Home /gurdaspur /

Gurdaspur: ਸ਼ਹੀਦ ਭਗਤ ਸਮੇਤ ਹੋਰ ਕਈ ਸ਼ਹੀਦਾ ਦੀ ਮੌਤ ਦੇ ਸਰਟੀਫੀਕੇਟ ਸਾਂਭੀ ਬੈਠਾ ਗੁਰਦਾਸਪੁਰ ਦਾ ਇਹ ਅਧਿਆਪਕ

Gurdaspur: ਸ਼ਹੀਦ ਭਗਤ ਸਮੇਤ ਹੋਰ ਕਈ ਸ਼ਹੀਦਾ ਦੀ ਮੌਤ ਦੇ ਸਰਟੀਫੀਕੇਟ ਸਾਂਭੀ ਬੈਠਾ ਗੁਰਦਾਸਪੁਰ ਦਾ ਇਹ ਅਧਿਆਪਕ

X
Gurdaspur

Gurdaspur News: ਗੁਰਦਾਸਪੁਰ ਦੇ ਤੁਗਲ ਵਾਲ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵਿੱਚ ਇੱਕ ਅਜਿਹੀ ਗੈਲਰੀ ਹੈ, ਜਿੱਥੇ ਤੁਹਾਨੂੰ ਸ਼ਹੀਦਾਂ ਦੇ ਮੌਤ ਦੇ ਸਰਟੀਫਿਕੇਟਾਂ ਦੇ ਨਾਲ-ਨਾਲ ਅਜਿਹੀਆਂ ਅਦਭੁਤ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਜੋ ਤੁਹਾਨੂੰ ਹੋਰ ਕਿਧਰੇ ਨਹੀਂ ਮਿਲ ਸਕਦੀਆਂ।

Gurdaspur News: ਗੁਰਦਾਸਪੁਰ ਦੇ ਤੁਗਲ ਵਾਲ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵਿੱਚ ਇੱਕ ਅਜਿਹੀ ਗੈਲਰੀ ਹੈ, ਜਿੱਥੇ ਤੁਹਾਨੂੰ ਸ਼ਹੀਦਾਂ ਦੇ ਮੌਤ ਦੇ ਸਰਟੀਫਿਕੇਟਾਂ ਦੇ ਨਾਲ-ਨਾਲ ਅਜਿਹੀਆਂ ਅਦਭੁਤ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਜੋ ਤੁਹਾਨੂੰ ਹੋਰ ਕਿਧਰੇ ਨਹੀਂ ਮਿਲ ਸਕਦੀਆਂ।

  • Share this:

    ਜਤਿਨ ਸ਼ਰਮਾ


    ਗੁਰਦਾਸਪੁਰ:ਅੱਜ ਦੀ ਨੌਜਵਾਨ ਪੀੜ੍ਹੀ (Young Generation) ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਭੁੱਲਦੀ ਜਾ ਰਹੀ ਹੈ, ਪਰ ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਤੁਗਲ ਵਾਲ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਕਾਲਜ (Baba Aya Singh Riarki College) ਵਿੱਚ ਇੱਕ ਅਜਿਹੀ ਗੈਲਰੀ ਹੈ, ਜਿੱਥੇ ਤੁਹਾਨੂੰ ਸ਼ਹੀਦਾਂ ਦੇ ਮੌਤ ਦੇ ਸਰਟੀਫਿਕੇਟਾਂ (Death Certificate) ਦੇ ਨਾਲ-ਨਾਲ ਅਜਿਹੀਆਂ ਅਦਭੁਤ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਜੋ ਤੁਹਾਨੂੰ ਹੋਰ ਕਿਧਰੇ ਨਹੀਂਮਿਲ ਸਕਦੀਆਂ।ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਪੇਂਟਿੰਗਾਂ ਅਤੇ ਹੱਥੀਂ ਖਿੱਚੀਆਂ ਤਸਵੀਰਾਂ ਤੋਂ ਇਲਾਵਾ, ਤੁਹਾਨੂੰ ਇੱਥੇ ਆਜ਼ਾਦੀ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਮਿਲੇਗੀ।ਇੰਨਾ ਹੀ ਨਹੀਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ, ਵੱਖ-ਵੱਖ ਸ਼ਹੀਦਾਂ ਦੇ ਘਰਾਂ ਦੀਆਂ ਤਸਵੀਰਾਂ ਅਤੇ ਵੱਖ-ਵੱਖ ਜੇਲ੍ਹਾਂ ਦੀਆਂ ਤਸਵੀਰਾਂ ਵੀ ਇੱਥੇ ਮੌਜੂਦ ਹਨ, ਜਿੱਥੇ ਸ਼ਹੀਦਾਂ ਨੂੰ ਕੈਦ ਕੀਤਾ ਗਿਆ ਸੀ। ਸ਼ਹੀਦਾਂ ਨੂੰ ਦਿੱਤੇ ਦਰਦਨਾਕ ਤਸ਼ੱਦਦ ਦੀਆਂ ਤਸਵੀਰਾਂ ਦੇਖ ਕੇ ਤੁਹਾਡਾ ਰੋਣਾ ਆ ਜਾਵੇਗਾ, ਜਦੋਂ ਕਿ ਸੰਗਲਾਂ ਵਿੱਚ ਕੈਦ ਦੇਸ਼ ਭਗਤਾਂ ਦੀਆਂ ਤਸਵੀਰਾਂ ਦੇਖ ਕੇ ਦੇਸ਼ ਭਗਤਾਂ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਪ੍ਰਤੀ ਤੁਸੀਂ ਆਪਣਾ ਸਿਰ ਝੁਕਾਏ ਬਿਨਾਂ ਨਹੀਂ ਰਹਿ ਸਕੋਗੇ ।


    ਦੱਸ ਦੇਈਏ ਕਿ ਬਾਬਾ ਰਿਆੜਕੀ ਕਾਲਜ ਵਿੱਚ ਕੋਈ ਵੀ ਅਧਿਆਪਕ ਨਹੀਂ ਹੈ, ਵੱਡੀਆਂ ਜਮਾਤਾਂ ਦੇ ਵਿਦਿਆਰਥੀ ਹੀ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ।ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਗੈਲਰੀ ਸ਼ਹੀਦਾਂ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸੀ ਅਤੇ ਇਸ ਗੈਲਰੀ ਵਿੱਚ ਭਾਰਤ ਦੇ ਇਤਿਹਾਸ ਦੇ ਹਰ ਸ਼ਹੀਦ ਦੀਆਂ ਤਸਵੀਰਾਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਰੱਖੀ ਗਈ ਹੈ। ਇਹ ਗੈਲਰੀ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਪ੍ਰੇਰਿਤ ਕਰਦੀ ਹੈ।


    ਇਸ ਦੇ ਨਾਲ ਹੀ ਗੈਲਰੀ ਬਣਾਉਣ ਵਾਲੇ ਪ੍ਰਿੰਸੀਪਲ ਸਵਰਨ ਸਿੰਘ (Principal Swaran Singh) ਨੇ ਕਿਹਾ ਕਿ ਕਾਲਜ ਦੀ ਸ਼ੁਰੂਆਤ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਯਾਦ ਰਹੇ ਕਿ ਸਾਡੇ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਕਿਹੋ ਜਿਹਾ ਭਾਰਤ ਬਣਾਉਣਾ ਚਾਹੁੰਦੇ ਸਨ। ਇਸ ਗੈਲਰੀ ਵਿੱਚ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਹਰ ਦੇਸ਼ ਭਗਤ ਦੇ ਨਾਲ-ਨਾਲ ਸਿੱਖ ਇਤਿਹਾਸ ਦੇ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਰੱਖੀਆਂ ਗਈਆਂ ਹਨ।

    First published:

    Tags: Gurdaspur