Home /gurdaspur /

Diwali 2022: ਗੁਰਦਾਸਪੁਰ ਦਾ ਇਹ ਨੌਜਵਾਨ ਡਿਪਲੋਮਾ ਕਰਨ ਤੋਂ ਬਾਅਦ ਵੀ ਦੀਵੇ ਵੇਚ ਕੇ ਚਲਾ ਰਿਹਾ ਆਪਣਾ ਘਰ

Diwali 2022: ਗੁਰਦਾਸਪੁਰ ਦਾ ਇਹ ਨੌਜਵਾਨ ਡਿਪਲੋਮਾ ਕਰਨ ਤੋਂ ਬਾਅਦ ਵੀ ਦੀਵੇ ਵੇਚ ਕੇ ਚਲਾ ਰਿਹਾ ਆਪਣਾ ਘਰ

X
Gurdaspur: ਸੁਨੀਲ

Gurdaspur: ਸੁਨੀਲ ਕੁਮਾਰ ਨੇ ਦੱਸਿਆ ਕਿ ਦਿਵਿਆ ਵੱਲ ਲੋਕਾਂ ਦਾ ਰੁਝਾਨ ਘਟਿਆ ਹੈ ਜਿਸ ਕਾਰਨ ਉਨ੍ਹਾਂ ਦਾ ਕੰਮ ਬਹੁਤ ਘੱਟ ਹੈ। ਸੁਨੀਲ ਨੇ ਕਿਹਾ ਕਿ ਮੈਂ ਡਿਪਲੋਮਾ ਕੀਤਾ ਹੋਇਆ ਹੈ, ਪਰ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਸਿਰਫ਼ ਬਿਆਂਣ ਬਾਜੀ ਕਰ ਰਹੀ ਹੈ, ਜਿਸ ਕਾਰਨ ਅੱਜ ਉਹ ਦੀਵੇ ਬਣਾਉਣ ਅਤੇ ਵੇਚਣ ਲਈ ਮਜਬੂਰ ਹਨ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ, ਲੋਕ ਆਪਣੀਆਂ ਪੁਰਾਣੀਆਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਪਹਿਲਾਂ ਦੀਵਾਲੀ (Diwali) ਦੇ ਤਿਉਹਾਰ (Festival) 'ਤੇ ਲੋਕ ਦੀਵੇ ਜਗਾਉਂਦੇ ਸਨ ਪਰ ਹੁਣ ਲੋਕਾਂ ਨੇ ਦੀਵਿਆਂ ਦੀ ਬਜਾਏ ਲਾਈਟਾਂ ਲਗਾਉਣੀ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਾਰਨ ਦੀਵੇ ਬਣਾਉਣ ਵਾਲਿਆਂ ਦਾ ਕੰਮ ਠੱਪ ਹੋ ਗਿਆ ਹੈ। ਗੁਰਦਾਸਪੁਰ (Gurdaspur) ਦਾ ਇੱਕ ਸੁਨੀਲ ਕੁਮਾਰ ਨਾਂ ਦਾ ਨੌਜਵਾਨ ਡਿਪਲੋਮਾ ਕਰਨ ਦੇ ਬਾਵਜੂਦ ਦੀਵੇ ਬਣਾਉਣ ਅਤੇ ਵੇਚਣ ਲਈ ਮਜਬੂਰ ਹੈ ਕਿਉਂਕਿ ਸਰਕਾਰ ਵੱਡੇ-ਵੱਡੇ ਵਾਅਦੇ ਤਾਂ ਕਰਦੀ ਹੈ ਪਰ ਨੌਜਵਾਨਾਂ ਲਈ ਨੌਕਰੀਆਂ (Jobs) ਨਹੀਂ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਸੁਨੀਲ ਕੁਮਾਰ ਨੇ ਦੱਸਿਆ ਕਿ ਦਿਵਿਆ ਵੱਲ ਲੋਕਾਂ ਦਾ ਰੁਝਾਨ ਘਟਿਆ ਹੈ ਜਿਸ ਕਾਰਨ ਉਨ੍ਹਾਂ ਦਾ ਕੰਮ ਬਹੁਤ ਘੱਟ ਹੈ। ਸੁਨੀਲ ਨੇ ਕਿਹਾ ਕਿ ਮੈਂ ਡਿਪਲੋਮਾ ਕੀਤਾ ਹੋਇਆ ਹੈ, ਪਰ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਸਿਰਫ਼ ਬਿਆਂਣ ਬਾਜੀ ਕਰ ਰਹੀ ਹੈ, ਜਿਸ ਕਾਰਨ ਅੱਜ ਉਹ ਦੀਵੇ ਬਣਾਉਣ ਅਤੇ ਵੇਚਣ ਲਈ ਮਜਬੂਰ ਹਨ।

ਉਨ੍ਹਾਂ ਨੇ ਕਿਹਾ ਕਿ ਦੀਵਾ ਬਣਾਉਣ ਲਈ ਕਾਫੀ ਮਿਹਨਤ (Hard Work) ਕਰਨੀ ਪੈਂਦੀ ਹੈ। ਇੱਕ ਦੀਵਾ ਬਣਾਉਣ ਵਿੱਚ 10 ਦਿਨ ਲੱਗ ਜਾਂਦੇ ਹਨ, ਪਰ ਫਿਰ ਵੀ ਸਾਨੂੰ ਇਸ ਦੀ ਸਹੀ ਕੀਮਤ ਨਹੀਂ ਮਿਲਦੀ। ਸੁਨੀਲ ਨੇ ਕਿਹਾ ਕਿ ਜੇਕਰ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੀ ਹੈ ਤਾਂ ਉਨ੍ਹਾਂ ਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਹੈ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਬੇਰੋਜ਼ਗਾਰ (Unemployed) ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਇੰਡਸਟਰੀ ਨੂੰ ਇੱਥੇ ਲਿਆਂਦਾ ਜਾਵੇ ਅਤੇ ਉਨ੍ਹਾਂ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਰੌਸ਼ਨੀਆਂ ਦਾ ਤਿਉਹਾਰ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਦੀਵੇ ਜਗਾਉਣੇ ਚਾਹੀਦੇ ਹਨ।

Published by:Drishti Gupta
First published:

Tags: Diwali, Diwali 2022, Gurdaspur, Punjab