Pregnancy Planning: ਵਿਆਹ ਹੋਣ ਤੋਂ ਬਾਅਦ ਪਰਿਵਾਰ ਨੂੰ ਅੱਗੇ ਵਧਾਉਣਾ ਤੇ ਫੈਮਲੀ ਪਲਾਨਿੰਗ ਕਰਨਾ ਇੱਕ ਜ਼ਰੂਰੀ ਕਦਮ ਹੁੰਦਾ ਹੈ ਜੋ ਕਿ ਪਤੀ-ਪਤਨੀ ਨੂੰ ਸੋਚ ਸਮਝ ਕੇ ਲੈਣਾ ਚਾਹੀਦਾ ਹੈ। ਬੱਚੇ ਲਈ ਪਲਾਨਿੰਗ ਯੋਜਨਾਬੱਧ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਾ ਕਿ ਅਚਾਨਕ। ਪਤੀ-ਪਤਨੀ ਨੂੰ ਆਪਣੇ-ਆਪ ਨੂੰ ਸਰੀਰਕ ਤੇ ਮਾਨਸਿਕ ਤੌਰ ਉੱਤੇ ਇਸ ਲਈ ਪਹਿਲਾਂ ਤੋਂ ਤਿਆਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸਾਡਾ ਪ੍ਰਾਚੀਨ ਆਯੁਰਵੇਦ ਇੱਕ ਬਿਹਤਰ ਗਰਭ ਧਾਰਨ ਅਤੇ ਸਿਹਤਮੰਦ ਗਰਭ ਅਵਸਥਾ ਲਈ ਆਪਣੀ ਜੀਵਨਸ਼ੈਲੀ ਵਿੱਚ ਕੁੱਝ ਬਦਲਾਵ ਕਰਨ ਦਾ ਸੁਝਾਅ ਦਿੰਦਾ ਹੈ।
ਮੌਜੂਦਾ ਸਮੇਂ ਵਿੱਚ ਜਿੱਥੇ ਜੀਵਨਸ਼ੈਲੀ ਪੂਰੀ ਤਰ੍ਹਾਂ ਨਾਲ ਕੰਮਕਾਜੀ ਹੋ ਗਈ ਹੈ, ਇਸ ਕਾਰਨ ਤਣਾਅ ਵੀ ਇੰਨਾ ਵਧ ਜਾਂਦਾ ਹੈ ਕਿ ਬਹੁਤ ਸਾਰੇ ਜੋੜਿਆਂ ਨੂੰ ਕੁਦਰਤੀ ਤੌਰ 'ਤੇ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਇਸ ਦੇ ਨਤੀਜੇ ਵਜੋਂ ਜੋੜੇ ਚਿੰਤਾ ਵਿੱਚ ਘਿਰ ਜਾਂਦੇ ਹਨ ਤੇ ਇਸ ਕਾਰਨ ਹਾਲਾਤ ਹੋਰ ਵੀ ਖਰਾਬ ਹੋਣ ਲਗਦੇ ਹਨ। ਇਸ ਲਈ ਜੇ ਤੁਸੀਂ ਚਾਹੋ ਤਾਂ ਕੁੱਝ ਟਿਪਸ ਅਪਣਾ ਕੇ ਅਜਿਹੀਆਂ ਸਮੱਸਿਆਵਾਂ ਤੋਂ ਰਾਹਤ ਪਾ ਕੇ ਗਰਭ ਧਾਰਨ ਕਰ ਸਕਦੇ ਹੋ।
ਖੁਸ਼ ਰਹੋ ਤੇ ਮਨ ਨੂੰ ਸ਼ਾਂਤ ਤੇ ਸਕਾਰਾਤਮਕ ਬਣਾਉਣ ਦੀ ਕੋਸ਼ਿਸ਼ ਕਰੋ : ਆਪਣੇ ਜੀਵਨ ਸਾਥੀ ਨਾਲ ਚੰਗਾ ਰਿਸ਼ਤਾ ਬਣਾਈ ਰੱਖੋ। ਪ੍ਰਾਚੀਨ ਆਯੁਰਵੈਦਿਕ ਸਾਹਿਤ ਵਿੱਚ 'ਸੌਮਨਸਯਮ ਗਰਭਧਾਰਨਮ ਸ੍ਰੇਸ਼ਟਮ' ਦਾ ਜ਼ਿਕਰ ਕੀਤਾ ਗਿਆ ਹੈ, ਜਿਸਦਾ ਅਰਥ ਹੈ, ਜੋੜੇ ਦੇ ਮਨ ਦੀ ਸ਼ਾਂਤੀਪੂਰਨ ਅਤੇ ਖੁਸ਼ਹਾਲ ਸਥਿਤੀ ਗਰਭ ਧਾਰਨ ਲਈ ਜ਼ਰੂਰੀ ਸਭ ਤੋਂ ਮਹੱਤਵਪੂਰਨ ਕਾਰਕ ਹੈ।
ਪੇਲਵਿਕ ਯੋਗਾ ਨਾਲ ਹੋਵੇਗਾ ਲਾਭ : ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਨਾਲ ਮਨ ਸ਼ਾਂਤ ਹੁੰਦਾ ਹੈ ਤੇ ਸਰੀਰ ਨੂੰ ਲਾਭ ਮਿਲਗਾ ਹੈ। ਇਸ ਤੋਂ ਇਲਾਵਾ ਪੇਲਵਿਕ ਯੋਗ ਜਣਨ ਅੰਗਾਂ ਵੱਲ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ ਅਤੇ ਸਿਹਤਮੰਦ ਅੰਡੇ ਦੇ ਵਿਕਾਸ ਲਈ ਲਾਭਦਾਇਕ ਹੁੰਦਾ ਹੈ। ਪ੍ਰਾਣਾਯਾਮ ਅਤੇ ਧਿਆਨ ਚਿੰਤਤ ਮਨ ਨੂੰ ਆਰਾਮ ਦੇਣ ਵਿੱਚ ਮਦਦ ਕਰਦਾ ਹੈ, ਇਸ ਨਾਲ ਕੰਸੀਵ ਕਰਨ ਵਾਲੀਆਂ ਔਰਤਾਂ ਨੂੰ ਸਟ੍ਰੈਸ ਘੱਟ ਹੁੰਦਾ ਹੈ।
ਨੀਂਦ ਦਾ ਪੈਟ੍ਰਨ ਸੈੱਟ ਕਰੋ : ਜਦੋਂ ਤੁਸੀਂ ਜਲਦੀ ਸੌਂਦੇ ਹੋ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਉਠਦੇ ਹੋ ਤਾਂ ਇਸ ਨਾਲ ਹਾਰਮੋਨਸ ਦਾ ਇਨਬੈਲੇਂਸ ਠੀਕ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਮੈਟਾਬੋਲਿਜ਼ਮ ਵੀ ਬਰਕਰਾਰ ਰਹਿੰਦਾ ਹੈ। ਬਿਹਤਰ ਸਿਹਤ ਲਈ ਤੁਸੀਂ ਰਾਤ 10 ਵਜੇ ਦੇ ਆਸਪਾਸ ਸੌਂ ਕੇ ਸਵੇਰੇ 6 ਵਜੇ ਤੱਕ ਜਾਗਣ ਦੀ ਕੋਸ਼ਿਸ਼ ਕਰ ਸਕਦੇ ਹੋ।
ਖਾਣ ਪੀਣ ਉੱਤੇ ਦਿਓ ਖਾਸ ਧਿਆਨ : ਕੋਸ਼ਿਸ਼ ਕਰੋ ਕਿ ਘਰ ਵਿੱਚ ਪਕਾਇਆ ਸਧਾਰਨ ਅਤੇ ਆਸਾਨੀ ਨਾਲ ਪਚਣ ਯੋਗ ਭੋਜਨ ਹੀ ਖਾਓ। ਆਪਣੀ ਡਾਈਟ ਵਿੱਚ ਰਿਫਾਇੰਡ ਕਾਰਬੋਹਾਈਡਰੇਟ, ਟ੍ਰਾਂਸਫੈਟ, ਡੀਪ ਫ੍ਰਾਈ ਕੀਤਾ ਭੋਜਨ ਸ਼ਾਮਲ ਨਾ ਕਰੋ। ਖਾਣ ਦਾ ਸਮਾਂ ਵੀ ਨਿਰਧਾਰਤ ਕਰ ਲਓ ਤਾਂ ਚੰਗਾ ਹੋਵੇਗਾ। ਰਾਤ ਦਾ ਖਾਣਾ ਸੌਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਕਰ ਲਓ। ਇਹ ਦੇ ਨਤੀਜੇ ਵਜੋਂ ਜੇ ਤੁਹਾਡਾ ਭਾਰ ਘੱਟ ਹੈ ਤਾਂ ਉਹ ਸੰਤੁਲਿਤ ਹੋ ਜਾਵੇਗਾ ਤੇ ਜੇ ਵੱਧ ਹੈ ਤਾਂ ਵੀ ਇਹ ਉੱਤਰ ਲਿਖੀਆਂ ਹਿਦਾਇਤਾਂ ਭਾਰ ਨੂੰ ਕੰਟਰੋਲ ਕਰਨ ਵਿੱਤ ਮਦਦ ਕਰਨਗੀਆਂ। ਇਸ ਤੋਂ ਇਲਾਵਾ ਜੇ ਤੁਸੀਂ ਤਮਾਕੂਨੋਸ਼ੀ, ਸ਼ਰਾਬ ਜਾਂ ਕੈਫੀਨ ਦਾ ਸੇਵਨ ਕਰਦੇ ਹੋ ਤਾਂ ਇਸ ਨੂੰ ਕੰਸੀਵ ਕਰਨ ਤੋਂ ਘੱਟੋ-ਘੱਟ 6 ਮਹੀਨੇ ਪਹਿਲਾਂ ਬੰਦ ਕਰ ਦਿਓ। ਇਸ ਨਾਲ ਕੰਸੀਵ ਹੋਣ ਤੋਂ ਬਾਅਦ ਬੱਚੇ ਦੀ ਸਿਹਤ ਨੂੰ ਨੁਕਸਾਨ ਨਹੀਂ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।