ਆਧੁਨਿਕ ਸਮੇਂ ਵਿਚ ਮਨੁੱਖ ਨੇ ਜੀਵਨ ਦੇ ਹਰ ਖੇਤਰ ਵਿਚ ਬਹੁਤ ਤਰੱਕੀ ਕਰ ਲਈ ਹੈ। ਇਸ ਨਾਲ ਮਨੁੱਖ ਦਾ ਜੀਵਨ ਦਿਨ ਬ ਦਿਨ ਸੁਖਾਲਾ ਹੁੰਦਾ ਜਾ ਰਿਹਾ ਹੈ। ਪਰ ਇਸਦੇ ਕੁਝ ਨਕਰਾਤਮਕ ਪ੍ਰਭਾਵ ਵੀ ਪਏ ਹਨ। ਸੌਖ ਸਾਡੀ ਸਮਰੱਥਾ ਨੂੰ ਵੀ ਘਟਾਉਂਦੀ ਹੈ। ਅੱਜਕਲ੍ਹ ਅਸੀਂ ਹਰ ਛੋਟੀ ਮੋਟੀ ਜਾਣਕਾਰੀ ਲਈ ਮੋਬਾਇਲ ਦਾ ਸਹਾਰਾ ਲੈਂਦੇ ਹਾਂ, ਜਿਸ ਕਾਰਨ ਸਾਡਾ ਦਿਮਾਗ਼ ਜਾਣਕਾਰੀ ਨੂੰ ਸਟੋਰ ਕਰਨ ਲਈ ਨਹੀਂ ਵਰਤਦੇ।
ਦੋਸਤਾਂ ਦੇ ਫੌਨ ਨੰਬਰਾਂ ਤੋਂ ਲੈ ਕੇ ਰੋਜ਼ਾਨਾਂ ਦੇ ਕੰਮਾਂ ਲਈ ਵੀ ਮੋਬਾਇਲ ਵਿਚ ਲਿਸਟ ਬਣਾਉਣ ਦਾ ਆਮ ਰਿਵਾਜ਼ ਹੈ। ਇਸ ਨਾਲ ਸਾਡੇ ਦਿਮਾਗ਼ ਦੀ ਕਿਰਿਆਸ਼ੀਲਤਾ ਘੱਟ ਰਹੀ ਹੈ। ਇਸੇ ਕਾਰਨ ਅੱਜਕਲ੍ਹ ਘੱਟ ਉਮਰ ਦੇ ਨੌਜਵਾਨ ਵੀ ਗੱਲਾਂ ਨੂੰ ਭੁੱਲ ਜਾਣ ਜਾਂ ਕਿਸੇ ਗੱਲ ਨੂੰ ਚੇਤੇ ਨਾ ਰੱਖ ਸਕਣ ਦੀ ਮੁਸ਼ਕਿਲ ਨਾਲ ਜੂਝ ਰਹੇ ਹਨ। ਪਰ ਜੇਕਰ ਸਮੱਸਿਆ ਹੈ ਤਾਂ ਉਸਦਾ ਕੋਈ ਹੱਲ ਵੀ ਜ਼ਰੂਰ ਹੋਵੇਗਾ। ਸੋ ਆਓ ਤੁਹਾਨੂੰ ਕੁਝ ਇਕ ਟਿਪਸ ਦੱਸੀਏ, ਜਿਨ੍ਹਾਂ ਦੀ ਮੱਦਦ ਨਾਲ ਤੁਸੀਂ ਆਪਣੀ ਬ੍ਰੇਨ ਪਾਵਰ ਨੂੰ ਵਧਾ ਸਕਦੇ ਹੋ –
ਚੰਗੀ ਨੀਂਦ ਲਓ
ਹਰ ਚੀਜ਼ ਦੇ ਚੰਗੇ ਫਕੰਸ਼ਨ ਲਈ ਉਸਨੂੰ ਆਰਾਮ ਦੁਆਉਣਾ ਤੇ ਸਾਂਭ ਸੰਭਾਲ ਜ਼ਰੂਰੀ ਹੁੰਦੀ ਹੈ। ਨੀਂਦ ਸਾਡੇ ਦਿਮਾਗ਼ ਨੂੰ ਆਰਾਮ ਦੁਆਉਣ ਤੇ ਇਸਦੀ ਸੰਭਾਲ ਦਾ ਕੰਮ ਕਰਦੀ ਹੈ। ਇਸ ਲਈ ਆਪਣੇ ਦਿਮਾਗ਼ ਦੇ ਕਾਰਜ ਨੂੰ ਚੰਗਾ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਇਕ ਚੰਗੀ ਨੀਂਦ ਸੋਵੋ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਇਕ ਰੁਟੀਨ ਵਿਚ ਨਿਸਚਿਤ ਸਮੇਂ ਉੱਤੇ ਸੌਂ ਜਾਵੋ।
ਵਰਕਆਊਟ ਕਰੋ
ਤੁਸੀਂ ਸਭ ਨੇ ਇਹ ਕਹਾਵਤ ਤਾਂ ਸੁਣੀ ਹੀ ਹੋਵੇਗੀ ਕਿ “a sound mind in a sound body”. ਇਹ ਗੱਲ ਬਿਲਕੁਲ ਸਹੀ ਹੈ ਕਿ ਇਕ ਸਿਹਤਮੰਦ ਸਰੀਰ ਵਿਚ ਸਿਹਤਮੰਦ ਦਿਮਾਗ਼ ਹੰਦਾ ਹੈ। ਇਸ ਲਈ ਆਪਣੀ ਦਿਮਾਗ਼ ਦੀ ਸ਼ਕਤੀ ਨੂੰ ਵਧਾਉਣ ਲਈ ਰੋਜ਼ਾਨਾ ਯੋਗ, ਹਾਈਕਿੰਗ, ਸੈਕਲਿੰਗ, ਵਾੱਕ ਜਾਂ ਜਿੰਮ ਜਾਣਾ ਬੇਹੱਦ ਫਾਇਦੇਮੰਦ ਹੁੰਦਾ ਹੈ।
ਕਿਤਾਬਾਂ ਪੜ੍ਹੋ
ਜਿਸ ਤਰ੍ਹਾਂ ਕਸਰਤ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ, ਉਸੇ ਤਰ੍ਹਾਂ ਹੀ ਕਿਤਾਬਾਂ ਸਾਡੇ ਦਿਮਾਗ਼ ਦੀ ਕਸਰਤ ਕਰਵਾਉਂਦੀਆਂ ਹਨ। ਇਸ ਲਈ ਹਰ ਰੋਜ਼ ਕੁਝ ਘੰਟੇ ਸਾਨੂੰ ਕਿਤਾਬਾਂ ਪੜ੍ਹਨ ਵਿਚ ਗੁਜ਼ਾਰਨੇ ਚਾਹੀਦੇ ਹਨ। ਸਾਨੂੰ ਆਪਣੇ ਸਾਥੀ ਗਰੁੱਪ ਵਿਚ ਬੁੱਕ ਰੀਡਿੰਗ ਦਾ ਰੁਝਾਨ ਪੈਦਾ ਕਰਨਾ ਚਾਹੀਦਾ ਹੈ।
ਹੈਲਥੀ ਡਾਈਟ ਅਪਣਾਓ
ਸਾਡਾ ਭੋਜਨ ਸਾਡੇ ਸਰੀਰ ਲਈ ਇਕ ਫੀਊਲ ਵਾਂਗ ਹੀ ਹੈ। ਇਸ ਵਿਚ ਜਿਨ੍ਹਾਂ ਚੰਗਾ ਭੋਜਨ ਅਸੀਂ ਪਾਵਾਂਗੇ ਸਾਡੀ ਸਿਹਤ ਵੀ ਉਹਨੀਂ ਹੀ ਚੰਗੀ ਰਹੇਗੀ। ਇਸ ਲਈ ਸਾਡੇ ਡਾਈਟ ਵਿਚ ਉਹ ਸਾਰੇ ਤੱਤ ਜੋ ਸਾਡੇ ਸਰੀਰ ਲਈ ਲੋੜੀਂਦੇ ਹਨ, ਹੋਣ ਚਾਹੀਦੇ ਹਨ। ਇਕ ਚੰਗੀ ਡਾਈਟ ਵਿਚ ਸਰੀਰ ਦੇ ਲੋੜ ਅਨੁਸਾਰ ਵਿਟਾਮਿਨ, ਮਿਨਰਲ ਤੇ ਓਮੇਗਾ 3 ਫੈਟੀ ਐਸਿਡ ਆਦਿ ਸ਼ਾਮਿਲ ਹੋਣੇ ਚਾਹੀਦੇ ਹਨ, ਇਸ ਸਾਡੇ ਦਿਮਾਗ਼ ਦੇ ਕਾਰਜ ਨੂੰ ਬੇਹਤਰ ਕਰਦੇ ਹਨ।
ਨਵੀਆਂ ਚੀਜ਼ਾਂ ਸਿੱਖੋ
ਸਿੱਖਣਾ ਸਾਡੇ ਦਿਮਾਗ਼ ਦੀ ਅਹਿਮ ਕਿਰਿਆ ਹੈ। ਬਚਪਨ ਤੋਂ ਹੀ ਸਾਡਾ ਦਿਮਾਗ਼ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਰਹਿੰਦਾ ਹੈ। ਪਰ ਇਕ ਵਕਤ ਆਉਂਦਾ ਹੈ ਕਿ ਅਸੀਂ ਕੋਈ ਨੌਕਰੀ ਜਾਂ ਕਾਰੋਬਾਰ ਵਿਚ ਪੈਂਦੇ ਹਾਂ ਤੇ ਉਸੇ ਵਿਚ ਹੀ ਜੀਵਨ ਬਸਰ ਕਰਨ ਲਗਦੇ ਹਾਂ। ਹਰ ਰੋਜ਼ ਕੰਮ ਤੇ ਜਾਂਦੇ ਹਾਂ ਤੇ ਕੰਮ ਤੋਂ ਘਰ ਆ ਜਾਂਦੇ ਹਾਂ। ਇਸ ਨਾਲ ਸਾਡਾ ਦਿਮਾਗ਼ ਨਵਾਂ ਨਹੀਂ ਸਿਖਦਾ ਤੇ ਸੁਸਤ ਹੋ ਜਾਂਦਾ ਹੈ। ਇਸ ਲਈ ਆਪਣੀ ਨੌਕਰੀ ਜਾਂ ਕਾਰੋਬਾਰ ਦੇ ਨਾਲੋ ਨਾਲ ਨਵੀਆਂ ਨਵੀਆਂ ਚੀਜ਼ਾਂ ਸਿਖਦੇ ਰਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Brain, Health, Health care