Home /gurdaspur /

ਆਖਿਰ ਕਿਉਂ ਅੱਧੀ ਰਾਤ ਨੂੰ ਇਸ ਪਰਿਵਾਰ ਨੂੰ ਥਾਣੇ ਅੱਗੇ ਧਰਨਾ ਦੇਣਾ ਪਿਆ, ਜਾਣੋ

ਆਖਿਰ ਕਿਉਂ ਅੱਧੀ ਰਾਤ ਨੂੰ ਇਸ ਪਰਿਵਾਰ ਨੂੰ ਥਾਣੇ ਅੱਗੇ ਧਰਨਾ ਦੇਣਾ ਪਿਆ, ਜਾਣੋ

ਥਾਣੇ

ਥਾਣੇ ਦੇ ਬਾਹਰ ਧਰਨਾ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ

Gurdaspur: ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੀ ਗੁਰਜੀਤ ਦੀ ਮੌਤ ਪੁਲਿਸ ਕਾਰਨ ਹੋਈ ਹੈ, ਇਸ ਸਭ ਦੀ ਜ਼ਿੰਮੇਵਾਰੀ ਪੁਲਿਸ ਦੀ ਹੈ, ਉਨ੍ਹਾਂ ਕਿਹਾ ਜਦੋਂ ਗੁਰਜੀਤ ਦੀ ਤਬੀਅਤ ਵਿਗੜ ਗਈ ਤਾਂ ਉਸ ਨੂੰ ਜ਼ਬਰਦਸਤੀ ਸਾਡੇ ਨਾਲ ਭੇਜ ਦਿੱਤਾ ਗਿਆ ਜਦੋਂ ਅਸੀਂ ਉਸ ਨੂੰ ਬਟਾਲਾ ਦੇ ਇਕ ਨਿੱਜੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ?

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਗੁਰਦਾਸਪੁਰ: ਬਟਾਲਾ ਪੁਲਿਸ (Batala Police) ਅਧੀਨ ਪੈਂਦੇ ਥਾਣਾ ਕਿਲ੍ਹਾਲਾਲ ਸਿੰਘ ਦੇ ਬਾਹਰ ਦੇਰ ਰਾਤ ਲੋਕਾਂ ਨੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਥਾਣੇ ਅੱਗੇ ਬਟਾਲਾ (Batala)- ਡੇਰਾ ਬਾਬਾ ਨਾਨਕ ਰੋਡ 'ਤੇ ਜਾਮ ਲਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਰਾਂਵਾਲੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੂੰ ਥਾਣਾ ਕਿਲ੍ਹਾਲਾਲ ਸਿੰਘ ਦੀ ਪੁਲਿਸ ਨੇ ਉਸ ਦੇ ਘਰ ਛਾਪਾ ਮਾਰ ਕੇ ਦੇਸੀ ਸ਼ਰਾਬ (illegal Wine) ਸਮੇਤ ਕਾਬੂ ਕੀਤਾ ਸੀਅਤੇ ਸ਼ਾਮ ਨੂੰ ਜਦੋਂ ਪਰਿਵਾਰਕ ਮੈਂਬਰ ਥਾਣੇ ਪੁੱਜੇ ਤਾਂ ਪੁਲਿਸ ਨੇ ਗੁਰਜੀਤ ਨੂੰ ਇਹ ਕਹਿ ਕੇ ਪਰਿਵਾਰ ਹਵਾਲੇ ਕਰ ਦਿੱਤਾ ਕਿ ਕੀ ਉਸਦੀ ਸਿਹਤ ਠੀਕ ਨਹੀਂ ਹੈ?

  ਜਦੋਂ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਗੁਰਜੀਤ ਦੇ ਪਰਿਵਾਰਕ ਮੈਂਬਰ ਉਸ ਨੂੰ ਥਾਣੇ ਲੈ ਆਏ ਅਤੇ ਧਰਨਾ ਦਿੰਦੇ ਹੋਏ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ।

  ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੀ ਗੁਰਜੀਤ ਦੀ ਮੌਤ ਪੁਲਿਸ ਕਾਰਨ ਹੋਈ ਹੈ, ਇਸ ਸਭ ਦੀ ਜ਼ਿੰਮੇਵਾਰੀ ਪੁਲਿਸ ਦੀ ਹੈ, ਉਨ੍ਹਾਂ ਨੇ ਕਿਹਾ ਜਦੋਂ ਗੁਰਜੀਤ ਦੀ ਤਬੀਅਤ ਵਿਗੜ ਗਈ ਤਾਂ ਉਸ ਨੂੰ ਜ਼ਬਰਦਸਤੀ ਸਾਡੇ ਨਾਲ ਭੇਜ ਦਿੱਤਾ ਗਿਆ ਜਦੋਂ ਅਸੀਂ ਉਸ ਨੂੰ ਬਟਾਲਾ ਦੇ ਇਕ ਨਿੱਜੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

  ਇਸ ਮੌਕੇ ਐਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਇੱਕ ਵਿਅਕਤੀ ਜੁਰਜੀਤ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ ਸੀ, ਜਿਸ ਦੇ ਪਰਿਵਾਰ ਵੱਲੋਂ ਧਰਨਾ ਦਿੱਤਾ ਗਿਆ ਸੀ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਪੋਸਟਮਾਰਟਮ (Post mortem) ਰਿਪੋਰਟ ਵਿੱਚ ਜੋ ਵੀ ਆਵੇਗਾ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

  Published by:Drishti Gupta
  First published:

  Tags: Crime, Gurdaspur, Punjab