Home /health /

Amritsar News : ਹਾਰਟ ਅਟੈਕ ਦੌਰਾਨ ਇਹ ਕੰਮ ਕਰਨ ਨਾਲ ਬਚ ਸਕਦੀ ਵਿਅਕਤੀ ਦੀ ਜਾਨ

Amritsar News : ਹਾਰਟ ਅਟੈਕ ਦੌਰਾਨ ਇਹ ਕੰਮ ਕਰਨ ਨਾਲ ਬਚ ਸਕਦੀ ਵਿਅਕਤੀ ਦੀ ਜਾਨ

X
ਹਾਰਟ

ਹਾਰਟ ਅਟੈਕ ਦੌਰਾਨ ਇਹ ਕੰਮ ਕਰਨ ਨਾਲ ਬਚ ਸਕਦੀ ਵਿਅਕਤੀ ਦੀ ਜਾਨ

ਅੰਮ੍ਰਿਤਸਰ ਵਿਖੇ YGPT ਦੇ ਵਲੰਟੀਅਰਾਂ ਦੇ ਵੱਲੋਂ ਇੱਕ ਬੁਢਾਪਾ ਘਰ ਵਿਖੇ CPR ਦੇ ਸਬੰਧੀ ਜਾਗਰੂਕਤਾ ਫੈਲਾਈ ਗਈ । CPR ਦੇ ਰਾਹੀਂ ਹਾਰਟ ਅਟੈਕ ਨਾਲ ਜੂਝ ਰਹੇ ਵਿਅਕਤੀ ਨੂੰ ਇੱਕ ਨਵਾਂ ਜੀਵਨ ਵੀ ਦਿੱਤਾ ਜਾ ਸਕਦਾ ਹੈ । #HeartAttack

  • Local18
  • Last Updated :
  • Share this:

ਨਿਤਿਸ਼ ਸਭਰਵਾਲ, ਅੰਮ੍ਰਿਤਸਰ

ਬਦਲਦੇ ਸਮੇਂ ਦੇ ਨਾਲ-ਨਾਲ ਜਿੱਥੇ ਕਿ ਮਨੁੱਖ ਨਵੀਂ ਤਕਨੀਕ ਦੇ ਨਾਲ ਜੁੜਦਾ ਜਾ ਰਿਹਾ ਹੈ,ਉੱਥੇ ਹੀ ਕਈ ਬੀਮਾਰੀਆਂ ਦਾ ਵੀ ਸ਼ਿਕਾਰ ਹੁੰਦਾ ਹੋਇਆ ਵਿਖਾਈ ਦਿੰਦਾ ਹੈ । ਗੱਲ ਕੀਤੀ ਜਾਵੇ ਹਾਰਟ ਅਟੈਕ ਦੀ ਤਾਂ ਆਮ ਤੌਰ 'ਤੇ ਲੋਕ ਇਸ ਦਾ ਸ਼ਿਕਾਰ ਹੁੰਦੇ ਹੋਏ ਵਿਖਾਈ ਦੇ ਰਹੇ ਹਨ ।

ਅੰਮ੍ਰਿਤਸਰ ਵਿਖੇ YGPT ਦੇ ਵਲੰਟੀਅਰਾਂ ਦੇ ਵੱਲੋਂ ਇੱਕ ਬੁਢਾਪਾ ਘਰ ਵਿਖੇ CPR ਦੇ ਸਬੰਧੀ ਜਾਗਰੂਕਤਾ ਫੈਲਾਈ ਗਈ । CPR ਦੇ ਰਾਹੀਂ ਹਾਰਟ ਅਟੈਕ ਨਾਲ ਜੂਝ ਰਹੇ ਵਿਅਕਤੀ ਨੂੰ ਇੱਕ ਨਵਾਂ ਜੀਵਨ ਵੀ ਦਿੱਤਾ ਜਾ ਸਕਦਾ ਹੈ । ਘੱਟ ਸ਼ਬਦਾਂ ਵਿੱਚ ਇਸ ਰਾਹਤ ਕਾਰਜ ਬਾਰੇ ਗੱਲ ਕੀਤੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਹਾਰਟ ਅਟੈਕ ਦੇ ਵੇਲੇ ਸਹੀ ਸਮੇਂ 'ਤੇ ਵਿਅਕਤੀ ਨੂੰ CPR ਦੇ ਦਿੱਤੀ ਜਾਵੇ ਤਾਂ ਉਸ ਦੀ ਜਾਨ ਵੀ ਬਚ ਸਕਦੀ ਹੈ।

News18 ਦੇ ਨਾਲ ਗੱਲਬਾਤ ਕਰਦਿਆਂ ਡਾ. ਰਮਨ ਚਤਰਥ ਨੇ ਦੱਸਿਆ ਕਿ ਪਹਿਲਾਂ ਸਮੇਂ ਦੇ ਦੌਰਾਨ ਲੋਕ ਕਸਰਤ ਕਰਦੇ ਸਨ ਅਤੇ ਚੰਗੀਆਂ ਖੁਰਾਕਾਂ ਦਾ ਸੇਵਨ ਕਰਦੇ ਸਨ ਜਿਸ ਦੇ ਸਦਕਾ ਉਹ ਲੰਮੀਆਂ ਉਮਰਾਂ ਭੋਗਦੇ ਸਨ ਅਤੇ ਤੰਦਰੁਸਤ ਵੀ ਰਹਿੰਦੇ ਸਨ । ਪਰ ਉੱਥੇ ਹੀ ਮੌਜੂਦਾ ਸਮੇਂ ਦੇ 'ਤੇ ਗੌਰ ਫਰਮਾਉਂਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਦਾ ਮਨੁੱਖ ਸਿਹਤ ਸੰਬੰਧੀ ਜਾਗਰੂਕ ਨਹੀਂ ਹੈ ਅਤੇ ਨਾ ਹੀ ਉਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰਤ ਵੱਲ ਰੂਚੀ ਵਿਖਾਈ ਜਾ ਰਹੀ ਹੈ ।

ਉਨ੍ਹਾਂ ਕਿਹਾ ਕਿ ਕੋਈ ਇੱਕ ਕਾਰਨ ਨਹੀਂ ਹੈ ਕਿ ਲੋਕ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ । ਇਸ ਦੇ ਹੋਰ ਕਾਰਨ ਵੀ ਹਨ ਜਿਸ ਦੇ ਕਾਰਨ ਹਾਰਟ ਅਟੈਕ ਦੇ ਮਾਮਲੇ ਵੱਧਦੇ ਜਾ ਰਹੇ ਹਨ ।

ਇਸ ਦੌਰਾਨ ਡਾ.ਰਮਨ ਚਤਰਥ ਅਤੇ ਉਨ੍ਹਾਂ ਦੀ ਟੀਮ ਦੇ ਵੱਲੋਂ ਅੰਮ੍ਰਿਤਸਰ ਦੇ YGPT ਵਲੰਟੀਅਰਾਂ ਨੂੰ CPR ਦੇ ਸੰਬੰਧੀ ਜਾਣਕਾਰੀ ਦਿੱਤੀ ਗਈ ।

YGPT ਤੋਂ ਵਲੰਟੀਅਰ ਡਾ. ਸਰਗੁਨ ਅਰੌੜਾ ਨੇ ਕਿਹਾ ਕਿ YGPT ਵੱਲੋਂ ਸਮਾਜ ਦੀ ਸੇਵਾ ਨੂੰ ਮੱਦੇਨਜ਼ਰ ਰੱਖਦਿਆਂ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ ਅਤੇ ਇਸ ਉਪਰਾਲੇ ਦੇ ਤਹਿਤ ਵੀ ਇਹੀ ਸੋਚ ਰਹੀ ਹੈ ਕਿ ਲੋਕਾਂ ਨੂੰ First Aid ਬਾਰੇ ਜਾਗਰੂਕਤਾ ਦਿੱਤੀ ਜਾਵੇ । ਉਨ੍ਹਾਂ ਕਿਹਾ ਇਸ ਉਪਰਾਲੇ ਦੇ ਦੌਰਾਨ CPR ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ CPR ਦੇ ਰਾਹੀਂ ਕਿਸੇ ਦੀ ਜਾਨ ਵੀ ਬਚਾਈ ਜਾ ਸਕਦੀ ਹੈ ।

Published by:Shiv Kumar
First published:

Tags: Amritsar news, Health news, Heart attack, Punjab news