Acidity Treatment: ਜੇਕਰ ਖਾਇਆ ਹੋਇਆ ਖਾਣਾ ਨਾ ਪਚੇ ਤਾਂ ਇਸ ਨਾਲ ਗੈਸ, ਬਦਹਜ਼ਮੀ, ਐਸੀਡਿਟੀ, ਪੇਟ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ ਕਿਉਂਕਿ ਇਸ ਮੌਸਮ ਵਿੱਚ ਲੋਕ ਚਾਹ-ਕੌਫੀ ਦੇ ਨਾਲ ਗਰਮ ਪਕੌੜੇ, ਪਰਾਠੇ ਦਾ ਸੇਵਨ ਹੋਰ ਮੌਸਮਾਂ ਦੇ ਮੁਕਾਬਲੇ ਜ਼ਿਆਦਾ ਕਰਦੇ ਹਨ। ਪੇਟ ਵਿਚ ਗੈਸ ਉਦੋਂ ਬਣਦੀ ਹੈ ਜਦੋਂ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਖਾਧੇ ਹੋਏ ਭੋਜਨ ਨਾਲ ਤਾਲਮੇਲ ਨਹੀਂ ਰੱਖ ਪਾਉਂਦੀਆਂ। ਇਸ ਨਾਲ ਬਦਹਜ਼ਮੀ ਵੀ ਹੋ ਸਕਦੀ ਹੈ। ਕਬਜ਼, ਪੇਟ ਦੀ ਇਨਫੈਕਸ਼ਨ ਵਰਗੀਆਂ ਹੋਰ ਸਮੱਸਿਆਵਾਂ ਦਾ ਕਾਰਨ ਵੀ ਬਣ ਜਾਂਦੀ ਹੈ। ਇਸ ਤੋਂ ਇਲਾਵਾ ਨਿਯਮਤ ਤੌਰ 'ਤੇ ਦਵਾਈਆਂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਵੀ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਇਸ ਲਈ ਤੁਸੀਂ ਘਰ ਰਹਿ ਕੇ ਯੋਗਾ ਆਸਨ ਕਰ ਕੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨੂੰ ਕਰਨ ਲਈ ਤੁਸੀਂ ਜ਼ਮੀਨ ਉੱਤੇ ਚਟਾਈ ਜਾਂ ਯੋਗਾ ਮੈਟ ਵਿਛਾ ਕੇ ਪਦਮ ਆਸਨ ਜਾਂ ਸੁਖ ਆਸਨ ਵਿੱਚ ਬੈਠੋ ਤੇ ਦੋਵੇਂ ਹੱਥਾਂ ਨੂੰ ਆਪਸ ਵਿੱਚ ਜੋੜ ਕੇ ਆਪਣੇ ਪੂਰੇ ਸਰੀਰ ਨੂੰ ਉੱਪਰ ਵੱਲ ਖਿੱਚੋ। 10 ਤੱਕ ਗਿਣੋ ਅਤੇ ਆਪਣੇ ਹੱਥਾਂ ਨੂੰ ਹੇਠਾਂ ਕਰੋ ਅਤੇ ਰਿਲੈਕਸ ਕਰੋ। ਇੱਕ ਡੂੰਘਾ ਸਾਹ ਲਓ ਅਤੇ ਮੈਡੀਟੇਸ਼ਨ ਕਰੋ। ਇਹ ਕਰਨ ਤੋਂ ਬਾਅਦ ਤੁਸੀਂ ਹੇਠ ਲਿਖੇ ਆਸਨ ਕਰ ਸਕਦੇ ਹੋਚ...
ਤਾੜ ਆਸਨ : ਇਹ ਆਸਨ ਕਰਨ ਲਈ ਮੈਟ 'ਤੇ ਖੜ੍ਹੇ ਹੋਵੋ ਅਤੇ ਦੋਵਾਂ ਪੈਰਾਂ ਦੇ ਵਿਚਕਾਰ ਥੋੜ੍ਹਾ ਜਿਹਾ ਗੈਪ ਰੱਖਦੇ ਹੋਏ ਹੱਥਾਂ ਦੀਆਂ ਉਂਗਲਾਂ ਨੂੰ ਆਪਸ ਵਿਚ ਜੋੜੋ। ਹੁਣ ਇਸ ਸਥਿਤੀ ਵਿੱਚ ਕਮਰ ਅਤੇ ਗਰਦਨ ਨੂੰ ਸਿੱਧਾ ਰੱਖੋ ਅਤੇ ਦੋਵੇਂ ਹੱਥਾਂ ਨੂੰ ਉੱਪਰ ਚੁੱਕੋ। ਹੁਣ ਸਾਹ ਲੈਂਦੇ ਹੋਏ ਇਸ ਸਥਿਤੀ 'ਤੇ ਰਹੋ। ਸਰੀਰ ਨੂੰ ਜਿੰਨਾ ਹੋ ਸਕੇ ਖਿੱਚੋ। ਪੇਟ ਨੂੰ ਅੰਦਰ ਵੱਲ ਖਿੱਚੋ ਅਤੇ ਸਾਹਮਣੇ ਕਿਸੇ ਬਿੰਦੂ 'ਤੇ ਧਿਆਨ ਕੇਂਦਰਿਤ ਕਰੋ। 20 ਦੀ ਗਿਣਤੀ ਤੱਕ ਬੈਲੇਂਸ ਰੱਖੋ। ਹੁਣ ਹੱਥਾਂ ਨੂੰ ਹੌਲੀ-ਹੌਲੀ ਹੇਠਾਂ ਕਰੋ। ਜਦੋਂ ਤੁਸੀਂ ਲੰਬੇ ਸਮੇਂ ਤੱਕ ਇਸ ਸਥਿਤੀ ਵਿੱਚ ਰਹੋਗੇ, ਤਾਂ ਪੇਟ ਵਿੱਚ ਹਵਾ ਹੇਠਾਂ ਵੱਲ ਜਾਣ ਲੱਗੇਗੀ।
ਤਿਰਯਕ ਤਾੜ ਆਸਨ : ਹੱਥਾਂ ਨੂੰ ਆਪਸ ਵਿੱਚ ਜੋੜ ਕੇ ਤਾੜ ਆਸਨ ਪੋਜ਼ ਬਣਾਓ ਅਤੇ ਡੂੰਘਾ ਸਾਹ ਲਓ। ਹੁਣ ਸਾਹ ਲੈਂਦੇ ਸਮੇਂ ਇਸ ਆਸਣ ਵਿੱਚ ਖੱਬੇ ਪਾਸੇ ਵੱਲ ਝੁਕੋ ਅਤੇ ਫਿਰ ਸਾਹ ਲੈਂਦੇ ਸਮੇਂ ਸਿੱਧੇ ਖੜੇ ਹੋ ਜਾਓ। ਫਿਰ ਸਾਹ ਛੱਡਦੇ ਸਮੇਂ ਸੱਜੇ ਪਾਸੇ ਸਰੀਰ ਨੂੰ ਮੋੜੋ ਅਤੇ ਹੋਲਡ ਕਰੋ ਅਤੇ ਸਾਹ ਲੈਂਦੇ ਸਮੇਂ ਸਿੱਧੇ ਖੜ੍ਹੇ ਹੋਵੋ। ਇਸੇ ਤਰ੍ਹਾਂ ਤੁਸੀਂ 10 ਵਾਰ ਕਰਦੇ ਰਹੋ।
ਮਲ ਆਸਨ : ਇਹ ਆਸਨ ਕਰਨ ਲਈ ਤੁਸੀਂ ਆਪਣੇ ਪੈਰਾਂ ਦੀਆਂ ਉਂਗਲੀਆਂ ਦੀ ਮਦਦ ਨਾਲ ਆਪਣੇ ਗੋਡਿਆਂ ਨੂੰ ਹੌਲੀ-ਹੌਲੀ ਝੁਕਾਉਂਦੇ ਹੋਏ ਮੈਟ 'ਤੇ ਬੈਠੋ ਅਤੇ ਦੋਹਾਂ ਲੱਤਾਂ ਦੇ ਵਿਚਕਾਰ ਗੈਪ ਬਣਾਓ। ਹੁਣ ਹੱਥਾਂ ਨੂੰ ਗੋਡਿਆਂ ਦੇ ਵਿਚਕਾਰ ਰੱਖੋ ਅਤੇ ਨਮਸਕਾਰ ਦਾ ਸੰਕੇਤ ਬਣਾਓ। ਇਸ ਦੌਰਾਨ ਕਮਰ ਅਤੇ ਗਰਦਨ ਨੂੰ ਸਿੱਧਾ ਰੱਖੋ ਅਤੇ ਕੁਝ ਦੇਰ ਇਸ ਆਸਣ 'ਚ ਰਹੋ। ਇਸ ਦਾ ਨਿਯਮਿਤ ਅਭਿਆਸ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।