ਜਤਿਨ ਸ਼ਰਮਾ
ਗੁਰਦਾਸਪੁਰ: ਕਿਹਾ ਜਾਂਦਾ ਹੈ ਕਿ ਰੱਬ ਦੇ ਲਿਖੇ ਲੇਖਾਂ ਨੂੰ ਕੋਈ ਨਹੀਂ ਮਿਟਾ ਸਕਦਾ, ਅਜਿਹੀ ਹੀ ਇੱਕ ਕਹਾਣੀ ਬਟਾਲਾ ਸ਼ਹਿਰ (Batala City) ਦੀ ਰਹਿਣ ਵਾਲੀ ਇੱਕ ਮਾਂ ਦੀ ਹੈ, ਜਿਸ ਦੇ ਕਰਮਾਂ ਵਿਚ ਕੇਵਲ ਦੁੱਖ ਹੀ ਦਿਸਦਾ ਹੈ। ਇਕ ਪਾਸੇ ਗਰੀਬੀ ਅਤੇ ਦੂਜੇ ਪਾਸੇ ਬੀਮਾਰੀ ਨੇ ਉਸ ਨੂੰ ਆਪਣਾ ਗਾਹਕ ਬਣਾ ਦਿੱਤਾ ਹੈ, ਇਹ ਔਰਤ ਅਜੇ ਆਪਣੇ ਪਤੀ ਦੀ ਮੌਤ ਦਾ ਦਰਦ ਨਹੀਂ ਭੁੱਲੀ ਸੀ ਕਿ ਉਸ ਦਾ ਜਵਾਨ ਪੁੱਤਰ ਬੀਮਾਰੀ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਨੂੰ ਘਰ-ਘਰ ਜਾ ਕੇ ਭੀਖ ਮੰਗਣ ਲਈ ਮਜਬੂਰ ਹੋਣਾ ਪਿਆ। ਇਹ ਔਰਤ ਆਪਣੇ ਬੇਟੇ ਦੇ ਇਲਾਜ ਲਈ ਲੋਕਾਂ ਤੋਂ ਮਦਦ ਮੰਗ ਰਹੀ ਹੈ ਤਾਂ ਜੋ ਉਸ ਦੇ ਬੇਟੇ ਦਾ ਇਲਾਜ ਹੋ ਸਕੇ।
ਇਸ ਮੰਦਭਾਗੀ ਮਾਂ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤਰ ਬਿਮਾਰ ਪਿਆ ਹੈ ਜਿਸਦੇ ਇਲਾਜ ਲਈ ਉਹ ਮੰਗਣ ਨੂੰ ਮਜਬੂਰ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਚੰਗੇ ਹਨ ਅਤੇ ਉਹ ਤਰਸ ਦੇ ਆਧਾਰ 'ਤੇ ਕੁਝ ਦਿੰਦੇ ਹਨ ਇਸ ਬੇਸਹਾਰਾ ਮਾਂ ਲੋਕਾ ਨੂੰ ਅਪੀਲ ਕਰ ਰਹੀ ਹੈ ਕਿ ਉਸ ਦੇ ਲੜਕੇ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਉਹ ਦੁਬਾਰਾ ਕੰਮ ਕਰ ਸਕੇ ਅਤੇ ਘਰ ਦੇ ਹਾਲਾਤ ਵੀ ਸੁਧਰ ਸਕਣ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਔਰਤ ਦੀ ਹਾਲਤ ਬਹੁਤ ਖਰਾਬ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Gurdaspur, Punjab