ਇਸ ਗੱਲ ਦਾ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੱਛੀ ਵਿੱਚ ਓਮੇਗਾ -3 ਫੈਟੀ ਐਸਿਡ ਹੁੰਦਾ ਹੈ, ਜੋ ਤੁਹਾਡੇ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਆਪਣੇ ਦਿਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਤਾਂ ਅੱਜ ਤੋਂ ਹੀ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਮੱਛੀ ਖਾਣਾ ਸ਼ੁਰੂ ਕਰ ਦਿਓ। ਤੁਹਾਨੂੰ ਉਹ ਮੱਛੀ ਖਾਣੀ ਚਾਹੀਦੀ ਹੈ ਜੋ ਅਸੰਤ੍ਰਿਪਤ ਚਰਬੀ ਨਾਲ ਭਰਪੂਰ ਹੁੰਦੀ ਹੈ। ਮੱਛੀ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਮੱਛੀਆਂ ਓਮੇਗਾ-3 ਦਾ ਚੰਗਾ ਸਰੋਤ ਹਨ। ਓਮੇਗਾ 3 ਫੈਟੀ ਐਸਿਡ ਅਸੰਤ੍ਰਿਪਤ ਚਰਬੀ ਹੈ। ਜੋ ਤੁਹਾਡੇ ਸਰੀਰ ਤੋਂ ਸੋਜ ਨੂੰ ਘੱਟ ਕਰ ਸਕਦੀ ਹੈ। ਜੇਕਰ ਤੁਹਾਡੇ ਸਰੀਰ ਵਿੱਚ ਸੋਜ ਹੈ, ਤਾਂ ਇਹ ਤੁਹਾਡੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਅਤੇ ਸਟ੍ਰੋਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੱਕ ਅਧਿਐਨ ਮੁਤਾਬਕ ਜੇਕਰ ਕਿਸੇ ਨੂੰ ਦਿਲ ਦੀਆਂ ਬੀਮਾਰੀਆਂ ਦੀ ਸਮੱਸਿਆ ਅਕਸਰ ਰਹਿੰਦੀ ਹੈ ਤਾਂ ਮੱਛੀ ਦਾ ਸੇਵਨ ਕਰਨ ਨਾਲ ਇਸ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਹੈ।
ਤੁਹਾਨੂੰ ਦਸ ਦਈਏ ਕਿ ਇਹ ਅਧਿਐਨ ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਹੈਮਿਲਟਨ ਦੇ ਖੋਜਕਾਰਾਂ ਨੇ ਕੀਤਾ ਹੈ। ਇਸ ਦੇ ਲਈ ਖੋਜਕਰਤਾਵਾਂ ਨੇ 58 ਦੇਸ਼ਾਂ ਦੇ 1.92 ਲੱਖ ਲੋਕਾਂ 'ਤੇ ਕੀਤੇ ਗਏ ਚਾਰ ਅਧਿਐਨਾਂ ਤੋਂ ਡਾਟਾ ਇਕੱਠਾ ਕੀਤਾ ਅਤੇ ਵਿਸ਼ਲੇਸ਼ਣ ਕੀਤਾ। ਅਧਿਐਨ ਵਿੱਚ ਇਨ੍ਹਾਂ ਲੋਕਾਂ ਵੱਲੋਂ ਮੱਛੀਆਂ ਦੇ ਸੇਵਨ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਉਨ੍ਹਾਂ ਦੀ ਮੌਤ, ਕਾਰਡੀਓਵੈਸਕੁਲਰ ਰੋਗ, ਦਿਲ ਦਾ ਦੌਰਾ, ਸਟ੍ਰੋਕ, ਹਾਰਟ ਫੇਲ੍ਹ, ਅਚਾਨਕ ਮੌਤ ਆਦਿ ਦਾ ਅਧਿਐਨ ਕੀਤਾ ਗਿਆ। ਯਾਨੀ ਕਿ ਇਹ ਦੇਖਿਆ ਗਿਆ ਕਿ ਮੱਛੀ ਦਾ ਸੇਵਨ ਕਰਨ ਵਾਲਿਆਂ ਵਿਚ ਦਿਲ ਦੀਆਂ ਕਿੰਨੀਆਂ ਬੀਮਾਰੀਆਂ ਆਈਆਂ ਜਾਂ ਮੌਤ ਹੋਈ।
ਖੋਜਕਰਤਾਵਾਂ ਨੇ ਪਾਇਆ ਕਿ ਦਿਲ ਨਾਲ ਸਬੰਧਤ ਬਿਮਾਰੀਆਂ ਵਾਲੇ ਲੋਕ ਜਿਨ੍ਹਾਂ ਨੇ ਹਫ਼ਤੇ ਵਿੱਚ ਘੱਟੋ ਘੱਟ 175 ਗ੍ਰਾਮ ਮੱਛੀ ਦਾ ਸੇਵਨ ਕੀਤਾ ਸੀ, ਉਨ੍ਹਾਂ ਵਿੱਚ ਇਨ੍ਹਾਂ ਬਿਮਾਰੀਆਂ ਤੋਂ ਮੌਤ ਦਾ ਖ਼ਤਰਾ ਕਾਫ਼ੀ ਘੱਟ ਗਿਆ ਸੀ। ਹਾਲਾਂਕਿ, ਅਧਿਐਨ ਵਿੱਚ ਮੱਛੀ ਖਾਣ ਦੇ ਹੋਰ ਲੰਬੇ ਸਮੇਂ ਦੇ ਲਾਭ ਨਹੀਂ ਮਿਲੇ ਹਨ। ਇਸ ਦੇ ਨਾਲ ਹੀ ਅਧਿਐਨ 'ਚ ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਮੱਛੀਆਂ 'ਚ ਓਮੇਗਾ 3 ਫੈਟੀ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਨ੍ਹਾਂ ਮੱਛੀਆਂ ਦੇ ਮੁਕਾਬਲੇ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਜੇਕਰ ਹਫਤੇ 'ਚ ਦੋ ਦਿਨ ਵੀ ਮੱਛੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health news, Health tips, Heart, Heart disease