Home /News /health /

ਦਿੱਲੀ ਏਮਸ ਦੇ ਡਾਕਟਰਾਂ ਨੇ ਮਹਿਜ 90 ਸਕਿੰਟ 'ਚ ਕੀਤੀ ਇੱਕ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਦੇ ਦਿਲ ਦੀ ਸਰਜਰੀ

ਦਿੱਲੀ ਏਮਸ ਦੇ ਡਾਕਟਰਾਂ ਨੇ ਮਹਿਜ 90 ਸਕਿੰਟ 'ਚ ਕੀਤੀ ਇੱਕ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਦੇ ਦਿਲ ਦੀ ਸਰਜਰੀ

ਡਾਕਟਰਾਂ ਨੇ 90 ਸਕਿੰਟ ’ਚ ਕੀਤਾ ਬੱਚੇ ਦੇ ਦਿਲ ਦਾ ਆਪਰੇਸ਼ਨ

ਡਾਕਟਰਾਂ ਨੇ 90 ਸਕਿੰਟ ’ਚ ਕੀਤਾ ਬੱਚੇ ਦੇ ਦਿਲ ਦਾ ਆਪਰੇਸ਼ਨ

ਸਰਜਰੀ ਕਰ ਰਹੇ ਡਾਕਟਰਾਂ ਨੇ ਬੱਚੇ ਦੀ ਮਾਂ ਦੇ ਪੇਟ ਦੇ ਰਾਹੀਂ ਬੱਚੇ ਦੇ ਦਿਲ ਵਿੱਚ ਇੱਕ ਸੂਈ ਪਾਈ । ਜਿਸ ਤੋਂ ਬਾਆਦ ਇੱਕ ਗੁੱਬਾਰੇ ਕੈਥੇਟਰ ਦਾ ਇਸਤੇਮਾਲ ਕਰ ਕੇ ਰੁਕਾਵਟ ਵਾਲੇ ਵਾਲਵ ਨੂੰ ਖੋਲ੍ਹ ਦਿੱਤਾ ਗਿਆ। ਡਾਕਟਰਾਂ ਨੇ ਉਮੀਦ ਜਤਾਈ ਹੈ ਕਿ ਬੱਚੇ ਦੇ ਦਿਲ ਬਿਹਤਰ ਵਿਕਸਿਤ ਹੋਵੇਗਾ । ਡਾਕਟਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪ੍ਰਕਿਰਿਆ ਨਾਲ ਭਰੂਣ ਦੀ ਜਾਨ ਦਾ ਖਤਰਾ ਹੋ ਸਕਦਾ ਹੈ ਇਸ ਲਈ ਇਹ ਸਰਜਰੀ ਬੇਹੱਦ ਸਾਵਧਾਨੀ ਦੇ ਨਾਲ ਕੀਤੀ ਜਾਣੀ ਚਾਹੀਦੀ ਹੈ ।

ਹੋਰ ਪੜ੍ਹੋ ...
  • Last Updated :
  • Share this:

ਦਿੱਲੀ ਏਮਸ ਦੇ ਡਾਕਟਰਾਂ ਵੱਲੋਂ ਇੱਕ ਔਰਤ ਦੇ ਗਰਭ ਵਿੱਚ ਪਲ ਰਹੇ ਬੱਚੇ ਦੇ ਦਿਲ ਦੀ ਸਰਜਰੀ ਕਰਨ ਦਾ ਕਾਰਨਾਮਾ ਕੀਤਾ ਹੈ । ਇਹ ਸਰਜਰੀ ਮਹਿਜ 90 ਸਕਿੰਟ ਵਿੱਚ ਕੀਤੀ ਗਈ ਹੈ। ਇਸ ਸਰਜਰੀ ਤੋਂ ਬਾਅਦ ਗਰਭਵਤੀ ਔਰਤ ਅਤੇ ਉਸ ਦੇ ਪੇਟ ਵਿੱਚ ਪਲ ਰਿਹਾ ਬੱਚਾ ਬਿਲਕੁਲ ਠੀਕ ਹਨ।

ਡਾਕਟਰਾਂ ਨੇ ਬੈਲੂਨ ਡਾਇਲੇਸ਼ਨ ਨਾਲ ਬਚਾਈ ਬੱਚੇ ਦੀ ਜਾਨ

ਇਸ ਆਪਰੇਸ਼ਨ ਨੂੰ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਜਾਨ ਬੈਲੂਨ ਡਾਇਲੇਸ਼ਨ ਪ੍ਰਕਿਰਿਆ ਰਾਹੀਂ ਬਚਾਈ ਗਈ ਹੈ। ਇਸ ਵਿਧੀ ਦਾ ਇਸਤੇਮਾਲ ਦਿੱਲ ਦੇ ਵਾਲਵ ਵਿੱਚ ਕਿਸੇ ਵਜ਼੍ਹਾ ਕਾਰਨ ਆਈ ਰੁਕਾਵਟ ਨੂੰ ਦੂਰ ਕਰੲਨ ਦੇ ਲਈ ਕੀਤਾ ਜਾਂਦਾ ਹੈ । ਇਸ ਸਾਰੀ ਪ੍ਰਕਿਰਿਆ ਅਲਟ੍ਰਾਸਾਉਂਡ ਦੇ ਨਿਰਦੇਸ਼ਾਂ ਮੁਤਾਬਕ ਕੀਤੀ ਗਈ ।

ਇੱਕ ਸੂਈ ਬੱਚੇ ਦੇ ਦਿਲ ਵਿੱਚ ਪਾਈ ਗਈ

ਸਰਜਰੀ ਕਰ ਰਹੇ ਡਾਕਟਰਾਂ ਨੇ ਬੱਚੇ ਦੀ ਮਾਂ ਦੇ ਪੇਟ ਦੇ ਰਾਹੀਂ ਬੱਚੇ ਦੇ ਦਿਲ ਵਿੱਚ ਇੱਕ ਸੂਈ ਪਾਈ । ਜਿਸ ਤੋਂ ਬਾਆਦ ਇੱਕ ਗੁੱਬਾਰੇ ਕੈਥੇਟਰ ਦਾ ਇਸਤੇਮਾਲ ਕਰ ਕੇ ਰੁਕਾਵਟ ਵਾਲੇ ਵਾਲਵ ਨੂੰ ਖੋਲ੍ਹ ਦਿੱਤਾ ਗਿਆ। ਡਾਕਟਰਾਂ ਨੇ ਉਮੀਦ ਜਤਾਈ ਹੈ ਕਿ ਬੱਚੇ ਦੇ ਦਿਲ ਬਿਹਤਰ ਵਿਕਸਿਤ ਹੋਵੇਗਾ । ਡਾਕਟਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪ੍ਰਕਿਰਿਆ ਨਾਲ ਭਰੂਣ ਦੀ ਜਾਨ ਦਾ ਖਤਰਾ ਹੋ ਸਕਦਾ ਹੈ ਇਸ ਲਈ ਇਹ ਸਰਜਰੀ ਬੇਹੱਦ ਸਾਵਧਾਨੀ ਦੇ ਨਾਲ ਕੀਤੀ ਜਾਣੀ ਚਾਹੀਦੀ ਹੈ ।

ਡਾਕਟਰਾਂ ਨੇ 90 ਸਕਿੰਟ ’ਚ ਕੀਤਾ ਆਪਰੇਸ਼ਨ

ਆਪਰੇਸ਼ਨ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਰਜਰੀ ਬਹੁਤ ਹੀ ਚੁਣੌਤੀਪੂਰਨ ਹੁੰਦੀ ਹੈ । ਕਿਉਂਕਿ ਇਸ ਦੇ ਮਾਲ ਭਰੂਣ ਦੀ ਜਾਨ ਨੂੰ ਜੋਖਿਮ ਹੋ ਸਕਦਾ ਹੈ । ਸਭ ਕੁਝ ਅਕਟ੍ਰਾੳਾਊਂਡ ਦੀ ਮਦਦ ਦੇ ਨਾਲ ਕੀਤਾ ਗਿਆ ਹੈ। ਆਮ ਤੌਰ ’ਤੇ ਸਾਰੀਆਂ ਪ੍ਰਕਿਰਿਆਵਾਂ ਐਂਜੀਓਗ੍ਰਾਫੀ ਦੇ ਤਹਿਤ ਕੀਤੀਆਂ ਜਾਂਦੀਆਂ ਹਨ। ਪਰ ਅਜਿਹੀ ਕੰਡੀਸ਼ਨ ਵਿੱਚ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ । ਕਿਉਂਕਿ ਦਿਲ ਨੂੰ ਪੰਚਰ ਕਰਨ ਜਾ ਰਹੇ ਹਾਂ। ਪਰ 90 ਸਕਿੰਟ ਵਿੱਚ ਇਸ ਸਰਜਰੀ ਨੂੰ ਪੂਰਾ ਕਰ ਲਿਆ ਗਿਆ।

Published by:Shiv Kumar
First published:

Tags: Delhi AIIMS, Surgery On Baby Inside Womb, Woman unborn child