੇ ਸਿਵਲ ਹਸਪਤਾਲ ਨੂੰ ਵੀ ਮੁੜ ਖੋਲ੍ਹਿਆ ਜਾਵੇਗਾ। ਸਿਵਲ ਹਸਪਤਾਲ ਬੱਬਰੀ ਵਿਖੇ ਜੋ ਕਮੀਆਂ ਹਨ, ਉਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਸਿਵਲ ਹਸਪਤਾਲ ਵਿੱਚ ਜਲਦੀ ਹੀ ਲੋੜੀਂਦੀਆਂ ਮਸ਼ੀਨਾਂ, ਚਾਹੇ ਉਹ ਅਲਟਰਾਸਾਊਂਡ ਲਈ ਹੋਵੇ ਜਾਂ ਹੋਰ ਮਸ਼ੀਨਾਂ ਜਲਦੀ ਹੀ ਲਿਆਂਦੀਆਂ ਜਾਣਗੀਆਂ ਅਤੇ ਲੋਕਾਂ ਨੂੰ ਸਾਰੀਆਂ ਦਵਾਈਆਂ ਵੀ ਸਿਵਲ ਹਸਪਤਾਲ ਵਿੱਚੋਂ ਹੀ ਮਿਲ ਜਾਣਗੀਆਂ।

  First published:

  Tags: Gurdaspur, Hospital, Punjab