ਜਤਿਨ ਸ਼ਰਮਾ
ਗੁਰਦਾਸਪੁਰ: ਪਿੰਡ ਕੱਤੋਵਾਲ ਵਿੱਚ ਕਿਸਾਨ ਗੁਰਦੀਪ ਸਿੰਘ (Gurdeep Singh) ਨੇ ਬਿਨਾਂ ਲਾਈਟ ਅਤੇ ਬਿਨਾਂ ਜਨਰੇਟਰ ਦੇ ਵਗਦੇ ਕੁਦਰਤੀ ਪਾਣੀ (Natural Water) ਨਾਲ 15 ਏਕੜ ਜ਼ਮੀਨ ਵਿੱਚ ਖੇਤੀ (Kheti News) ਕੀਤੀ ਹੈ। ਕਿਸਾਨ (Kisan News) ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਬੋਰ ਮੇਰੇ ਦਾਦਾ ਜੀ ਨੇ 1975 ਵਿੱਚ ਕਰਵਾਇਆ ਸੀ, ਬੋਰ 250 ਫੁੱਟ ਡੂੰਘਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬੋਰ 'ਤੇ ਮੋਟਰ ਲਾਉਣ ਦੀ ਕੋਈ ਲੋੜ ਨਹੀਂ ਪਈ। ਪ੍ਰੈਸ਼ਰ ਨਾਲ ਪਾਣੀ ਆਪਣੇ ਆਪ ਆਉਣਾ ਸ਼ੁਰੂ ਹੋ ਗਿਆ ਅਤੇ ਪਿਛਲੇ 47 ਸਾਲਾਂ ਤੋਂ 12 ਮਹੀਨਿਆਂ ਤੋਂ ਇਸ ਬੋਰ ਰਾਹੀਂ ਸ਼ੁੱਧ ਅਤੇ ਸਾਫ਼ ਪਾਣੀ ਆ ਰਿਹਾ ਹੈ। ਇਸ ਕਿਸਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਸੁਨੇਹਾ ਵੀ ਦਿੱਤਾ, ਵੇਖੋ ਵੀਡੀਓ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Environment, Gurdaspur, Innovation, Kisan, Punjab farmers, Water