Home /gurdaspur /

Gurdaspur: ਅੰਮ੍ਰਿਤਧਾਰੀ ਬਜ਼ੁਰਗ ਤੇ ਉਸਦੇ ਬੇਟੇ ਦੀ ਦੇਖੋ ਦਰਦਨਾਕ ਕਹਾਣੀ, ਅੱਖਾਂ ਹੋ ਜਾਣਗੀਆਂ ਨਮ

Gurdaspur: ਅੰਮ੍ਰਿਤਧਾਰੀ ਬਜ਼ੁਰਗ ਤੇ ਉਸਦੇ ਬੇਟੇ ਦੀ ਦੇਖੋ ਦਰਦਨਾਕ ਕਹਾਣੀ, ਅੱਖਾਂ ਹੋ ਜਾਣਗੀਆਂ ਨਮ

X
ਸਾਈਕਲ

ਸਾਈਕਲ 'ਤੇ ਖਿਡੌਣੇ ਵੇਚਦਾ ਹੋਇਆ ਅੰਮ੍ਰਿਤਧਾਰੀ ਬਜ਼ੁਰਗ

ਗੁਰਦਾਸਪੁਰ: ਕਹਿੰਦੇ ਹਨ ਕਿ ਮਿਹਨਤੀ ਇਨਸਾਨ ਕਦੇ ਭੁੱਖਾ ਨਹੀਂ ਮਰਦਾ, ਰੱਬ ਉਸ ਦਾ ਸਹਾਰਾ ਦਿੰਦਾ ਹੈ, ਅੱਜ ਅਸੀਂ ਆਪਣੇ ਸਰੋਤਿਆਂ ਨੂੰ ਇੱਕ ਅਜਿਹੇ ਹੀ ਅੰਮ੍ਰਿਤਧਾਰੀ ਬਜ਼ੁਰਗ ਨਾਲ ਮਿਲਾਂਗੇ ਜੋ ਬਟਾਲੇ ਦੇ ਕਾਹਨੂੰਵਾਨ ਰੋਡ 'ਤੇ ਆਪਣੀ ਪਤਨੀ ਅਤੇ ਪੁੱਤਰ ਨਾਲ ਰਹਿੰਦੇ ਹਨ।

  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਕਹਿੰਦੇ ਹਨ ਕਿ ਮਿਹਨਤੀ ਇਨਸਾਨ ਕਦੇ ਭੁੱਖਾ ਨਹੀਂ ਮਰਦਾ, ਰੱਬ ਉਸ ਦਾ ਸਹਾਰਾ ਦਿੰਦਾ ਹੈ, ਅੱਜ ਅਸੀਂ ਆਪਣੇ ਸਰੋਤਿਆਂ ਨੂੰ ਇੱਕ ਅਜਿਹੇ ਹੀ ਅੰਮ੍ਰਿਤਧਾਰੀ ਬਜ਼ੁਰਗ ਨਾਲ ਮਿਲਾਂਗੇ ਜੋ ਬਟਾਲੇ ਦੇ ਕਾਹਨੂੰਵਾਨ ਰੋਡ 'ਤੇ ਆਪਣੀ ਪਤਨੀ ਅਤੇ ਪੁੱਤਰ ਨਾਲ ਰਹਿੰਦੇ ਹਨ।

ਇਸ ਸਮਾਂ ਸੀ ਜਦੋਂ ਪਿਓ-ਪੁੱਤਦੋਵੇਂ ਬਟਾਲੇ ਦੀ ਇੱਕ ਫੈਕਟਰੀ ਵਿੱਚ ਕੰਮ ਕਰ ਰਹੇ ਸਨ ਅਤੇ ਉਸ ਸਮੇਂ ਹਾਲਾਤ ਵੀ ਚੰਗੇ ਸਨ, ਪਰ ਮੁਸੀਬਤ ਇਸ ਤਰ੍ਹਾਂ ਬਾਪੂ ਨੂੰ ਘੇਰ ਲੈਂਦੀ ਹੈ ਕਿ ਪਹਿਲਾਂ ਬੇਟੇ ਦਾ ਕਾਰਖਾਨੇ ਵਿੱਚ ਹੀ ਕੰਮ ਕਰਦੇ ਹੋਏ ਐਕਸੀਡੈਂਟ ਹੋ ਜਾਂਦਾ ਅਤੇ ਬੇਟੇ ਦੇ ਨਾਲ ਉਸਦਾ ਆਪਣਾ ਵੀ ਕੰਮ ਛੁਡ ਜਾਂਦਾ ਕਿਉਕਿ ਬਾਪੂ ਦੀ ਇਕ ਅੱਖ ਖ਼ਰਾਬ ਹੋ ਜਾਂਦੀ ਹੈ ਪਰ ਦੋਵੇਂ ਪਿਓ-ਪੁੱਤ ਨੇ ਹਿੰਮਤ ਨਹੀਂ ਹਾਰੀ ਅਤੇ ਦੋਵਾਂ ਨੇ ਸਾਈਕਲ 'ਤੇ ਹੀ ਖਿਡੌਣੇ ਬੇਚਣੇ ਸ਼ੁਰੂ ਕਰ ਦਿਤੇ ਜਿਸ ਨਾਲ ਮੁਸ਼ਿਕ ਹਾਲਾਤਾਂ ਵਿੱਚ ਹੀ ਸ਼ਹਿ ਪਰ ਘਰ ਦਾ ਗੁਜ਼ਾਰਾ ਚੱਲਣਾ ਸ਼ੁਰੂ ਹੋ ਗਿਆ।

ਪਿਓ-ਪੁੱਤਨੇ ਲੋਕਾਂ ਤੋਂ ਮਦਦ ਮੰਗਦੇ ਕਿਹਾ ਕਿ ਉਸਨੂੰ ਕੋਈ ਛੋਟਾ ਜਿਹਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇ ਜਿਸ ਨਾਲ ਘਰ ਦਾ ਗੁਜ਼ਾਰਾ ਚੰਗਾ ਚੱਲ ਸਕੇ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਨਾਲ ਵਾਅਦਾ ਵੀ ਕੀਤਾ ਗਿਆ ਸੀ ਕਿ ਤੁਹਾਡੇ ਘਰ ਦੀ ਛੱਤ ਲਈ ਗਰਾਂਟ ਦਿੱਤੀ ਜਾਵੇਗੀ ਪਰ 7 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਰਾਸ਼ੀ ਨਹੀਂ ਮਿਲੀ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਇਸ ਦੀ ਸਾਰ ਲਈ।

Published by:Rupinder Kaur Sabherwal
First published:

Tags: Gurdaspur, Punjab