ਹਰ ਕਿਸੇ ਨੂੰ ਜੀਵਨ ਵਿੱਚ ਔਲਾਦ ਦੀ ਕਾਮਨਾ ਹੁੰਦੀ ਹੈ। ਬੱਚੇ ਘਰ ਦੀਆਂ ਖ਼ੁਸ਼ੀਆਂ ਵਿੱਚ ਵਾਧਾ ਕਰਦੇ ਹਨ। ਬੱਚਿਆਂ ਨਾਲ ਹੀ ਪਰਿਵਾਰ ਦਾ ਵੰਸ਼ ਅੱਗੇ ਚੱਲਦਾ ਹੈ। ਛੋਟੇ ਬੱਚੇ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ। ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਤੁਹਾਡੀ ਛੋਟੀ ਜਿਹੀ ਅਣਗਹਿਲੀ ਵੀ ਤੁਹਾਡੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਤੁਹਾਨੂੰ ਨਵਜੰਮੇ ਬੱਚੇ ਦੀ ਵਿਸ਼ੇਸ਼ ਕੇਅਰ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਨਵਜੰਮੇ ਬੱਚੇ ਦੀ ਸੰਭਾਲ ਸੰਬੰਧੀ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ। ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਆਪਣੇ ਬੱਚੇ ਦਾ ਧਿਆਨ ਚੰਗੀ ਤਰ੍ਹਾਂ ਰੱਖ ਸਕੋਗੇ ਅਤੇ ਤੁਹਾਡਾ ਬੱਚਾ ਕਈ ਸਮੱਸਿਆਵਾਂ ਤੋਂ ਬਚ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਟਿਪਸ ਬਾਰੇ-
ਕਿਵੇਂ ਕਰੀਏ ਨਵਜੰਮੇ ਬੱਚੇ ਦੀ ਸੰਭਾਲ
ਹੱਥਾਂ ਨੂੰ ਕਰੋ ਸੈਨੀਟਾਈਜ਼
ਨਵਜੰਮਿਆਂ ਬੱਚਾ ਬਹੁਤ ਹੀ ਪਿਆਰਾ ਹੁੰਦਾ ਹੈ। ਹਰ ਕੋਈ ਉਸਨੂੰ ਚੁੱਕਣਾ ਚਾਹੁੰਦਾ ਹੈ। ਪਰ ਸਾਨੂੰ ਬੱਚੇ ਨੂੰ ਚੁੱਕਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਨਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਇਨਫੈਕਸ਼ਨ ਬਹੁਤ ਛੇਤੀ ਹੁੰਦੀ ਹੈ। ਇਸ ਕਰਕੇ ਉਹ ਛੇਤੀ ਬਿਮਾਰ ਹੋ ਸਕਦੇ ਹਨ। ਜੇਕਰ ਤੁਸੀਂ ਹੱਥਾਂ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਦੇ, ਤਾਂ ਤੁਹਾਡਾ ਬੱਚਾ ਬਿਮਾਰ ਹੋ ਸਕਦਾ ਹੈ। ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਮਾਂ ਨੂੰ ਵੀ ਆਪਣੇ ਹੱਥ ਸੈਨੀਟਾਈਜ਼ ਜ਼ਰੂਰ ਕਰਨੇ ਚਾਹੀਦੇ ਹਨ।
ਗੋਦ ਵਿੱਚ ਲੈਣ ਸਮੇਂ ਰੱਖੋ ਧਿਆਨ
ਬਹੁਤ ਪਿਆਰੇ ਲੱਗਣ ਕਰਕੇ ਨਵਜੰਮੇ ਬੱਚਿਆਂ ਨੂੰ ਹਰ ਕੋਈ ਆਪਣੀ ਗੋਦ ਵਿੱਚ ਲੈਣਾ ਚਾਹੁੰਦਾ ਹੈ। ਪਰ ਬਹੁਤੇ ਲੋਕਾਂ ਨੂੰ ਬੱਚੇ ਨੂੰ ਸਹੀ ਤਰ੍ਹਾਂ ਉਠਾਉਣਾ ਨਹੀਂ ਆਉਂਦਾ। ਅਸਲ ਵਿੱਚ ਨਵਜੰਮੇ ਬੱਚੇ ਦੀ ਗਰਦਨ ਬਹਤੁ ਲਚਕੀਲੀ ਹੁੰਦੀ ਹੈ। ਲਚਕੀਲੀ ਹੋਣ ਕਰਕੇ ਬੱਚੇ ਦੇ ਗਰਦਨ ਇੱਕ ਜਗ੍ਹਾ ਨਹੀਂ ਖੜ੍ਹਦੀ। ਇਸ ਲਈ ਬੱਚੇ ਨੂੰ ਉਠਾਣ ਸਮੇਂ ਉਸਦੀ ਗਰਦਨ ਹੇਂਠਾਂ ਹੱਥ ਦੇਣਾ ਬਹੁਤ ਜ਼ੂਰਰੀ ਹੈ। ਤੁਹਾਡੇ ਵੱਲੋਂ ਬੱਚੇ ਨੂੰ ਉਠਾਉਣ ਵੇਲੇ ਵਰਤੀ ਗਈ ਅਣਗਹਿਲੀ, ਬੱਚੇ ਲਈ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਬੱਚੇ ਨੂੰ ਜ਼ੋਰ ਨਾਲ ਨਾ ਝੰਜੋੜੋ
ਕਈ ਵਾਰ ਕੁਝ ਲੋਕ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਜ਼ੋਰ ਜ਼ੋਰ ਦੀ ਝੰਜੋੜਨ ਲੱਗਦੇ ਹਨ। ਕੁਝ ਲੋਕ ਨੂੰ ਬੱਚਿਆਂ ਨੂੰ ਝੰਜੋੜਨ ਦੀ ਆਦਤ ਹੁੰਦੀ ਹੈ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਬੱਚੇ ਦੇ ਦਿਮਾਗ਼ ਦਾ ਖੂਨ ਸੰਚਾਰ ਪ੍ਰਭਾਵਿਤ ਹੁੰਦਾ ਹੈ। ਇਸ ਕਰਕੇ ਬੱਚੇ ਲਈ ਕਈ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਤੁਹਾਨੂੰ ਬੱਚੇ ਨੂੰ ਸਵਾਉਣ ਲਈ ਜਾਂ ਚੁੱਪ ਕਰਾਉਣ ਲਈ ਹੌਲੀ ਹੌਲੀ ਥਾਪੜਨਾ ਚਾਹੀਦਾ ਹੈ।
ਬੱਚੇ ਨੂੰ ਨਹਾਉਣ ਸਮੇਂ ਧਿਆਨਦੇਣਯੋਗ ਗੱਲਾਂ
ਨਵਜੰਮੇ ਬੱਚੇ ਨੂੰ ਨਹਾਉਣਾ ਇੱਕ ਔਖਾ ਕੰਮ ਹੈ। ਬੱਚੇ ਨੂੰ ਨਹਾਉਣ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਨਹਾਉਣ ਸਮੇਂ ਬੱਚੇ ਦੇ ਨੱਕ, ਅੱਖਾ ਤੇ ਕੰਨਾਂ ਵਿੱਚ ਪਾਣੀ ਪੈ ਜਾਣ ਦਾ ਸਭ ਤੋਂ ਵੱਧ ਡਰ ਹੁੰਦਾ ਹੈ। ਇਸ ਲਈ ਬੱਚੇ ਨੂੰ ਨਹਾਉਂਦੇ ਸਮੇਂ ਉਹਦੇ ਉੱਤੇ ਬਹੁਤਾ ਪਾਣੀ ਡੋਲਣ ਦੀ ਬਜਾਇ ਥੋੜੇ ਥੋੜੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਬੱਚੇ ਦੇ ਸਰੀਰ ਨੂੰ ਸੂਤੀ ਕੱਪੜੇ ਨੂੰ ਕੋਸੇ ਪਾਣੀ ਵਿੱਚ ਗਿੱਲਾ ਕਰਕੇ ਉਸ ਨਾਲ ਪੂੰਝ ਦਿਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child, Health care, Health care tips