Home /gurdaspur /

ਤੰਬਾਕੂ ਹੈ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੀ ਜੜ੍ਹ - ਡਾ: ਸੁਖਦੀਪ ਸਿੰਘ

ਤੰਬਾਕੂ ਹੈ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੀ ਜੜ੍ਹ - ਡਾ: ਸੁਖਦੀਪ ਸਿੰਘ

ਸਰਕਾਰੀ ਤੌਰ ਤੇ ਜਨਤਕ ਥਾਵਾਂ 'ਤੇ ਤੰਬਾਕੂ ਸੇਵਨ ਕਰਨ ਦੀ ਮਨਾਹੀ ਹੈ

ਸਰਕਾਰੀ ਤੌਰ ਤੇ ਜਨਤਕ ਥਾਵਾਂ 'ਤੇ ਤੰਬਾਕੂ ਸੇਵਨ ਕਰਨ ਦੀ ਮਨਾਹੀ ਹੈ

ਡਾ. ਸੁਖਦੀਪ ਸਿੰਘ ਭਾਗੋਵਾਲ ਨੇ ਕਿਹਾ ਕਿ ਸਰਕਾਰੀ ਤੌਰ ਤੇ ਜਨਤਕ ਥਾਵਾਂ 'ਤੇ ਤੰਬਾਕੂ ਸੇਵਨ ਕਰਨ ਦੀ ਮਨਾਹੀ ਹੈ ਅਤੇ ਇਸਦੇ ਨਾਲ ਹੀ ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਵਿੱਚ ਤੰਬਾਕੂ ਵੇਚਣਾ ਅਤੇ ਸੇਵਨ ਕਰਨਾ ਕਾਨੂੰਨੀ ਅਪਰਾਧ ਹੈ।

  • Share this:

ਜਤਿਨ ਸ਼ਰਮਾ


ਗੁਰਦਾਸਪੁਰ: ਤੰਬਾਕੂ ਦਾ ਸੇਵਨ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੀ ਜੜ੍ਹ ਹੈ, ਇਸ ਲਈ ਤੰਬਾਕੂ ਸੇਵਨ ਤੋਂ ਹਰ ਕਿਸੇ ਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਤੰਬਾਕੂ ਵਿੱਚ ਪੰਜਾਹ ਤੋਂ ਵੱਧ ਹਾਨੀਕਾਰਕ ਰਸਾਇਣ ਹੁੰਦੇ ਹਨ, ਜਿਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਜਿਵੇਂ ਕਿ ਮੂੰਹ ਦਾ ਕੈਂਸਰ, ਬੁੱਲਾਂ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਅਤੇ ਮੁਸਾਨੇ ਦਾ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ।


ਇਹ ਜਾਣਕਾਰੀ ਸਰਕਾਰੀ ਹਸਪਤਾਲ ਕਲਾਨੌਰ ਅਤੇ ਸਿਵਲ ਹਸਪਤਾਲ ਬਟਾਲਾ ਵਿਖੇ ਤਾਇਨਾਤ ਮੈਡੀਸਨ ਦੇ ਮਾਹਿਰ ਡਾ. ਸੁਖਦੀਪ ਸਿੰਘ ਭਾਗੋਵਾਲ ਨੇ ਜਨਤਾ ਨੂੰ ਤੰਬਾਕੂ ਦੇ ਸੇਵਨ ਤੋਂ ਬਚਣ ਦੀ ਅਪੀਲ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਤੰਬਾਕੂ ਅਤੇ ਬੀੜੀਆਂ ਨਾਲ ਜੋ ਧੂਆਂ ਫੈਲਦਾ ਹੈ, ਉਹ ਸੇਵਨ ਕਰਨ ਵਾਲੇ ਦੇ ਨਾਲ ਉਸਦੇ ਨੇੜੇ ਬੈਠੇ ਦੂਜੇ ਵਿਅਕਤੀਆਂ ਉਪਰ ਵੀ ਮਾੜਾ ਅਸਰ ਕਰਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਆਦਤ ਜਾਨਲੇਵਾ ਹੈ ਇਸਤੋਂ ਬਚਣਾ ਚਾਹੀਦਾ ਹੈ।


ਡਾ. ਸੁਖਦੀਪ ਸਿੰਘ ਭਾਗੋਵਾਲ ਨੇ ਕਿਹਾ ਕਿ ਸਰਕਾਰੀ ਤੌਰ ਤੇ ਜਨਤਕ ਥਾਵਾਂ 'ਤੇ ਤੰਬਾਕੂ ਸੇਵਨ ਕਰਨ ਦੀ ਮਨਾਹੀ ਹੈ ਅਤੇ ਇਸਦੇ ਨਾਲ ਹੀ ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਵਿੱਚ ਤੰਬਾਕੂ ਵੇਚਣਾ ਅਤੇ ਸੇਵਨ ਕਰਨਾ ਕਾਨੂੰਨੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਤਹਿਤ ਤੰਬਾਕੂ ਵੇਚਣ ਵਾਲੇ ਨੂੰ 7 ਸਾਲ ਦੀ ਕੈਦ ਅਤੇ ਇੱਕ ਲੱਖ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੁਟਕਾ, ਪਾਨ ਮਸਾਲਾ, ਸੁਆਦ ਵਾਲਾ ਤੰਬਾਕੂ ਜਾਂ ਕੋਈ ਵੀ ਖਾਣ ਵਾਲਾ ਪਦਾਰਥ ਜਿਸ ਵਿੱਚ ਨਿਕੋਟੀਨ ਹੋਵੇ ਦੇ ਵੇਚਣ ਉੱਪਰ ਪੂਰਨ ਪਾਬੰਦੀ ਹੈ।


ਡਾ. ਭਾਗੋਵਾਲ ਨੇ ਕਿਹਾ ਤੰਬਾਕੂ ਸੇਵਨ ਨਾਲ ਜਿਥੇ ਪੈਸੇ ਦੀ ਬਰਬਾਦੀ ਹੁੰਦੀ ਹੈ ਉਥੇ ਇਹ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ ਅਤੇ ਇਸ ਨਾਲ ਕੈਂਸਰ ਵਰਗੀਆਂ ਭੈੜੀਆਂ ਬਿਮਾਰੀਆਂ ਲਗਦੀਆਂ ਹਨ। ਤੰਬਾਕੂ ਨਾਲ ਹੋਈਆਂ ਬਿਮਾਰੀਆਂ ਦੇ ਇਲਾਜ ਉੱਪਰ ਪੈਸਾ ਵੱਖਰਾ ਖਰਚ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਲਾਜ ਨਾਲ ਤੰਬਾਕੂ ਸੇਵਨ ਦੀ ਆਦਤ ਨੂੰ ਛੱਡਿਆ ਜਾ ਸਕਦਾ ਹੈ ਅਤੇ ਸਰਕਾਰੀ ਹਸਪਤਾਲਾਂ ਵਿਖੇ ਇਸਦੇ ਇਲਾਜ ਦੀ ਸਹੂਲਤ ਉਪਲੱਬਧ ਹੈ।

Published by:Tanya Chaudhary
First published:

Tags: Cancer, Gurdaspur, Health