Home /News /health /

ਬੀਜ ਸੰਸਕਾਰ: ਗਰਭ ਧਾਰਨ ਕਰਨ ਤੋਂ ਪਹਿਲਾਂ ਸਰੀਰ ਦਾ ਸ਼ੁੱਧੀਕਰਨ ਹੈ ਜ਼ਰੂਰੀ, ਪ੍ਰੈਗਨੈਂਸੀ ਦੌਰਾਨ ਨਹੀਂ ਆਉਣਗੀਆਂ ਪੇਚੀਦਗੀਆਂ

ਬੀਜ ਸੰਸਕਾਰ: ਗਰਭ ਧਾਰਨ ਕਰਨ ਤੋਂ ਪਹਿਲਾਂ ਸਰੀਰ ਦਾ ਸ਼ੁੱਧੀਕਰਨ ਹੈ ਜ਼ਰੂਰੀ, ਪ੍ਰੈਗਨੈਂਸੀ ਦੌਰਾਨ ਨਹੀਂ ਆਉਣਗੀਆਂ ਪੇਚੀਦਗੀਆਂ

ਸਾਡੇ ਪ੍ਰਾਚੀਨ ਆਯੁਰਵੇਦ ਗਰਭ-ਅਵਸਥਾ ਲਈ ਪਤੀ-ਪਤਨੀ ਦੀ ਤਿਆਰੀ 'ਤੇ ਓਨਾ ਹੀ ਜ਼ੋਰ ਦਿੰਦਾ ਹੈ ਜਿੰਨਾ ਕਿ ਜਨਮ ਤੋਂ ਪਹਿਲਾਂ ਭਰੂਣ ਦੀ ਦੇਖਭਾਲ 'ਤੇ

ਸਾਡੇ ਪ੍ਰਾਚੀਨ ਆਯੁਰਵੇਦ ਗਰਭ-ਅਵਸਥਾ ਲਈ ਪਤੀ-ਪਤਨੀ ਦੀ ਤਿਆਰੀ 'ਤੇ ਓਨਾ ਹੀ ਜ਼ੋਰ ਦਿੰਦਾ ਹੈ ਜਿੰਨਾ ਕਿ ਜਨਮ ਤੋਂ ਪਹਿਲਾਂ ਭਰੂਣ ਦੀ ਦੇਖਭਾਲ 'ਤੇ

ਪਤੀ-ਪਤਨੀ ਨੂੰ ਪ੍ਰੈਗਨੈਂਸੀ ਲਈ ਨੂੰ ਯੋਜਨਾ ਬਣਾਉਣ ਤੋਂ ਘੱਟੋ-ਘੱਟ 3-6 ਮਹੀਨੇ ਪਹਿਲਾਂ ਬੀਜ ਸੰਸਕਾਰ ਸ਼ੁਰੂ ਕਰਨਾ ਹੁੰਦਾ ਹੈ। ਕਲੀਨਿਕਲ ਤੌਰ 'ਤੇ, ਇਹ ਦੇਖਿਆ ਗਿਆ ਹੈ ਕਿ ਬੀਜ ਸੰਸਕਾਰ ਤੋਂ ਬਾਅਦ ਗਰਭ ਧਾਰਨ ਕਰਨ ਵਾਲੀ ਔਰਤ ਨੂੰ ਗਰਭ-ਅਵਸਥਾ ਸੰਬੰਧੀ ਪੇਚੀਦਗੀਆਂ ਦਾ ਘੱਟ ਸਾਹਮਣਾ ਕਰਨਾ ਪੈਂਦਾ ਹੈ ਤੇ ਬਿਹਤਰ ਭਰੂਣ ਦੀ ਸਿਹਤ ਵੀ ਚੰਗੀ ਰਹਿੰਦੀ ਹੈ।

ਹੋਰ ਪੜ੍ਹੋ ...
 • Share this:

  Bija Sanskar Benefits: ਜਦੋਂ ਅਸੀਂ ਕਿਸੇ ਕੰਮ ਦੀ ਤਿਆਰੀ ਪਹਿਲਾਂ ਤੋਂ ਕਰ ਲੈਂਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਲਗਭਗ ਅੱਧਾ ਕੰਮ ਤਾਂ ਪਹਿਲਾਂ ਹੀ ਹੋ ਗਿਆ ਹੈ। ਇਹ ਗੱਲ ਹਰ ਵਿਅਕਤੀ ਵਿਸ਼ੇਸ਼ ਦੇ ਜੀਵਨ ਵਿੱਚ ਢੁੱਕਵੀਂ ਬੈਠਦੀ ਹੈ। ਜੇ ਗੱਲ ਵੰਸ਼ ਅੱਗੇ ਵਧਾਉਣ ਤੇ ਗਰਭ ਧਾਰਨ ਦੀ ਆਉਂਦੀ ਹੈ ਤਾਂ ਉਸ ਲਈ ਵਿੱਚ ਇਹੀ ਯੋਜਨਾ ਬਿਲਕੁਲ ਢੁਕਵੀਂ ਬੈਠੇਗੀ। ਸਾਡੇ ਪ੍ਰਾਚੀਨ ਆਯੁਰਵੇਦ ਗਰਭ-ਅਵਸਥਾ ਲਈ ਪਤੀ-ਪਤਨੀ ਦੀ ਤਿਆਰੀ 'ਤੇ ਓਨਾ ਹੀ ਜ਼ੋਰ ਦਿੰਦਾ ਹੈ ਜਿੰਨਾ ਕਿ ਜਨਮ ਤੋਂ ਪਹਿਲਾਂ ਭਰੂਣ ਦੀ ਦੇਖਭਾਲ 'ਤੇ।

  ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਨਵੀਂ ਫ਼ਸਲ ਦੀ ਕਾਸ਼ਤ ਕਰਨ ਦੀ ਯੋਜਨਾ ਬਣਾਉਂਦਾ ਹੈ, ਤਾਂ ਉਸ ਨੂੰ ਕੁੱਝ ਮਹੱਤਵਪੂਰਨ ਕਾਰਕਾਂ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ ਜਿਵੇਂ ਕਿ ਅਨੁਕੂਲ ਮੌਸਮ, ਮਿੱਟੀ ਦੀ ਉਪਜਾਊ ਸ਼ਕਤੀ, ਸਹੀ ਸਿੰਚਾਈ ਅਤੇ ਬੀਜ ਦੀ ਗੁਣਵੱਤਾ। ਉਪਰੋਕਤ ਕਾਰਕਾਂ ਵਿੱਚੋਂ ਕਿਸੇ ਇੱਕ ਵਿੱਚ ਮਾਮੂਲੀ ਜਿਹਾ ਵੀ ਬਦਲਾਅ ਫਸਲ ਦੀ ਗੁਣਵੱਤਾ ਨੂੰ ਘਟਾ ਦੇਵੇਗਾ ਅਤੇ ਇਸਦੇ ਵਾਧੇ ਅਤੇ ਵਿਕਾਸ ਨੂੰ ਪ੍ਰਭਾਵਤ ਕਰੇਗਾ।

  ਬਿਲਕੁਲ ਇਸੇ ਤਰ੍ਹਾਂ, ਇੱਕ ਸਿਹਤਮੰਦ ਭਰੂਣ ਲਈ, ਪ੍ਰਜਨਨ ਦਾ ਉਚਿਤ ਸਮਾਂ, ਸਿਹਤਮੰਦ ਗਰੱਭਾਸ਼ਯ, ਸਹੀ ਖੂਨ ਸੰਚਾਰ, ਅਤੇ ਚੰਗੀ ਗੁਣਵੱਤਾ ਵਾਲੇ ਸ਼ੁਕਰਾਣੂ ਜ਼ਰੂਰੀ ਹੁੰਦੇ ਹਨ। ਇਹਨਾਂ ਨੂੰ ਪ੍ਰਾਪਤ ਕਰਨ ਲਈ, ਆਯੁਰਵੇਦ ਗਰਭ ਧਾਰਨ ਤੋਂ ਪਹਿਲਾਂ ਜੋੜੇ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਹੁਤ ਮਹੱਤਵ ਦਿੰਦਾ ਹੈ। ਪੰਚਕਰਮਾ ਇਲਾਜ ਜਿਵੇਂ ਕਿ ਵਾਮਨ, ਵਿਰੇਚਨ, ਬਸਥੀ ਆਦਿ ਜੋੜਿਆਂ ਦੇ ਸਰੀਰ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕਰਨ ਤੋਂ ਬਾਅਦ, ਉਹਨਾਂ ਦੇ ਸਰੀਰਕ ਪ੍ਰਣਾਲੀ ਨੂੰ ਸ਼ੁੱਧ ਕਰਨ ਲਈ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਜਣਨ ਸ਼ਕਤੀ ਵਿੱਚ ਸੁਧਾਰ ਲਈ ਦਵਾਈਆਂ ਦੇ ਨੁਸਖੇ ਦੇ ਨਾਲ ਜੋੜੇ ਨੂੰ ਇੱਕ ਮਹੀਨੇ ਦੇ ਪਰਹੇਜ਼ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਸਰੀਰ ਸੰਪੂਰਨ ਸੰਤੁਲਨ ਵਿੱਚ ਕੰਮ ਕਰਦਾ ਹੈ ਤੇ ਨਾਲ ਹੀ ਸ਼ੁਕਰਾਣੂਆਂ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ।

  ਬੀਜ ਸੰਸਕਾਰ ਇੱਕ ਅਜਿਹਾ ਸ਼ਬਦ ਹੈ ਜੋ ਨਰ ਅਤੇ ਮਾਦਾ ਦੇ ਬੀਜਾਂ (ਅੰਡੇ ਤੇ ਸ਼ੁਕਰਾਣੂਆਂ) ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਪੂਰਵ ਧਾਰਨਾਤਮਕ ਦੇਖਭਾਲ ਦੇ ਮਹੱਤਵ ਉੱਤੇ ਜ਼ੋਰ ਦੇਣ ਲਈ ਵਰਤਿਆ ਜਾਂਦਾ ਹੈ। ਬੀਜ ਸੰਸਕਾਰ ਵਿੱਚ ਜੀਵਨਸ਼ੈਲੀ ਵਿੱਚ ਸਿਹਤਮੰਦ ਬਦਲਾਅ, ਖੁਰਾਕ ਵਿੱਚ ਤਬਦੀਲੀਆਂ, ਪ੍ਰਾਣਾਯਾਮ, ਧਿਆਨ, ਯੋਗਾ ਦੇ ਨਾਲ-ਨਾਲ ਪੰਚਕਰਮਾ ਅਤੇ ਉਪਜਾਊ ਸ਼ਕਤੀ ਨੂੰ ਵਧਾਉਣ ਵਾਲੇ ਆਯੁਰਵੈਦਿਕ ਫਾਰਮੂਲੇਸ਼ਨਾਂ 'ਤੇ ਕੇਂਦ੍ਰਤ ਕਰਦਾ ਹੈ।

  ਪਤੀ-ਪਤਨੀ ਨੂੰ ਪ੍ਰੈਗਨੈਂਸੀ ਲਈ ਨੂੰ ਯੋਜਨਾ ਬਣਾਉਣ ਤੋਂ ਘੱਟੋ-ਘੱਟ 3-6 ਮਹੀਨੇ ਪਹਿਲਾਂ ਬੀਜ ਸੰਸਕਾਰ ਸ਼ੁਰੂ ਕਰਨਾ ਹੁੰਦਾ ਹੈ। ਕਲੀਨਿਕਲ ਤੌਰ 'ਤੇ, ਇਹ ਦੇਖਿਆ ਗਿਆ ਹੈ ਕਿ ਬੀਜ ਸੰਸਕਾਰ ਤੋਂ ਬਾਅਦ ਗਰਭ ਧਾਰਨ ਕਰਨ ਵਾਲੀ ਔਰਤ ਨੂੰ ਗਰਭ-ਅਵਸਥਾ ਸੰਬੰਧੀ ਪੇਚੀਦਗੀਆਂ ਦਾ ਘੱਟ ਸਾਹਮਣਾ ਕਰਨਾ ਪੈਂਦਾ ਹੈ ਤੇ ਬਿਹਤਰ ਭਰੂਣ ਦੀ ਸਿਹਤ ਵੀ ਚੰਗੀ ਰਹਿੰਦੀ ਹੈ।

  First published:

  Tags: Ayurveda, Baby Planning, Health